ਨਵੀਂ ਦਿੱਲੀ— 'ਬਲਿਊ ਵ੍ਹੇਲ ਚੈਂਲੇਜ' ਵਰਗੀ ਖਤਰਨਾਕ ਗੇਮ ਦੀ ਖੂਨੀ ਖੇਡ ਨਾਲ ਪੁਰੀ ਦੁਨੀਆਂ 'ਚ ਖੌਫ ਪੈਦਾ ਹੋ ਗਿਆ ਹੈ। ਬਾਲੀਵੁੱਡ ਸਟਾਰਜ਼ ਵੀ ਇਸ ਨੂੰ ਲੈ ਕੇ ਪਰੇਸ਼ਾਨ ਹੈ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਸਮੇਤ ਕਈ ਬਾਲੀਵੁੱਡ ਸਟਾਰਜ਼ ਇਸ ਗੇਮ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਅਮਿਤਾਭ ਬੱਚਨ ਨੇ ਟਵੀਟ ਕੀਤਾ, ''ਭਿਆਨਕ ਖਬਰ ਪੜ੍ਹੀ, ਇੰਟਰਨੈੱਟ 'ਤੇ ਨੌਜਵਾਨ ਇਕ ਭਿਆਨਕ ਖੇਡ, ਖੇਡ ਰਹੇ ਹਨ। ਜ਼ਿੰਦਗੀ ਜਿਊਣ ਲਈ ਹੁੰਦੀ ਹੈ, ਨਾ ਕਿ ਸਮੇਂ ਆਉਣ ਤੋਂ ਪਹਿਲਾ ਗੁਆਉਣ ਲਈ।''
ਦੂਜੇ ਪਾਸੇ ਆਮਿਰ ਖਾਨ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਿਊ ਵ੍ਹੇਲ ਗੇਮ ਦੇ ਬਾਰੇ 'ਚ ਆਪਣੀ ਰਾਏ ਰੱਖੀ। ਬੱਚਿਆਂ ਵਲੋਂ ਇੰਟਰਨੈੱਟ ਦੀ ਗਲਤ ਵਲਤੋਂ ਕਰਨ 'ਚ ਕਿਤੇ ਨਾ ਕਿਤੇ ਮਾਤਾ-ਪਿਤਾ, ਅਧਿਆਪਕ ਅਤੇ ਪਰਿਵਾਰ ਵਾਲੇ ਜ਼ਿੰਮੇਦਾਰ ਹੁੰਦੇ ਹਨ ਪਰ ਫਿਰ ਵੀ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜੋ ਸਾਡੇ ਹੱਥ 'ਚ ਨਹੀਂ ਹੁੰਦੀਆਂ।
ਹਾਲ ਹੀ 'ਚ ਖੂਨੀ ਇੰਟਰਨੈੱਟ ਗੇਮ 'ਬਲਿਊ ਵ੍ਹੇਲ' ਨੇ ਮੁੰਬਈ 'ਚ ਇਕ 14 ਸਾਲ ਦੇ ਬੱਚੇ ਦੀ ਜਾਨ ਲੈ ਲਈ ਹੈ। ਅੰਧੇਰੀ ਈਸਟ 'ਚ ਰਹਿਣ ਵਾਲੇ ਇਕ ਬੱਚੇ ਨੇ ਸ਼ਨੀਵਾਰ ਨੂੰ ਸਤਵੀਂ ਮੰਜ਼ਿਲ ਤੋਂ ਛਾਲ ਲਗਾ ਲਈ, ਇਸ ਬੱਚੇ ਨੂੰ ਆਨਲਾਈਨ ਸੁਸਾਈਡ ਗੇਮ ਦਾ ਸ਼ਿਕਾਰ ਦੱਸਿਆ ਜਾ ਰਿਹਾ ਹੈ। ਇਸ ਗੇਮ ਕਾਰਨ ਰੂਸ 'ਚ 130 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਹ ਗੇਮ ਬੱਚਿਆਂ ਨੂੰ ਸੌਖੇ ਟਾਸਕ ਤੋਂ ਸ਼ੁਰੂ ਹੋ ਕੇ ਮੁਸ਼ਕਿਲ ਟਾਸਕ ਦੇਣ ਲੱਗ ਜਾਂਦੀ ਹੈ। ਇਨ੍ਹਾਂ ਟਾਸਕਜ਼ 'ਚ ਨਾੜ ਕੱਟਣ, ਕਿਸੇ ਜਾਨਵਰ ਨੂੰ ਮਾਰਨ ਅਤੇ ਅੰਤ 'ਚ ਖੁਦਕੁਸ਼ੀ ਕਰਨ ਲਈ ਕਿਹਾ ਜਾਂਦਾ। ਇਸ ਗੇਮ ਨੂੰ ਰੂਸ ਦੇ ਸਾਈਬੇਰੀਆ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਬਣਾਈ ਹੈ। ਫਿਲਿਪ ਬੁਦੇਕਿਨ ਨਾਂ ਦੇ 22 ਸਾਲ ਦੇ ਲੜਕੇ ਨੇ ਬਲਿਊ ਵ੍ਹੇਲ ਚੈਂਲੇਜ ਦੀ ਸ਼ੁਰੂਆਤ ਕੀਤੀ।