ਮੁੰਬਈ-ਗਣਤੰਤਰ ਦਿਵਸ 'ਤੇ ਪ੍ਰਦਰਸ਼ਨਕਾਰੀਆਂ ਨੇ ਕਿਸਾਨ ਅੰਦੋਲਨ ਦੇ ਨਾਂ 'ਤੇ ਜੋ ਕੀਤਾ ਉਸ ਦੀ ਕਿਸੇ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ। ਕਿਸਾਨ ਪ੍ਰਦਰਸ਼ਨਕਾਰੀ, ਭਾਰੀ ਪੁਲਸ ਫੋਰਸ ਵੱਲੋਂ ਰੋਕੇ ਜਾਣ ਦੇ ਬਾਵਜੂਦ ਲਾਲ ਕਿਲ੍ਹੇ ਤੱਕ ਪਹੁੰਚ ਗਏ ਅਤੇ ਉੱਥੇ ਕਿਲ੍ਹੇ ਦੀ ਫਸੀਲ 'ਤੇ ਧਾਰਮਿਕ ਝੰਡਾ ਲਹਿਰਾ ਦਿੱਤਾ। ਹਰ ਕੋਈ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ। ਇਸ ਦਰਮਿਆਨ ਬਾਲੀਵੁੱਡ ਦੇ ਦਿੱਗਜ ਐਕਟਰ ਅਨੁਪਮ ਖੇਰ ਨੇ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ। ਤਸਵੀਰ 'ਚ ਪ੍ਰਦਰਸ਼ਨਕਾਰੀਆਂ 'ਚੋਂ ਇਕ ਵਿਅਕਤੀ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਗਾਉਂਦਾ ਦਿਖ ਰਿਹਾ ਹੈ। ਪ੍ਰਦਰਸ਼ਨਕਾਰੀ ਦੀ ਇਸ ਹਰਕਤ 'ਤੇ ਅਨੁਪਮ ਖੇਰ ਨੇ ਆਪਣਾ ਗੁੱਸਾ ਜ਼ਾਹਰ ਕੀਤਾ।
ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਇਹ ਕਿਹੋ ਜਿਹਾ ਬੰਦਾ ਹੈ ਜੋ ਭਾਰਤ ਦੇ ਗਣਤੰਤਰ ਦਿਵਸ 'ਤੇ ਸਾਡੇ ਤਿਰੰਗੇ ਦਾ ਅਪਮਾਨ ਕਰ ਰਿਹਾ ਹੈ? ਅਨੁਪਮ ਖੇਰ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਫੈਂਸ ਇਸ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।