ਨਵੀਂ ਦਿੱਲੀ (ਬਿਊਰੋ) : ਸ਼ਿਲਪਾ ਸ਼ਿੰਦੇ ਤੋਂ ਬਾਅਦ 'ਬਿੱਗ ਬੌਸ 11' ਫੇਮ ਅਰਸ਼ੀ ਖਾਨ ਰਾਜਨੀਤੀ 'ਚ ਸ਼ਾਮਲ ਹੋਣ ਵਾਲੀ ਨਵੀਂ ਸੈਲੇਬ੍ਰਿਟੀ ਬਣ ਗਈ ਹੈ। ਖਬਰਾਂ ਮੁਤਾਬਕ, ਅਰਸ਼ੀ ਨੂੰ ਪਾਰਟੀ 'ਚ ਵੱਡੀ ਪੋਸਟ ਆਫਰ ਹੋਈ ਹੈ। ਉਹ ਮਹਾਰਾਸ਼ਟਰ ਦੀ ਵਾਈਸ ਪ੍ਰੈਜੀਡੈਂਟ ਦੇ ਤੌਰ 'ਤੇ ਪਾਰਟੀ 'ਚ ਸ਼ਾਮਲ ਹੋਈ ਹੈ। 28 ਫਰਵਰੀ ਨੂੰ ਦੁਪਹਿਰ ਬਾਅਦ ਮੁੰਬਈ 'ਚ ਹੋਏ ਇਕ ਈਵੈਂਟ ਦੌਰਾਨ ਪਾਰਟੀ ਦੇ ਮੈਂਬਰਾਂ ਨੇ ਅਰਸ਼ੀ ਦਾ ਕਾਂਗਰਸ 'ਚ ਸਵਾਗਤ ਕੀਤਾ। ਇਕ ਇੰਟਰਵਿਊ ਦੌਰਾਨ ਅਰਸ਼ੀ ਨੇ ਕਿਹਾ, ਦੇਸ਼ ਲਈ ਕੰਮ ਕਰਨਾ ਤੇ ਆਪਣਾ ਬੈਸਟ ਦੇਣਾ ਮਹੱਤਵਪੂਰਨ ਹੈ। ਉਸ ਨੇ ਭਾਰਤ-ਪਾਕਿਸਤਾਨ 'ਚ ਚੱਲ ਰਹੇ ਤਣਾਅ 'ਤੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਇਸ ਮਾਹੌਲ ਨਾਲ ਲੋਕਾਂ 'ਚ ਡਰ ਪੈਦਾ ਹੋ ਰਿਹਾ ਹੈ।
ਦੱਸ ਦਈਏ ਕਿ ਅਰਸ਼ੀ ਖਾਨ ਨੂੰ 'ਬਿੱਗ ਬੌਸ 11' 'ਚ ਹਿੱਸਾ ਲੈਣ ਤੋਂ ਬਾਅਦ ਪਛਾਣ ਮਿਲੀ ਸੀ। ਇਸ 'ਚ ਉਹ ਕਾਫੀ ਮਸ਼ੂਹਰ ਹੋ ਗਈ। 'ਬਿੱਗ ਬੌਸ' 'ਚ ਆਉਣ ਤੋਂ ਪਹਿਲਾਂ ਉਹ ਆਪਣੀ ਕੰਟਰੋਵਰਸ਼ੀਅਲ ਜ਼ਿੰਦਗੀ ਲਈ ਜਾਣੀ ਜਾਂਦੀ ਰਹੀ। ਕਦੇ ਆਪਣੇ ਸਟੀਮੀ ਵੀਡੀਓਜ਼ ਤੇ ਕਦੇ ਪਾਕਿਸਤਾਨੀ ਕ੍ਰਿਕੇਟਰ ਸ਼ਾਹਿਦ ਅਫਰੀਦੀ ਦੇ ਬੱਚੇ ਦੀ ਮਾਂ ਬਣ ਦੇ ਦਾਅਵੇ ਨੂੰ ਲੈ ਕੇ ਉਹ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹੁਣ ਅਰਸ਼ੀ ਦੇ ਕਾਂਗਰਸ 'ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਕਿੰਨਾ ਨੁਕਸਾਨ ਤੇ ਫਾਇਦਾ ਹੁੰਦਾ ਹੈ ਇਹ ਤਾਂ ਜਲਦੀ ਹੀ ਸਾਹਮਣੇ ਆ ਜਾਵੇਗਾ।