ਮੁੰਬਈ— ਮਾਫੀਆ ਤੋਂ ਨੇਤਾ ਬਣੇ ਅਰੁਣ ਗਵਲੀ 'ਤੇ ਬਣੀ ਫਿਲਮ 8 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਅਰਜੁਨ ਰਾਮਪਾਲ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਇਕ ਇੰਟਰਵਿਊ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦਾਊਦ ਦੇ ਮੁਹੱਲੇ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਡਰ ਲੱਗਦਾ ਸੀ। ਪਿਛਲੇ ਦਿਨੀਂ ਇਕ ਪ੍ਰੋਗਰਾਮ ਦੌਰਾਨ ਅਰਜੁਨ ਰਾਮਪਾਲ ਨੇ ਗਵਲੀ ਦੇ ਜੀਵਨ ਅਤੇ ਫਿਲਮ ਨੂੰ ਲੈ ਕੇ ਕਈ ਖੁਲਾਸੇ ਕੀਤੇ।

ਇਸ ਦੌਰਾਨ ਅਰਜੁਨ ਨੇ ਦੱਸਿਆ, ''ਮੈਨੂੰ ਗਵਲੀ ਦੀ ਡਰੈੱਸ 'ਚ ਡਰ ਲੱਗਦਾ ਸੀ। ਸ਼ੂਟਿੰਗ ਦੀ ਲੋਕੇਸ਼ਨ ਬਹੁਤ ਹੀ ਅਜੀਬ ਹੁੰਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਅਜਿਹੀ ਜਗ੍ਹਾ ਸੱਚਮੁੱਚ 'ਚ ਹੈ। ਗਵਲੀ ਦਾ ਇਲਾਕਾ ਅਗ੍ਰੀਪਾੜਾ ਸੀ ਅਤੇ ਜਿਵੇਂ ਹੀ ਤੁਸੀਂ ਨਾਗਪਾੜਾ ਕਰਾਸ ਕਰਦੇ ਹੋ ਦਾਊਦ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ। ਜਦੋਂ ਮੈਂ ਗਵਲੀ ਵਾਂਗ ਤਿਆਰ ਹੋ ਕੇ ਦਾਊਦ ਦੇ ਇਲਾਕੇ 'ਚ ਜਾਂਦਾ ਸੀ ਤਾਂ ਮੇਰੇ ਨਾਲ ਕਰੂ ਦੇ 200 ਲੋਕ ਮੌਜੂਦ ਹੁੰਦੇ ਸਨ।

ਉਸ ਦੌਰਾਨ ਮੈਂ ਗਵਲੀ ਅਤੇ ਦਾਊਦ ਦੀ ਦੁਸ਼ਮਣੀ ਨੂੰ ਮਹਿਸੂਸ ਕੀਤੀ।'' ਸ਼ੂਟਿੰਗ ਦੌਰਾਨ ਦਾ ਕਿੱਸਾ ਦੱਸਦੇ ਹੋਏ ਅਰਜੁਨ ਨੇ ਕਿਹਾ, ''ਕਦੀ-ਕਦੀ ਸਾਨੂੰ ਸ਼ੂਟਿੰਗ ਕੈਂਸਲ ਕਰਨੀ ਪੈਂਦੀ ਸੀ, ਕਿਉਂਕਿ ਕੁਝ ਲੋਕ ਸੈੱਟ 'ਤੇ ਆਉਂਦੇ ਅਤੇ ਪੁੱਛਗਿੱਛ ਕਰਨ ਲੱਗ ਜਾਂਦੇ ਸਨ। ਇਹ ਸਭ ਬਹੁਤ ਡਰਾਵਨਾ ਸੀ, ਕਦੀ-ਕਦੀ ਤਣਾਅ ਦਾ ਮਾਹੌਲ ਵੀ ਹੁੰਦਾ ਸੀ, ਉਸੇ ਸਮੇਂ ਪੁਲਸ ਦੀ ਮਦਦ ਲੈਂਦੇ ਸਨ ਪਰ ਇਹ ਸਭ ਥੌੜਾ ਐਕਸਾਈਟਿੰਗ ਵੀ ਸੀ।''

ਅਰਜੁਨ ਕਪੂਰ ਨੇ ਆਉਣ ਵਾਲੀ ਫਿਲਮ ਡੈਡੀ ਦੇ ਬਾਰੇ ਦਿਲ ਖੋਲ੍ਹ ਕੇ ਗੱਲ੍ਹਾਂ ਕੀਤੀਆਂ। ਗੈਂਗਸਟਰ ਦਾ ਰੋਲ ਨਿਭਾਉਣ 'ਤੇ ਉਨ੍ਹਾਂ ਨੇ ਕਿਹਾ, ਹਰ ਐਕਟਰ ਅਜਿਹਾ ਰੋਲ ਅਦਾ ਕਰਨ ਦੀ ਚਾਹਤ ਰੱਖਦਾ ਹੈ। ਉਹ ਇਸਨੂੰ ਆਪਣਾ ਹੁਣ ਤੱਕ ਦੀ ਸਭ ਤੋਂ ਬੈਸਟ ਰੋਲ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਅਸੀਂ ਸਾਰੇ ਗੈਂਗਸਟਰ ਹੀ ਤਾਂ ਹਨ। ਫਿਲਮ ਇੰਡਸਟਰੀ 'ਚ ਸਾਰੇ ਗੈਂਗਸਟਰ ਹੀ ਭਰੇ ਪਏ ਹਨ।

ਅਰਜੁਨ ਨੇ ਕਿਹਾ, ਗਵਲੀ ਨੂੰ ਇਸ ਫਿਲਮ ਲਈ ਮਨਾਉਣਾ ਬਹੁਤ ਮੁਸ਼ਕਿਲ ਸੀ। ਗਵਲੀ ਦੀ ਜ਼ਿੰਦਗੀ ਤੋਂ ਹਰ ਵਿਅਕਤੀ ਨੂੰ ਸਿਖਣਾ ਚਾਹੀਦਾ ਹੈ। ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਮੁਸ਼ਕਿਲਾਂ ਦੇ ਵਿਚਕਾਰ ਅਸੀਂ ਰਸਤਾ ਨਿਕਾਲ ਹੀ ਲੈਂਦੇ ਹੈ, ਤਾਂ ਫਿਰ ਤੂਫਾਨ ਤੋਂ ਕਿਉਂ ਡਰਦੇ ਹਨ? ਅਰਜੁਨ ਕਹਿੰਦੇ ਹਨ, ਕਈ ਵਾਰ ਪਾਰਟੀਆਂ 'ਚ ਇਕ-ਦੋ ਵਾਰ ਹੋਇਆ ਕਿ ਕਿਸੇ ਤੋਂ ਹੱਥ ਮਿਲਾਇਆ ਅਤੇ ਬਾਅਦ 'ਚ ਪਤਾ ਲੱਗਾ ਕਿ ਉਹ ਤਾਂ ਡਾਨ ਜਾਂ ਗੈਂਗਸਟਰ ਸੀ।
