FacebookTwitterg+Mail

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕੀਤੀ ਅਮਿਤਾਭ ਦੀ ਤਾਰੀਫ, ਇਕੱਠਿਆਂ ਨੇ ਖਿੱਚੀ ਸੈਲਫੀ

bollywood celebrities click a selfie with israel pm
19 January, 2018 02:42:36 PM

ਮੁੰਬਈ (ਬਿਊਰੋ)— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਪਤਨੀ ਸਾਰਾ ਨੇਤਨਯਾਹੂ ਨਾਲ ਬੀਤੇ ਦਿਨੀਂ ਸ਼ਾਲੋਮ ਬਾਲੀਵੁੱਡ ਇਵੈਂਟ 'ਚ ਸ਼ਾਮਲ ਹੋਏ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੀ ਬਾਲੀਵੁੱਡ ਨੂੰ ਪਿਆਰ ਕਰਦਾ ਹੈ। ਨੇਤਨਯਾਹੂ ਨੇ ਕਿਹਾ, 'ਮੈਨੂੰ ਲੱਗਦਾ ਸੀ ਕਿ ਮੈਂ ਹੀ ਵੱਡੀ ਹਸਤੀ ਹਾਂ ਪਰ ਅਮਿਤਾਭ ਬੱਚਨ ਨਾਲ ਮਿਲ ਕੇ ਮੈਨੂੰ ਉਨ੍ਹਾਂ ਦੀ ਪ੍ਰਸਿੱਧੀ ਦਾ ਅਹਿਸਾਸ ਹੋਇਆ। ਉਨ੍ਹਾਂ ਨੂੰ ਮਿਲ ਕੇ ਮੈਂ ਸਪੀਚਲੈੱਸ ਹਾਂ।'
Punjabi Bollywood Tadka
ਇਸ ਮੌਕੇ ਐਸ਼ਵਰਿਆ ਰਾਏ ਬੱਚਨ ਨੇ ਬੇਂਜਾਮਿਨ ਨੇਤਨਯਾਹੂ ਤੇ ਸਾਰਾ ਨੇਤਨਯਾਹੂ ਦਾ ਸੁਆਗਤ ਕੀਤਾ। ਬਿੱਗ ਬੀ ਨੇ ਇਸ ਮੌਕੇ ਕਿਹਾ, 'ਅਸੀਂ ਇਕ ਭਾਈਚਾਰੇ ਦੇ ਤੌਰ 'ਤੇ ਇਕ ਅਜਿਹੇ ਹਨੇਰੇ ਵਾਲੇ ਹਾਲ 'ਚ ਬੈਠ ਕੇ ਫਿਲਮ ਦੇਖਦੇ ਹਾਂ, ਜਿਥੇ ਸਾਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਸਾਡੇ ਨਾਲ ਵਾਲੀ ਸੀਟ 'ਤੇ ਕੌਣ ਬੈਠਾ ਹੈ। ਅਸੀਂ ਵੀ ਬਾਕੀ ਲੋਕਾਂ ਵਾਂਗ ਫਿਲਮ ਦੇਖ ਕੇ ਇੰਜੁਆਏ ਕਰਦੇ ਹਾਂ, ਹੱਸਦੇ ਹਾਂ, ਰੋਂਦੇ ਹਾਂ।'
Punjabi Bollywood Tadka
ਇਸ ਦੌਰਾਨ ਅਮਿਤਾਭ ਬੱਚਨ ਨੇ ਬੇਂਜਾਮਿਨ ਨੇਤਨਯਾਹੂ, ਸਾਰਾ ਨੇਤਨਯਾਹੂ ਤੇ ਬਾਲੀਵੁੱਡ ਸਿਤਾਰਿਆਂ ਨਾਲ ਇਕ ਸੈਲਫੀ ਖਿੱਚੀ। ਬੇਂਜਾਮਿਨ ਨੇਤਨਯਾਹੂ ਨੇ ਕਿਹਾ, 'ਮੈਂ ਬਾਲੀਵੁੱਡ ਫਿਲਮਕਾਰਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਜ਼ਰਾਈਲ ਆ ਕੇ ਫਿਲਮਾਂ ਦੀ ਸ਼ੂਟਿੰਗ ਕਰਨ।
Punjabi Bollywood Tadka
ਉਨ੍ਹਾਂ ਕਿਹਾ ਕਿ ਇਸ ਨਾਲ ਸਾਡੇ ਵਿਚਾਲੇ ਸੱਭਿਆਚਾਰ ਦਾ ਪ੍ਰਸਾਰ ਹੋਵੇਗਾ। ਨੇਤਨਯਾਹੂ ਨੇ ਟਵੀਟ ਕਰਕੇ ਲਿਖਿਆ, 'Will my Bollywood selfie beat @TheEllenShow Hollywood selfie at the Oscars? @SrBachchan @juniorbachchan @rajcheerfull @imbhandarkar @vivek_oberoi ?'
Punjabi Bollywood Tadka
ਪ੍ਰੋਡਿਊਸਰ-ਡਾਇਰੈਕਟਰ ਕਰਨ ਜੌਹਰ ਤੇ ਯੂ. ਟੀ. ਵੀ. ਦੇ ਸੀ. ਈ. ਓ. ਰੌਨੀ ਸਕਰੂਵਾਲਾ ਨੇ ਵੀ ਇਜ਼ਰਾਈਲੀ ਪੀ. ਐੱਮ. ਦਾ ਸੁਆਗਤ ਕੀਤਾ। ਅਮਿਤਾਭ ਬੱਚਨ ਨੇ ਸੈਲਫੀ ਖਿੱਚੀ।
Punjabi Bollywood Tadka
ਇਸ ਦੌਰਾਨ ਸਟੇਜ 'ਤੇ ਐਸ਼ਵਰਿਆ, ਅਭਿਸ਼ੇਕ ਬੱਚਨ, ਕਰਨ ਜੌਹਰ, ਸੁਭਾਸ਼ ਘਈ, ਇਮਤਿਆਜ਼ ਅਲੀ, ਰੌਨੀ ਸਕਰੂਵਾਲਾ, ਸਾਰਾ ਅਲੀ ਖਾਨ ਤੇ ਕਈ ਹੋਰ ਬਾਲੀਵੁੱਡ ਸਿਤਾਰੇ ਮੌਜੂਦ ਸਨ।​​​​​​​​​​​​​​
Punjabi Bollywood Tadka


Tags: Amitabh Bachchan Israel PM Benjamin Netanyahu Aishwarya Rai Abhishek Bachchan Vivek Oberoi

Edited By

Rahul Singh

Rahul Singh is News Editor at Jagbani.