FacebookTwitterg+Mail

ਧਾਰਾ 370 'ਤੇ ਭਾਜਪਾ ਨੇ ਜਾਰੀ ਕੀਤੀ ਸ਼ਾਰਟ ਫਿਲਮ (ਵੀਡੀਓ)

bjp releases short film in bid to seek support for article 370 revocation
05 September, 2019 09:31:35 AM

ਮੁੰਬਈ (ਬਿਊਰੋ) — ਭਾਜਪਾ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਧਾਰਾਵਾਂ ਨੂੰ ਸਮਾਪਤ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਲੋਕਾਂ ਦੀ ਹਿਮਾਇਤ ਕਰਨ ਦੀ ਆਪਣੀ ਮੁਹਿੰਮ ਦੇ ਤਹਿਤ ਬੁੱਧਵਾਰ ਨੂੰ ਇਕ ਸ਼ਾਰਟ ਫਿਲਮ ਜਾਰੀ ਕੀਤੀ ਹੈ। ਇਸ ਸ਼ਾਰਟ ਫਿਲਮ ਦੀ ਸ਼ੁਰੂਆਤ ਪੀ. ਐੱਮ. ਨਰਿੰਦਰ ਮੋਦੀ ਦੇ ਭਾਸ਼ਣ ਨਾਲ ਕੀਤੀ ਗਈ। ਇਹ ਛੋਟੀ ਫਿਲਮ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਮੌਜੂਦਗੀ 'ਚ ਰਿਲੀਜ਼ ਕੀਤੀ ਗਈ।

— BJP (@BJP4India) September 4, 2019

 

ਦੱਸ ਦਈਏ ਕਿ ਕਰੀਬ 10 ਮਿੰਟ ਦੀ ਇਸ ਫਿਲਮ 'ਚ ਧਾਰਾ 370 ਜੇ ਖਿਲਾਫ ਪਾਰਟੀ ਦੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ। ਫਿਲਮ 'ਚ ਧਾਰਾ 370 ਨੂੰ 'ਇਤਿਹਾਸਿਕ ਗਲਤੀ' ਦੱਸਦੇ ਹੋਏ ਕਿਹਾ ਗਿਆ ਹੈ ਕਿ ਇਸ ਨੇ ਅੱਤਵਾਦ ਨੂੰ ਉਤਸ਼ਾਹਿਤ ਕਰਦੇ ਹੋਏ ਲੋਕਤੰਤਰ ਤੇ ਵਿਕਾਸ ਖਿਲਾਫ ਕੰਮ ਕੀਤਾ ਹੈ। ਇਸ ਫਿਲਮ 'ਚ ਘਾਟੀ ਦੀਆਂ ਸਮੱਸਿਆਵਾਂ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਦੇ ਭਾਰਤ 'ਤੇ ਰਲੇਵੇਂ ਦੀ ਕਮਾਨ ਉਨ੍ਹਾਂ ਦੇ ਹੱਥ 'ਚ ਸੀ, ਉਥੇ ਹੀ ਸਰਦਾਰ ਪਟੇਲ ਨੇ ਸਫਲਤਾਪੂਰਵਕ ਹੋਰ ਰਾਜਾਂ ਨੂੰ ਯੂਨੀਅਨ 'ਚ ਮਿਲਾ ਲਿਆ। ਵੀਡੀਓ 'ਚ ਕਿਹਾ ਗਿਆ ਹੈ ਕਿ ਭਾਜਪਾ ਕਦੇ ਵੀ ਇਸ ਮੁੱਦੇ 'ਤੇ ਆਪਣੇ ਪੱਖ ਤੋਂ ਭਟਕ ਨਹੀਂ ਸਕੀ ਅਤੇ ਉਸ ਨੇ ਬਹੁਮਤ ਨਾਲ ਸੱਤਾ 'ਚ ਪਰਤਣ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ 'ਚ ਧਾਰਾ 370 ਨੂੰ ਹਰਾਇਆ।


Tags: JP NaddaDharmendra PradhanUnion governmentArticle 370Special StatusJammu and KashmirBJPPandit Jawaharlal Nehru

Edited By

Sunita

Sunita is News Editor at Jagbani.