FacebookTwitterg+Mail

ਲਓ ਜੀ ਤਿਆਰ ਹੋ ਜਾਓ... ਕਿਉਂਕਿ ਬਾਬਾ ਰਾਮਦੇਵ ਲੈ ਕੇ ਆ ਰਹੇ ਹਨ ਨਵਾਂ ਪ੍ਰੋਜੈਕਟ!

baba ramdev
08 July, 2017 09:52:56 AM

ਨਵੀਂ ਦਿੱਲੀ— ਬਾਬਾ ਰਾਮਦੇਵ ਯੋਗ ਦੇ ਨਾਲ ਕਈ ਚੀਜ਼ਾਂ ਸਾਡੇ ਘਰ 'ਚ ਪਹੁੰਚ ਚੁੱਕੇ ਹਨ। ਟੀ ਵੀ 'ਤੇ ਉਹ ਯੋਗ ਅਤੇ ਬਾਕੀ ਵਿਸ਼ਿਆਂ 'ਤੇ ਚਰਚਾ ਕਰਦੇ ਨਜ਼ਰ ਆਏ ਹਨ ਅਤੇ ਹੁਣ ਜਲਦ ਹੀ ਉਹ ਇਕ ਦੂਜਾ ਪ੍ਰੋਜੈਕਟ ਲੈ ਕੇ ਆ ਰਹੇ ਹੈ। ਅਸਲ 'ਚ ਬਾਬਾ ਰਾਮਦੇਵ ਹੁਣ ਸੀਰੀਅਲ ਬਣਾਉਣਾ ਚਾਹੁੰਦੇ ਹਨ। ਹੁਣ ਉਨ੍ਹਾਂ ਦਾ ਸ਼ੋਅ ਕਿਹੋ ਜਿਹਾ ਹੋਵੇਗਾ। ਇਹ ਜਾਣਨਾ ਵੀ ਦਿਲਚਸਪ ਹੋਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਬਾ ਰਾਮਦੇਵ ਯੋਗ 'ਤੇ ਨਹੀਂ ਬਲਕਿ ਇਕ ਮਹਾਨ ਹਸਤੀ 'ਤੇ ਟੀ ਵੀ ਸ਼ੋਅ ਬਣਾਉਣ ਚਾਹੁੰਦੇ ਹਨ। 
ਜਾਣਕਾਰੀ ਮੁਤਾਬਕ ਛੋਟੇ ਪਰਦੇ 'ਤੇ ਹੁਣ ਚਾਣਕਿਆ, ਟੀਪੂ ਸੁਲਤਾਨ, ਸ਼ਿਵਾਜੀ, ਝਾਂਸੀ ਦੀ ਰਾਣੀ ਵਰਗੇ ਬਾਇਓਪਿਕ ਸ਼ੋਅਜ਼ ਬਣਾਏ ਜਾ ਚੁੱਕੇ ਹਨ। ਇਸ ਕਾਰਨ ਬਾਬਾ ਰਾਮਦੇਵ ਦੇ ਮਨ 'ਚ ਸਵਾਲ ਉਠਿਆ ਕਿ ਆਰਿਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਸਰਸਵਤੀ ਦੀ ਜ਼ਿੰਦਗੀ ਨੂੰ ਅੱਜ ਤੱਕ ਪਰਦੇ 'ਤੇ ਕਿਉਂ ਨਹੀਂ ਉਤਾਰਿਆ ਗਿਆ। ਬਸ ਉਨ੍ਹਾਂ ਨੇ ਕਿਸੇ ਦੀ ਉਡੀਕ ਨਹੀਂ ਕੀਤੀ ਅਤੇ ਖੁਦ ਹੀ ਇਸ ਸ਼ੋਅ ਦੀ ਤਿਆਰੀ 'ਚ ਲੱਗ ਗਏ ਹੈ।
ਟੈਲੀਕਾਸਟ ਦੀ ਇਕ ਖ਼ਬਰ ਮੁਤਾਬਕ ਪਿਛਲੇ 6 ਮਹੀਨੇ ਤੋਂ ਰਚਨਾਤਮਕ ਪ੍ਰਤਿਭਾ ਲਈ ਸਵਾਮੀ ਦਯਾਨੰਦ ਦੀ ਜੀਵਨ ਕਹਾਣੀ ਨੂੰ ਟੀ ਵੀ ਜਾਂ ਓ. ਟੀ. ਟੀ. ਸਕ੍ਰੀਨ 'ਤੇ ਦਿਖਾਉਣ ਲਈ ਇਕ ਟੀ ਵੀ ਨੂੰ ਸ਼ੋਅ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਦਿੱਲੀ 'ਚ ਰਹਿਣ ਵਾਲੇ ਇਕ ਪ੍ਰੋਡਿਊਸਰ ਨੂੰ ਇਸ ਸ਼ੋਅ ਨੂੰ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।
ਹਾਲਾਂਕਿ ਸਕ੍ਰਿਪਟ ਦਾ ਕੰਮ ਚੱਲ ਰਿਹਾ ਹੈ ਪਰ ਸਵਾਮੀ ਦਯਾਨੰਦ ਦੇ ਰੋਲ ਲਈ ਮਾਡਲ ਸ਼ਿਵੇਂਦਰ ਓਮ ਸੈਨੀਓਲ ਦੇ ਨਾਲ ਕੁਝ ਸੀਨ ਸ਼ੂਟ ਕਰ ਲਏ ਗਏ ਹਨ। ਉੱਥੇ ਸੂਤਰਾਂ ਦੀ ਮੰਨੀਏ ਤਾਂ ਸਵਾਮੀ ਵਿਵੇਕਾਨੰਦ 'ਤੇ ਬਣਨ ਵਾਲੀ ਸੀਰੀਜ਼ ਦੇ ਕੇਵਲ 52 ਐਪੀਸੋਡ ਤਿਆਰ ਹੋਣਗੇ। ਇਸ ਦੇ ਟੈਲੀਕਾਸਟ ਲਈ ਜੀ. ਈ. ਸੀ. ਐੱਸ. ਨਾਲ ਗੱਲ ਚੱਲ ਰਹੀ ਹੈ ਅਤੇ ਇਨ੍ਹਾਂ 'ਚ ਸਭ ਤੋਂ ਮਜਬੂਤ ਚਾਂਸ ਸੋਨੀ ਚੈਨਲ ਦਾ ਲੱਗ ਰਿਹਾ ਹੈ।


Tags: Baba ramdevTV showDayanand saraswatiArya samaj Founder ਬਾਬਾ ਰਾਮਦੇਵਦਯਾਨੰਦ ਸਰਸਵਤੀ