FacebookTwitterg+Mail

ਅਨੁਪਮ ਖੇਰ ਬਣਨਗੇ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ', ਮਨਮੋਹਨ ਸਿੰਘ ਦਾ ਨਿਭਾਉਣਗੇ ਕਿਰਦਾਰ

anupam kher
06 June, 2017 05:57:31 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਪੱਤਰਕਾਰ ਸੰਜੇ ਬਾਰੂ ਦੀ ਕਿਤਾਬ 'ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ : ਦਿ ਮੇਕਿੰਗ ਐਂਡ ਅਨਮੇਕਿੰਗ ਆਫ ਮਨਮੋਹਨ ਸਿੰਘ' 'ਤੇ ਆਧਾਰਿਤ ਫਿਲਮ 'ਚ ਅਭਿਨੈ ਕਰਦੇ ਨਜ਼ਰ ਆਉਣਗੇ। ਅਨੁਪਮ ਖੇਰ ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣਗੇ। ਇਹ ਫਿਲਮ 2018 'ਚ ਰਿਲੀਜ਼ ਹੋਵੇਗੀ।
ਇਸ ਫਿਲਮ ਦਾ ਨਿਰਦੇਸ਼ਨ ਰਤਨਾਕਰ ਗੁੱਟੇ ਕਰ ਰਹੇ ਹਨ ਤੇ ਸੁਨੀਲ ਬੋਹਰਾ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਹੰਸਲ ਮਹਿਤਾ ਮੁਤਾਬਕ ਅਜੇ ਤਕ ਉਨ੍ਹਾਂ ਨੇ ਫਿਲਮ ਨੂੰ ਲਿਖਣਾ ਵੀ ਸ਼ੁਰੂ ਨਹੀਂ ਕੀਤਾ ਹੈ ਪਰ ਛੇਤੀ ਹੀ ਇਸ ਫਿਲਮ ਨੂੰ ਲਿਖਣਗੇ ਤੇ ਉਦੋਂ ਹੀ ਬਾਕੀ ਦੀ ਕਾਸਟਿੰਗ ਵੀ ਤੈਅ ਹੋਵੇਗੀ।
ਨਿਰਮਾਤਾ ਸੁਨੀਲ ਬੋਹਰਾ ਮੁਤਾਬਕ ਇਸ ਫਿਲਮ ਦਾ ਸਕੇਲ 1982 'ਚ ਬਣੀ ਨਿਰਦੇਸ਼ਕ ਰਿਚਰਡ ਐਟਨਬਰੋ ਦੀ 'ਗਾਂਧੀ' ਦੇ ਪੱਧਰ ਦਾ ਹੋਵੇਗਾ, ਜਿਸ 'ਚ ਬੇਨ ਕਿੰਗਸਲੇ ਗਾਂਧੀ ਦੇ ਰੋਲ 'ਚ ਸਨ। ਮਨਮੋਹਨ ਸਿਘ ਦਾ ਕਿਰਦਾਰ ਨਿਭਾਉਣ ਲਈ ਅਨੁਪਮ ਖੇਰ ਬੇਹੱਦ ਉਤਸ਼ਾਹਿਤ ਹਨ।
ਦੱਸਣਯੋਗ ਹੈ ਕਿ ਸੰਜੇ ਬਾਰੂ 2004 ਤੋਂ 2008 ਤਕ ਪ੍ਰਧਾਨ ਮੰਤਰੀ ਦਫਤਰ 'ਚ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ। ਬਾਰੂ ਨੇ ਆਪਣੀ ਕਿਤਾਬ 'ਚ ਦਾਅਵਾ ਕੀਤਾ ਹੈ ਕਿ ਮਨਮੋਹਨ ਸਿੰਘ ਦੇ ਕੰਮਕਾਜ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਵਾਰ-ਵਾਰ ਦਖਲ ਰਿਹਾ ਸੀ।
ਹਾਲਾਂਕਿ ਇਸ ਕਿਤਾਬ ਨੂੰ ਕਾਂਗਰਸ ਪਾਰਟੀ ਨੇ ਖਾਰਜ ਕਰ ਦਿੱਤਾ ਸੀ ਪਰ ਇਸ ਕਿਤਾਬ ਨਾਲ ਉਸ ਧਾਰਨਾ ਨੂੰ ਜ਼ੋਰ ਮਿਲਿਆ ਕਿ ਮਨਮੋਹਨ ਸਿੰਘ ਇਕ 'ਖਾਮੋਸ਼' ਪੀ. ਐੱਮ. ਸਨ ਤੇ ਉਨ੍ਹਾਂ ਨੂੰ ਆਪਣੇ ਦਮ 'ਤੇ ਫੈਸਲੇ ਲੈਣ ਦੀ ਆਜ਼ਾਦੀ ਨਹੀਂ ਸੀ।


Tags: Anupam Kher Manmohan Singh PM Biopic ਅਨੁਪਮ ਖੇਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