FacebookTwitterg+Mail

ਜ਼ੋਮਾਟੋ ਡਿਲਿਵਰੀ ਬੁਆਏ ਦੇ ਹੱਕ ਵਿਚ ਨਿੱਤਰੀ ਬਾਲੀਵੁੱਡ ਅਭਿਨੇਤਰੀ, ਕਹੀ ਵੱਡੀ ਗੱਲ

bollywood actress in favor of zomato delivery boy
14 March, 2021 08:26:17 PM

ਨਵੀਂ ਦਿੱਲੀ- ਬੇਂਗਲੁਰੂ ਦੇ ਜ਼ੋਮਾਟੋ ਡਿਲੀਵਰੀ ਬੁਆਏ ਦਾ ਮਾਮਲਾ ਠੰਡਾ ਪੈਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ 'ਤੇ ਇਸ ਵੇਲੇ ਵੀ #JusticeForKamaraj ਟ੍ਰੈਂਡ ਕਰ ਰਿਹਾ ਹੈ। ਹੁਣ ਇਸ ਮਾਮਲੇ ਵਿਚ ਬਾਲੀਵੁੱਡ ਸਟਾਰ ਅਭਿਨੇਤਰੀ ਪਰੀਣੀਤੀ ਚੋਪੜਾ ਨੇ ਟਵੀਟ ਕੀਤਾ ਹੈ ਅਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਲਿਖਿਆ ਕਿ ਜ਼ੋਮਾਟੋ ਇੰਡੀਆ ਕਿਰਪਾ ਸੱਚ ਦੀ ਜਾਂਚ ਕਰੋ ਅਤੇ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਲਿਖਿਆ ਕਿ ਜੇ ਵਿਅਕਤੀ (ਕਾਮਰਾਜ) ਨਿਰਦੋਸ਼ ਹੈ ਤਾਂ ਮਹਿਲਾ ਨੂੰ ਸਜ਼ਾ ਦਿਵਾਉਣ ਵਿਚ ਸਾਡੀ ਮਦਦ ਕਰੋ। ਇਹ ਗੈਰ-ਮਨੁੱਖੀ, ਸ਼ਰਮਨਾਕ ਅਤੇ ਦਿਲ ਦਹਿਲਾ ਦੇਣ ਵਾਲਾ ਹੈ। ਕਿਰਪਾ ਮੈਨੂੰ ਦੱਸੋ ਕਿ ਮੈਂ ਕਿਵੇਂ ਮਦਦ ਕਰ ਸਕਦੀ ਹਾਂ। ਪਰਿਣੀਤੀ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ ਅਤੇ ਲੋਕ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

ਇਹ ਵੀ ਪੜ੍ਹੋ -ਡਿਊਕ ਯੂਨੀਵਰਸਿਟੀ ਨੇ ਸਾਰੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ 21 ਮਾਰਚ ਤੱਕ ਭੇਜਿਆ ਇਕਾਂਤਵਾਸ 'ਚ

