FacebookTwitterg+Mail

ਧਾਰਾ 370 ਖਤਮ ਹੁੰਦੇ ਹੀ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ

article 370 to be scrapped in jammu and kashmir  bollywood celebrities react
05 August, 2019 02:18:46 PM

ਮੁੰਬਈ (ਬਿਊਰੋ) — ਪੀ. ਐੱਮ. ਨਰਿੰਦਰ ਮੋਦੀ ਸਰਕਾਰ ਨੇ ਇਤਿਹਾਸਕ ਫੈਸਲਾ ਲਿਆ ਹੈ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਸਦਨ 'ਚ ਕਾਂਗਰਸ ਜ਼ੋਰਦਾਰ ਹੰਗਾਮਾ ਕਰ ਰਹੀ ਹੈ।

ਇਸ ਫੈਸਲੇ ਨੂੰ ਸਵਰਜਨਕ ਕਰਨ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਸੈਨਾ ਦੀ ਤਾਇਨਾਤ ਵਧਾ ਦਿੱਤੀ ਗਈ ਹੈ। ਇਥੋਂ ਤੱਕ ਕੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਨੂੰ ਨਜ਼ਰਬੰਦ ਕੀਤਾ ਗਿਆ। ਸਰਕਾਰ ਦੇ ਫੈਸਲੇ ਤੋਂ ਬਾਅਦ ਬਾਲੀਵੁੱਡ ਸੈਲੀਬ੍ਰਿਟੀਜ਼ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ।

ਬਾਲੀਵੁੱਡ ਨੂੰ ਹਾਲ ਹੀ 'ਚ ਅਲਵਿਦਾ ਆਖ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ ਨੇ ਇਸ ਮਾਮਲੇ 'ਤੇ ਟਵੀਟ ਕੀਤਾ। ਜ਼ਾਇਰਾ ਨੇ ਲਿਖਿਆ, 'ਇਹ ਸਮਾਂ ਵੀ ਲੰਘ ਜਾਵੇਗਾ।'

 

ਜ਼ਾਇਰਾ ਤੋਂ ਇਲਾਵਾ ਅਭਿਨੇਤਾ ਸੰਜੇ ਸੂਰੀ ਨੇ ਟਵੀਟ ਕੀਤਾ, 'ਕਸ਼ਮੀਰ 'ਚ ਮੌਜੂਦ ਸਾਰੇ ਲੋਕ ਆਪਣੇ ਖਿਆਲ ਰੱਖਣ।' ਅਨੁਪਮ ਖੇਰ ਨੇ ਲਿਖਿਆ, 'ਕਸ਼ਮੀਰ ਦਾ ਹੱਲ ਨਿਕਲਣਾ ਸ਼ੁਰੂ ਹੋ ਗਿਆ ਹੈ।' 

ਅਮਿਤ ਸ਼ਾਹ ਨੇ ਇਸ ਐਲਾਨ ਨਾਲ ਹੀ ਧਾਰਾ 370 ਤੋਂ ਇਲਾਵਾ ਬਾਕੀ ਧਾਰਾਵਾਂ ਨੂੰ ਵੀ ਰੱਦ ਕਰਨ ਦੀ ਸ਼ਿਫਾਰਿਸ਼ ਕੀਤੀ। ਉਥੇ ਹੀ ਵਿਰੋਧੀ ਸਰਕਾਰ ਨੂੰ ਘੇਰਨ ਲਈ ਤਿਆਰ ਹਨ। ਬਿੱਲ ਦੇ ਪੇਸ਼ ਹੋਣ ਤੋਂ ਬਾਅਦ ਹੀ ਵਿਰੋਧੀ ਨੇਤਾ ਸਦਨ 'ਚ ਹੰਗਾਮਾ ਕਰ ਰਹੇ ਹਨ, ਜਿਸ ਤੋਂ ਬਾਅਦ ਸਦਨ ਨੂੰ ਥੋੜ੍ਹੀ ਦੇਰ ਲਈ ਸਥਗਿਤ ਕਰਨਾ ਪਿਆ। 

ਇਸ ਫੈਸਲੇ ਤੋਂ ਬਾਅਦ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਸੰਸਦ 'ਚ ਕਿਹਾ, 'ਪੂਰੀ ਘਾਟੀ 'ਚ ਇਸ ਸਮੇਂ ਕਰਿਫਿਊ ਹੈ। ਰਾਜ ਨੇਤਾ, ਜਿਸ 'ਚ 3 ਸਾਬਕਾ ਮੁੱਖ ਮੰਤਰੀ ਸ਼ਾਮਲ ਹਨ, ਉਹ ਇਸ ਸਮੇਂ ਘਰ 'ਚ ਨਜ਼ਰਬੰਦ ਹੈ। ਸੂਬੇ 'ਚ ਯੁੱਧ ਵਰਗੀ ਸਥਿਤੀ ਹੈ। ਇਸ ਲਈ ਇਸ 'ਤੇ ਪ੍ਰਾਥਮਿਕਤਾ ਨਾਲ ਚਰਚਾ ਹੋਣੀ ਚਾਹੀਦੀ ਹੈ।'

 

ਸੁਰੱਖਿਆ ਦੇ ਲਿਹਾਜ ਨਾਲ ਸਰਕਾਰ ਵਲੋਂ ਕਈ ਫੈਸਲੇ ਕੀਤੇ ਗਏ ਹਨ। ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਇਸ ਤੋਂ ਪਹਿਲਾਂ ਅਮਰਨਾਥ ਯਾਤਰਾ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਾਰੇ ਯਾਤਰੀਆਂ ਨੂੰ ਤੁਰੰਤ ਕਸ਼ਮੀਰ ਛੱਡਣ ਦਾ ਹੁਕਮ ਦਿੱਤਾ ਗਿਆ ਸੀ।

 


Tags: Article 370ScrappedJammu and KashmirBollywood Celebrities ReactAnupam KherZaira WasimSanjay Suri

Edited By

Sunita

Sunita is News Editor at Jagbani.