FacebookTwitterg+Mail

ਧਾਰਾ 370 ਨੂੰ ਲੈ ਕੇ ਅਨੁਰਾਗ ਕਸ਼ਅਪ ਦਾ ਪੀ. ਐੱਮ. ਮੋਦੀ 'ਤੇ ਨਿਸ਼ਾਨਾ

anurag kashyap slams pm narendra modi on kashmir article 370 decision
06 August, 2019 05:06:19 PM

ਨਵੀਂ ਦਿੱਲੀ (ਬਿਊਰੋ) — ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਬਾਲੀਵੁੱਡ ਵੀ ਦੋ ਹਿੱਸਿਆ 'ਚ ਵੰਡਿਆ ਗਿਆ ਹੈ। ਕੁਝ ਫਿਲਮ ਸਟਾਰਸ ਖੁੱਲ੍ਹ ਕੇ ਇਸ ਦਾ ਸਮਰਥਨ ਕਰ ਰਹੇ ਹਨ ਤੇ ਕੁਝ ਵਿਰੋਧ। ਫਿਲਮ ਡਾਇਰੈਕਟਰ ਅਨੁਰਾਗ ਕਸ਼ਅਪ ਨੇ ਸਰਕਾਰ ਦੇ ਫੈਸਲੇ ਨੂੰ ਸਹੀਂ ਨਹੀਂ ਦੱਸਿਆ। ਜੰਮੂ-ਕਸ਼ਮੀਰ ਮਾਮਲੇ ਨੂੰ ਕੇ ਅਨੁਰਾਗ ਨੇ ਲਗਾਤਾਰ ਤਿੰਨ ਟਵੀਟ ਕੀਤੇ ਹਨ। ਇਨ੍ਹਾਂ ਟਵੀਟਸ 'ਚ ਉਨ੍ਹਾਂ ਨੇ ਕਿਸੇ ਦਾ ਨਾਂ ਤਾਂ ਨਹੀਂ ਲਿਆ ਪਰ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਸਰਕਾਰ ਤੋਂ ਖੁਸ਼ ਨਹੀਂ ਹਨ। 


ਪਹਿਲੇ ਟਵੀਟ 'ਚ ਅਨੁਰਾਗ ਨੇ ਲਿਖਿਆ, ''ਤੁਹਾਨੂੰ ਪਤਾ ਹੈ ਡਰਾਉਣ ਵਾਲੀ ਗੱਲ ਕੀ ਹੈ? ਇਕ ਆਦਮੀ ਨੂੰ ਲੱਗਦਾ ਹੈ ਕਿ ਉਹ ਜਾਣਦਾ ਹੈ ਕਿ 120 ਕਰੋੜ ਲੋਕਾਂ ਲਈ ਕੀ ਸਹੀਂ ਹੈ। ਉਸ ਕੋਲ ਇਸਨੂੰ ਅਮਲ ਕਰਨ ਦੀ ਤਾਕਤ ਵੀ ਹੈ। ਇਸ ਤੋਂ ਬਾਅਦ ਅਨੁਰਾਗ ਨੇ ਦੋ ਟਵੀਟ ਕੀਤੇ। ਉਨ੍ਹਾਂ ਨੇ ਲਿਖਿਆ ਕਿ, 'ਧਾਰਾ 370 ਜਾਂ 35ਏ ਬਾਰੇ 'ਚ ਜ਼ਿਆਦਾ ਨਹੀਂ ਆਖ ਸਕਦਾ।

 

ਇਸ ਦਾ implication, history ਜਾਂ ਫੈਕਟਸ ਮੈਂ ਹਾਲੇ ਵੀ ਸਮਝਿਆ ਨਹੀਂ ਹਾਂ। ਕਦੇ ਲੱਗਦਾ ਹੈ ਜਾਣਾ ਚਾਹੀਦਾ ਸੀ ਅਤੇ ਕਦੇ ਲੱਗਦਾ ਹੈ ਕਿਉ ਗਿਆ। ਨਾ ਮੈਂ ਕਸ਼ਮੀਰੀ ਮੁਸਲਮਾਨ ਹਾਂ ਤੇ ਨਾ ਹੀ ਕਸ਼ਮੀਰੀ ਪੰਡਿਤ। ਮੇਰਾ ਕਸ਼ਮੀਰੀ ਦੋਸਤ ਕਹਿੰਦਾ ਹੈ ਕਿ ਕਸ਼ਮੀਰ ਦੀ ਕਹਾਣੀ Roshomon ਵਾਂਗ ਹੈ। 


'ਕਈ ਪਹਿਲੂ ਹਨ ਕਸ਼ਮੀਰ ਦੇ। ਸਾਰੇ ਸਹੀਂ ਹਨ ਤੇ ਸਾਰੇ ਗਲਤ। ਬਸ ਇੰਨਾਂ ਹੀ ਜਾਣਦਾ ਹਾਂ ਕਿ ਜਿਸ ਤਰੀਕੇ ਨਾਲ ਇਹ ਸਭ ਹੋਇਆ, ਸਹੀਂ ਨਹੀਂ ਸੀ।' ਹਾਲਾਂਕਿ ਇਸ ਤੋਂ ਪਹਿਲਾਂ ਕਈ ਸਿਤਾਰਿਆਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਸਹੀਂ ਦੱਸਿਆ ਹੈ, ਜਿਸ 'ਚ ਅਨੁਪਮ ਖੇਰ, ਕੰਗਨਾ ਰਣੌਤ, ਰਵੀਨਾ ਟੰਡਨ ਤੇ ਵਿਵੇਕ ਓਬਰਾਏ ਵਰਗੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ। 


Tags: Anurag KashyapPM Narendra ModiJammu KashmirArticle 370TweetBollywood Celebrity

Edited By

Sunita

Sunita is News Editor at Jagbani.