ਨਵੀਂ ਦਿੱਲੀ(ਬਿਊਰੋ)— ਇਕ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਿਤਾਭ ਬੱਚਨ, ਸੁਭਾਸ਼ ਚੰਦਰ ਬੋਸ ਅਤੇ ਲਾਲ ਬਹਾਦਰ ਸ਼ਾਸਤਰੀ ਇਕ ਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਖੋਜ ਵਿਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਜਯਾ ਭਾਦੁੜੀ ਨਾਲ ਵਿਆਹ ਕਰਵਾਇਆ ਹੈ, ਜੋ ਕਿ ਬੰਗਾਲੀ ਹੈ। ਉਸ ਤੋਂ ਬਾਅਦ ਅਮਿਤਾਭ ਬੰਗਾਲ ਦੇ ਜਵਾਈ ਬਣ ਗਏ। ਅਮਿਤਾਭ ਬੱਚਨ ਦਾ ਬੰਗਾਲ ਨਾਲ ਰਿਸ਼ਤਾ ਜੁੜ ਗਿਆ ਹੈ।
ਗਲੋਬਲ ਖੋਜਕਾਰਾਂ ਦੀ ਇਕ ਟੀਮ ਨੇ ਇਹ ਪਤਾ ਲਾਇਆ ਕਿ ਅਮਿਤਾਭ ਬੱਚਨ, ਲਾਲ ਬਹਾਦਰ ਸ਼ਾਸਤਰੀ ਅਤੇ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਆਪਸ ਵਿਚ ਰਿਸ਼ਤੇਦਾਰ ਹੋ ਸਕਦੇ ਹਨ। ਸਟੱਡੀ ਮੁਤਾਬਕ ਇਹ ਤਿੰਨੇ ਦਿੱਗਜ ਕਈ ਸੌ ਸਾਲਾਂ ਤੋਂ ਇਕ ਹੀ ਪਰਿਵਾਰ ਦੇ ਵੰਸ਼ ਹੋ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਬਾਅਦ ਵਿਚ ਘੋਸ਼, ਮਿਤਰਾ, ਦੱਤਾ, ਗੁਹਾ ਅਤੇ ਬੋਸ ਨਾਲ ਪਛਾਣਿਆ ਜਾਣ ਲੱਗਾ। ਇੰਨਾ ਹੀ ਨਹੀਂ ਪੰਜ ਬ੍ਰਾਹਮਣ ਵੀ ਬੰਗਾਲ ਵਿਚ ਵਸ ਗਏ ਸਨ, ਜੋ ਕਿ ਮੁਖਰਜੀ ਅਤੇ ਬੈਨਰਜੀ ਵਰਗੀਆਂ ਜਾਤੀਆਂ ਨਾਲ ਪਛਾਣੇ ਜਾਣ ਲੱਗੇ। ਜੇ ਬੰਗਾਲ ਦੇ ਬੋਸ ਅਤੇ ਉੱਤਰ ਪ੍ਰਦੇਸ਼ ਦੇ ਸ਼੍ਰੀਵਾਸਤਵ ਦੀ ਗੱਲ ਕਰੀਏ ਤਾਂ ਦੋਵਾਂ ਨੂੰ ਇਕ ਹੀ ਪਰਿਵਾਰ ਦਾ ਸਮਝਿਆ ਜਾਂਦਾ ਹੈ।