FacebookTwitterg+Mail

ਉਤਰਾਖੰਡ ਦੇ ਮੰਤਰੀ ਦੀ ਨੂੰਹ ਬਣੇਗੀ ਭਾਰਤ ਦੀ ਇਹ ਪ੍ਰਸਿੱਧ ਮਾਡਲ, 10 ਦਿਨ ਚੱਲੇਗਾ ਵਿਆਹ ਦਾ ਫੰਕਸ਼ਨ

anukriti gusain
23 February, 2018 03:39:43 PM

ਮੁੰਬਈ(ਬਿਊਰੋ)— ਭਾਰਤ ਦੀ ਮਸ਼ਹੂਰ ਮਾਡਲ ਤੇ ਮਿਸ ਇੰਡੀਆ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਅਨੁਕ੍ਰਿਤੀ ਗੁਸਾਈ ਦਾ ਵਿਆਹ ਬੇਹੱਦ ਖਾਸ ਹੈ। ਦੱਸ ਦੇਈਏ ਕਿ ਅਨੁਕ੍ਰਿਤੀ ਦਾ ਵਿਆਹ ਉਤਰਾਖੰਡ ਦੇ ਮੰਤਰੀ ਡਾਕਟਰ ਹਰਕ ਸਿੰਘ ਰਾਵਤ ਦੇ ਬੇਟੇ ਤੁਸ਼ਿਤ ਰਾਵਤ ਨਾਲ ਤੈਅ ਹੋਇਆ ਹੈ।
Punjabi Bollywood Tadka

ਅਨੁਕ੍ਰਿਤੀ ਗੁਸਾਈ ਤੇ ਦੂਨ ਇੰਸਟੀਚਿਊਟ ਆਫ ਮੇਡੀਕਲ ਸਾਇੰਸ ਦੇ ਐੱਮ. ਡੀ. ਤੁਸ਼ਿਤ ਰਾਵਤ ਦਾ ਵਿਆ ਅਪ੍ਰੈਲ 2018 'ਚ ਹੋਣ ਵਾਲਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿਆਹ ਦਾ ਸਮਾਰੋਹ 10 ਦਿਨ ਦਾ ਹੋਵੇਗਾ, ਜਿਸ 'ਚ 6 ਰਿਸੇਪਸ਼ਨ ਦਿੱਤੇ ਜਾਣਗੇ।
Punjabi Bollywood Tadka

ਲਗਭਗ 500 ਲੋਕ ਵਿਆਹ ਦੀਆਂ ਰਸਮਾਂ 'ਚ ਸ਼ਿਰਕਤ ਕਰਨਗੇ। ਇਹ ਵਿਆਹ 14 ਅਪ੍ਰੈਲ ਤੋਂ 24 ਅਪ੍ਰੈਲ ਤੱਕ ਚੱਲਣ ਵਾਲਾ ਹੈ। ਇਸ ਵਿਆਹ ਨੂੰ ਆਮ ਲੋਕ ਵੀ ਅਟੈਂਡ ਕਰ ਸਕਦੇ ਹਨ।
Punjabi Bollywood Tadka

ਅਨੁਕ੍ਰਿਤੀ ਨੇ ਮੀਡੀਆ ਨੂੰ ਦੱਸਿਆ ਕਿ ਪਹਿਲਾਂ ਸਮਾਰੋਹ ਰਾਜਸਥਾਨ 'ਚ ਉਦੈਪੁਰ ਪੈਲੇਸ 'ਚ ਹੋਣਾ ਸੀ ਪਰ ਬਾਅਦ 'ਚ ਫੈਸਲਾ ਲਿਆ ਗਿਆ ਕਿ ਉਤਰਾਖੰਡ ਇੰਨੀ ਖੂਬਸੂਰਤ ਜਗ੍ਹਾ ਹੈ ਤਾਂ ਸਾਰੇ ਆਯੋਜਨ ਇਥੇ ਹੀ ਕੀਤੇ ਜਾਣ। ਇਸ ਲਈ ਹੁਣ ਦੇਹਰਾਦੂਨ ਸਥਿਤ ਇਕ ਫਾਰਮ ਹਾਊਸ 'ਚ ਵਿਆਹ ਦਾ ਆਯੋਜਨ ਹੋਵੇਗਾ।
Punjabi Bollywood Tadka
ਦੱਸਣਯੋਗ ਹੈ ਕਿ ਔਲੀ 'ਚ ਪ੍ਰੀ ਵੈਡਿੰਗ ਸ਼ੂਟ ਕੀਤਾ ਜਾਵੇਗਾ। ਇਸ ਲਈ ਮੁੰਬਈ ਤੋਂ ਫੋਟੋਗ੍ਰਾਫਰ ਤੇ ਡਰੈੱਸ ਡਿਜ਼ਾਈਨਰ ਦੀ ਟੀਮ ਸ਼ੁੱਕਰਵਾਰ ਨੂੰ ਦੇਹਰਾਦੂਨ ਪੁੱਜੇਗੀ, ਜਿਸ ਤੋਂ ਬਾਅਦ ਔਲੀ 'ਚ ਸ਼ੂਟ ਕੀਤਾ ਜਾਵੇਗਾ।
Punjabi Bollywood Tadka

ਅਨੁਕ੍ਰਿਤੀ ਡਿਜ਼ਾਈਨਰ ਸਬਿਆਸਾਚੀ ਦਾ ਤਿਆਰ  ਕੀਤਾ ਲਹਿੰਗਾ ਪਾਵੇਗੀ। ਇਸ ਲਹਿੰਗੇ ਦੀ ਕੀਮ ਢਾਈ ਲੱਖ ਰੁਪਏ ਦੇ ਕਰੀਬ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Anukriti GusainFemina Miss India Delhi 2013DehradunHarak Singh RawatTushit Rawat

Edited By

Sunita

Sunita is News Editor at Jagbani.