FacebookTwitterg+Mail

ਭੋਪਾਲ 'ਚ ਫਿਲਮੀ ਸਿਆਸਤ : NSUI ਨੇ 'ਛਪਾਕ' ਤੇ ਭਾਜਪਾ ਨੇ 'ਤਾਨਾਜੀ' ਦੀਆਂ ਵੰਡੀਆਂ ਫਰੀ ਟਿਕਟਾਂ

bhopal nsui distributes to chhapaak and bjp distributes free tickets to tanhaji
10 January, 2020 04:57:41 PM

ਭੋਪਾਲ (ਬਿਊਰੋ) — ਜੇ. ਐੱਨ. ਯੂ. 'ਚ ਹੋਈ ਹਿੰਸਾ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਵਿਦਿਆਰਥੀਆਂ ਦੇ ਸਮਰਥਨ 'ਚ ਵਿਸ਼ਵ ਵਿਦਿਆਲੇ ਕੀ ਪਹੁੰਚੀ, ਦੇਸ਼ ਦੀ ਸਿਆਸਤ 'ਤੇ ਵੀ ਫਿਲਮੀ ਰੰਗ ਚੜ੍ਹ ਗਿਆ। ਸੋਸ਼ਲ ਮੀਡੀਆ 'ਤੇ ਜਿਥੇ ਦੀਪਿਕਾ ਪਾਦੂਕੋਣ ਤੇ ਉਸ ਦੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਛਪਾਕ' ਨੂੰ ਟਰੋਲ ਕੀਤਾ ਜਾਣ ਲੱਗਾ। ਉਥੇ ਹੀ ਫਿਲਮ ਦੇਖਣ ਤੇ ਦਿਖਾਉਣ ਦੀ ਦੌੜ ਵੀ ਮਚ ਗਈ ਹੈ। 'ਛਪਾਕ' ਦੇ ਸਮਰਥਨ 'ਚ ਜਿਥੇ ਵਿਰੋਧੀ ਧਿਰ ਆਪਣੇ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਫਿਲਮ ਦੇਖਣ ਦੀ ਅਪੀਲ ਕਰ ਰਹੇ ਹਨ, ਉਥੇ ਹੀ ਭਾਜਪਾ ਸ਼ੁੱਕਰਵਾਰ ਨੂੰ ਹੀ ਰਿਲੀਜ਼ ਹੋਈ ਅਜੈ ਦੇਵਗਨ ਦੀ ਫਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ' ਨੂੰ ਰਾਸ਼ਟਰਵਾਦੀ ਫਿਲਮ ਦੱਸਦੇ ਹੋਏ ਸੜਕਾਂ 'ਤੇ ਉਤਰ ਆਈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਸ਼ੁੱਕਰਵਾਰ ਨੂੰ ਇਸੇ ਕੰਮ 'ਚ ਅਨੋਖਾ ਨਜ਼ਾਰਾ ਸਾਹਮਣੇ ਆਇਆ। ਇਥੇ ਇਕ ਪਾਸੇ ਕਾਂਗਰਸ ਦੇ ਵਿਦਿਆਰਥੀ ਸੰਗਠਨ ਐੱਨ. ਐੱਸ. ਯੂ. ਆਈ. ਦੇ ਕਰਮਚਾਰੀ ਫਿਲਮ 'ਛਪਾਕ' ਦੀਆਂ ਫਰੀ ਟਿਕਟਾਂ ਵੰਡ ਰਹੇ ਸਨ, ਤਾਂ ਦੂਜੇ ਪਾਸੇ ਭਾਜਪਾ ਦੇ ਮੈਂਬਰ 'ਤਾਨਾਜੀ' ਦੀਆਂ ਫਰੀ ਟਿਕਟਾਂ ਵੰਡ ਰਹੇ ਸਨ।

