FacebookTwitterg+Mail

ਮੋਦੀ ਸਰਕਾਰ ਨੇ ਕਸ਼ਮੀਰੀ ਪੰਡਿਤਾਂ ਲਈ ਕੁਝ ਨਹੀਂ ਕੀਤਾ : ਅਨੁਪਮ ਖੇਰ

anupam kher
07 January, 2019 11:32:18 AM

ਨਵੀਂ ਦਿੱਲੀ(ਬਿਊਰੋ)— ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਨੂੰ ਆਉਣ ਵਾਲੀਆਂ ਚੋਣਾਂ 'ਚ ਵੱਡਾ ਹਥਿਆਰ ਮੰਨ ਕੇ ਚੱਲ ਰਹੀ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਮੁੱਦਾ ਮਿਲਿਆ ਹੈ। 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' 'ਚ ਸਾਬਕਾ ਪੀ. ਐੱਮ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾ ਰਹੇ ਅਨੁਪਮ ਖੇਰ ਨੇ ਮੋਦੀ ਸਰਕਾਰ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਨੁਪਮ ਖੇਰ ਨੇ ਕਿਹਾ ਹੈ ਕਿ ਕਸ਼ਮੀਰੀ ਪੰਡਿਤਾਂ ਲਈ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ।

Punjabi Bollywood Tadka
ਬਾਲੀਵੁੱਡ ਕਲਾਕਾਰ ਅਨੁਪਮ ਖੇਰ ਨੇ ਕਸ਼ਮੀਰੀ ਪੰਡਿਤਾਂ ਸਬੰਧੀ ਚੁੱਕੇ ਸਵਾਲ 'ਤੇ ਕਿਹਾ ਕਿ ਨਹੀਂ ਕੀਤਾ... ਕੁਝ ਨਹੀਂ ਕੀਤਾ... ਮੈਂ ਤਾਂ ਹਮੇਸ਼ਾ ਬੋਲਦਾ ਹਾਂ। ਉਨ੍ਹਾਂ (ਮੋਦੀ ਸਰਕਾਰ) ਨੇ ਵੀ ਕੁਝ ਨਹੀਂ ਕੀਤਾ। ਅਨੁਪਮ ਖੇਰ ਨੇ ਕਿਹਾ ਕਿ ਭਾਵੇਂ ਦੇਸ਼ 'ਚ ਸਰਕਾਰ ਕਿਸੇ ਦੀ ਆਈ ਹੋਵੇ ਪਰ ਜੇਕਰ ਕਿਸੇ ਕਮਿਊਨਿਟੀ ਨੂੰ ਅਣਦੇਖਿਆ ਕੀਤਾ ਜਾਂਦਾ ਹੈ ਤਾਂ ਉਹ ਕਸ਼ਮੀਰੀ ਪੰਡਿਤ ਹਨ। ਇਸ ਨਾਲ ਹੀ ਐਕਟਰ ਨੇ ਕਸ਼ਮੀਰ 'ਚ ਲਾਗੂ ਧਾਰਾ 370 'ਤੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ, ''ਜਿਸ ਦਿਨ ਧਾਰਾ 370 ਖਤਮ ਕਰ ਦਿੱਤੀ ਗਈ, ਹਾਲਾਤ ਸੁਧਰ ਜਾਣਗੇ ਹਾਂ ਪਰ ਪੰਡਿਤਾਂ ਲਈ ਕੁਝ ਵੀ ਨਹੀਂ ਕੀਤਾ।''


Tags: Anupam KherNarendra ModiThe Accidental Prime MinisterSaaransh

About The Author

manju bala

manju bala is content editor at Punjab Kesari