ਦੱਸਣਯੋਗ ਹੈ ਕਿ ਬੇਂਗਲੁਰੂ ਦੀ ਰਹਿਣ ਵਾਲੀ ਹਿਤੇਸ਼ਾ ਚੰਦਰਾਨੀ ਨੇ 9 ਮਾਰਚ ਨੂੰ ਸ਼ਾਮ 3-30 ਵਜੇ ਆਰਡਰ ਪਲੇਸ ਕੀਤਾ ਸੀ, ਪਰ ਉਸ ਨੂੰ ਇਹ ਆਰਡਰ 4-30 ਵਜੇ ਸ਼ਾਮ ਨੂੰ ਮਿਲਿਆ। ਆਰਡਰ ਟਾਈਮ 'ਤੇ ਨਹੀਂ ਮਿਲਿਆ ਇਸ ਲਈ ਉਸ ਨੇ ਕਸਟਮਰ ਸਪੋਰਟ ਨੂੰ ਫੋਨ ਕੀਤਾ ਅਤੇ ਕਿਹਾ ਕਿ ਜਾਂ ਤਾਂ ਪੈਸੇ ਵਾਪਸ ਕਰੋ ਜਾਂ ਆਰਡਰ ਪੂਰੀ ਤਰ੍ਹਾਂ ਨਾਲ ਕੈਂਸਲ ਕਰ ਦਿਓ। ਹਿਤੇਸ਼ਾ ਨੇ ਕਿਹਾ ਕਿ ਜਦੋਂ ਉਸ ਨੇ ਡਿਲਿਵਰੀਬੁਆਏ ਨੂੰ ਇਹ ਕਿਹਾ ਕਿ ਆਰਡਰ ਨੂੰ ਕੈਂਸਲ ਕਰਨਾ ਹੈ ਜਾਂ ਕੰਪਲੀਮੈਂਟਰੀ ਕਰਨਾ ਹੈ ਅਤੇ ਉਹ ਇਸ ਦੀ ਕਨਫਰਮੇਸ਼ਨ ਦੀ ਉਡੀਕ ਕਰ ਰਹੀ ਹੈ, ਤਾਂ ਡਿਲਿਵਰੀਬੁਆਏ ਉਸ 'ਤੇ ਗੁੱਸਾ ਕਰਨ ਲੱਗਾ ਅਤੇ ਆਰਡਰ ਵਾਪਸ ਲਿਜਾਉਣ ਤੋਂ ਮਨਾਂ ਕਰ ਦਿੱਤਾ।

ਇਹ ਵੀ ਪੜ੍ਹੋ -ਅਮਰੀਕਾ ਦੇ ਉੱਤਰੀ ਨੇਵਾਦਾ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਹਿਤੇਸ਼ਾ ਚੰਦਰਾਨੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰ ਕੇ ਦੱਸਿਆ ਕਿ ਡਿਲਿਵਰੀਬੁਆਏ ਨੂੰ ਜਦੋਂ ਉਨ੍ਹਾਂ ਨੇ  ਉਡੀਕ ਕਰਨ ਨੂੰ ਕਿਹਾ ਤਾਂ ਉਹ ਕਾਫੀ ਹਾਵੀ ਹੋ ਗਿਆ ਅਤੇ ਗੁੱਸੇ ਵਿਚ ਚੀਕਣ ਲੱਗਾ। ਉਹ ਡਰ ਗਈ ਅਤੇ ਉਸ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇੰਨੇ ਵਿਚ ਡਿਲਿਵਰੀ ਬੁਆਏ ਜ਼ਬਰਦਸਤੀ ਉਨ੍ਹਾਂ ਦੇ ਘਰ ਵਿਚ ਦਾਖਲ ਹੋਇਆ ਅਤੇ ਮੇਰੇ ਚੇਹਰੇ 'ਤੇ ਮੁੱਕਾ ਮਾਰ ਕੇ ਭੱਜ ਗਿਆ। ਇੰਸਟਾਗ੍ਰਾਮ ਵੀਡੀਓ ਵਿਚ ਚੰਦਰਾਨੀ ਨੇ ਦੱਸਿਆ ਕਿ ਉਸ ਨੇ ਮਦਦ ਲਈ ਬਹੁਤ ਆਵਾਜ਼ਾਂ ਲਗਾਈਆਂ ਪਰ ਉਸ ਦੇ ਗੁਆਂਢੀ ਮਦਦ ਲਈ ਨਹੀਂ ਆਏ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Tags: ZomatoKamarajBollywood actressParineeti Chopraਜ਼ੋਮਾਟੋਕਾਮਰਾਜਬਾਲੀਵੁੱਡ ਅਭਿਨੇਤਰੀਪਰਿਣੀਤੀ ਚੋਪੜਾ

About The Author

Sunny Mehra

Sunny Mehra is content editor at Punjab Kesari