ਸਿਨੇਮਾ ਘਰਾਂ ਦੇ ਬਾਹਰ ਲੱਗੀ ਕਰਮਚਾਰੀਆਂ ਦੀ ਭੀੜ
ਭੋਪਾਲ 'ਚ ਫਿਲਮ 'ਛਪਾਕ' ਤੇ 'ਤਾਨਾਜੀ' ਦੀਆਂ ਟਿਕਟਾਂ ਫਰੀ ਵੰਡਣ ਲਈ ਭਾਜਪਾ ਤੇ ਐੱਨ. ਐੱਸ. ਯੂ. ਆਈ. ਦੇ ਕਰਮਚਾਰੀ ਸਿਨੇਮਾ ਹਾਲ ਦੇ ਬਾਹਰ ਇਕੱਠੇ ਹੋ ਗਏ ਸਨ। ਇਕ ਪਾਸੇ ਕਾਂਗਰਸ ਦੇ ਵਿਦਿਆਰਥੀ ਸੰਗਠਨ ਦੇ ਲੋਕਾਂ ਨੂੰ ਐਸਿਡ ਅਟੈਕ ਪੀੜਤਾ ਦੇ ਵਿਸ਼ੇ 'ਤੇ ਬਣੀ ਸਮਾਜਿਕ ਸਰੋਕਾਰ ਵਾਲੀ ਫਿਲਮ 'ਛਪਾਕ' ਦੇਖਣ ਦੀ ਅਪੀਲ ਕਰਦੇ ਨਜ਼ਰ ਆਏ। ਉਥੇ ਹੀ ਦੂਜੇ ਪਾਸੇ ਭਾਜਪਾ ਦੇ ਕਰਮਚਾਰੀ ਲੋਕਾਂ ਨੂੰ ਮਰਾਠਾ ਯੋਧਾ ਤਾਨਹਾਜੀ ਦੇ ਜੀਵਨ 'ਤੇ ਬਣੀ ਫਿਲਮ ਦੇਖਣ ਦੀ ਅਪੀਲ ਕਰ ਰਹੇ ਸਨ।
Image
ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਐਸਿਡ ਅਟੈਕ ਪੀੜਤਾ ਲਕਸ਼ਮੀ ਅਗਰਵਾਲ ਦੀ ਕਹਾਣੀ 'ਤੇ ਆਧਾਰਿਤ ਹੈ। ਉਥੇ ਹੀ ਅਜੈ ਦੇਵਗਨ ਦੀ ਫਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ', ਮਰਾਠੀ ਇਤਿਹਾਸ ਦੇ ਪ੍ਰਸਿੱਧ ਯੋਧਾ ਤਾਨਹਾਜੀ ਮਾਲੁਸਰੇ ਦੀ ਕਹਾਣੀ 'ਤੇ ਬਣੀ ਹੈ।
View image on Twitter
ਯੂਪੀ 'ਚ ਸਪਾ ਨੇ ਕੀਤਾ ਹਾਲ ਬੁੱਕ
ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਈਆਂ ਪ੍ਰਤੀਕਿਰਿਆਵਾਂ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਇਹ ਫਿਲਮ ਦਿਖਾਉਣ ਦਾ ਫੈਸਲਾ ਕੀਤਾ ਹੈ। ਵੀਰਵਾਰ ਨੂੰ ਸਪਾ ਪ੍ਰਮੁੱਖ ਤੇ ਯੂਪੀ ਦੇ ਸਾਬਕਾ ਸੀ. ਐੱਮ. ਅਖਿਲੇਸ਼ ਯਾਦਵ ਨੇ ਆਪਣੀ ਪਾਰਟੀ ਦੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਇਹ ਫਿਲਮ ਜ਼ਰੂਰ ਦੇਖਣ। ਸਪਾ ਪ੍ਰਮੁੱਖ ਦੇ ਆਦੇਸ਼ 'ਤੇ ਪਾਰਟੀ ਨੇ ਲਖਨਊ ਦੇ ਕਈ ਸਿਨੇਮਾਘਰਾਂ 'ਚ ਟਿਕਟਾਂ ਦੀ ਅਡਵਾਂਸ ਬੁਕਿੰਗ ਕਰਵਾ ਲਈ।
View image on Twitter


Tags: Deepika PadukoneChhapaakAjay DevgnTanhajiBhopalNational Students Union of IndiaNSUIWorkers DistributeFree TicketsChhapaak movie and BJP WorkersMadhya Pradesh

About The Author

sunita

sunita is content editor at Punjab Kesari