ਨਵੀਂ ਦਿੱਲੀ (ਬਿਊਰੋ) — ਪਿਛਲੇ ਕੁਝ ਮਹੀਨਿਆਂ 'ਚ ਦੇਸ਼ ਭਰ 'ਚ ਸੀ. ਏ. ਏ. ਨੂੰ ਲੈ ਕੇ ਕਾਫੀ ਵਿਵਾਦ ਹੋ ਚੁੱਕਾ ਹੈ। ਹਾਲਾਂਕਿ ਜਦੋਂ ਲੱਗਦਾ ਹੈ ਕਿ ਸਭ ਕੁਝ ਠੀਕ ਹੋਣ ਵਾਲਾ ਹੈ ਉਦੋਂ ਹੀ ਕਿਸੇ ਜਗ੍ਹਾ 'ਤੇ ਮੁੜ ਤੋਂ ਹਾਲਾਤ ਵਿਗੜਨ ਦੀ ਖਬਰ ਆ ਜਾਂਦੀ ਹੈ। ਵਿਰੋਧ 'ਚ ਹਿੰਸਾ, ਭੰਨ ਤੋੜ ਤੇ ਆਗਜਨੀ ਤੱਕ ਬਹੁਤ ਕੁਝ ਹੋਇਆ ਹੈ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਨਵੀਂ ਦਿੱਲੀ 'ਚ ਸੀ. ਏ. ਏ. ਖਿਲਾਫ ਹਿੰਸਕ ਵਿਰੋਧ ਸ਼ੁਰੂ ਹੋ ਗਿਆ।
ਇਸ ਦੌਰਾਨ ਸੜਕਾਂ 'ਤੇ ਉਤਰੇ ਲੋਕ ਹਿੰਸਕ ਹੋ ਗਏ। ਇਕ ਪੁਲਸ ਕਰਮੀ ਸਮੇਤ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕੀ ਜ਼ਖਮੀ ਹੋ ਗਏ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਮਾਮਲੇ 'ਤੇ ਆਪਣੀ ਰਾਏ ਦਿੱਤੀ ਤੇ ਬਾਲੀਵੁੱਡ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਿਹਾ। ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ, ਅਨੁਰਾਗ ਕਸ਼ਅਪ, ਰਵੀਨਾ ਟੰਡਨ, ਈਸ਼ਾ ਗੁਪਤਾ, ਰਿਚਾ ਚੱਡਾ ਅਤੇ ਗੌਹਰ ਖਾਨ ਵਰਗੇ ਸਿਤਾਰਿਆਂ ਨੇ #Delhiburning ਅਤੇ #Delhiviolence 'ਤੇ ਆਪਣੀ ਗੱਲ (ਰਾਏ) ਰੱਖੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ 'ਤੇ ਇਸ ਮਾਹੌਲ ਦਾ ਠੀਕਰਾ ਤੋੜ ਰਹੇ ਇਕ ਯੂਜ਼ਰਸ ਨੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਅਨੁਰਾਗ ਕਸ਼ਅਪ ਨੇ ''ਸ਼ਰਮ ਆਉਂਦੀ ਹੈ ਤੇਰੇ 'ਤੇ।''
ਸਵਰਾ ਭਾਸਕਰ ਨੇ ਟਵਿਟਰ 'ਤੇ ਆਪਣੇ ਵਿਚਾਰ ਰੱਖਦੇ ਹੋਏ ਲਿਖਿਆ, ''ਇਹ ਇਕ ਬਹੁਤ ਜ਼ਰੂਰੀ ਅਪੀਲ ਹੈ। ਆਮ ਆਦਮੀ ਪਾਰਟੀ, ਟਵੀਟ ਕਰਨ ਤੋਂ ਬਾਅਦ ਹੁਣ ਅੱਗੇ ਵੀ ਕੁਝ ਕਰੋ।''
ਰਿਚਾ ਚੱਡਾ ਨੇ ਲਿਖਿਆ, ''ਮੈਂ ਆਪਣੀ ਤਸੱਲੀ ਜ਼ਾਹਰ ਕਰਦੀ ਹਾਂ ਤੇ ਮੈਂ ਮੁਆਵਜ਼ਾ ਦੇਣ ਲਈ ਜੋ ਵੀ ਕਰ ਸਕਦੀ ਹਾਂ, ਜ਼ਰੂਰ ਕਰਾਂਗੀ। ਉਨ੍ਹਾਂ ਜਵਾਨਾਂ ਨੂੰ ਸਲਾਮ ਹੈ, ਜਿਹੜੇ ਬੰਦੂਕ ਦੀ ਨੌਂਕ ਅੱਗੇ ਨਹੀਂ ਝੁਕੇ। ਉਹ ਲਾਲ ਟੀ-ਸ਼ਰਟ ਵਾਲਾ ਅੱਤਵਾਦੀ ਜਲਦ ਤੋਂ ਜਲਦ ਗ੍ਰਿਫਤਾਰ ਹੋਣਾ ਚਾਹੀਦਾ ਹੈ।''
ਰਵੀਨਾ ਟੰਡਨ ਨੇ ਲਿਖਿਆ, ''ਇਨ੍ਹਾਂ ਸੰਘਰਸ਼ ਕੀਤਾ ਤੇ ਇਕ ਸ਼ਹੀਦ ਹੋ ਗਿਆ। ਦੋਸਤੋਂ ਕੀ ਅਸੀਂ ਉਨ੍ਹਾਂ ਬਹਾਦਰਾਂ ਲਈ ਹਮਦਰਦੀ ਪ੍ਰਗਟ ਕਰ ਸਕਦੇ ਹਾਂ।''
ਈਸ਼ਾ ਗੁਪਤਾ ਨੇ ਲਿਖਿਆ, ''ਸੀਰੀਆ? ਦਿੱਲੀ? ਹਿੰਸਕ ਲੋਕ ਹਿੰਸਕ ਵਰਤਾਓ ਕਰ ਰਹੇ ਹਨ।''
ਗੌਹਰ ਖਾਨ ਨੇ ਲਿਖਿਆ, ''ਇਹ ਨਫਰਤ ਆਖਿਰ ਕਿੱਥੋਂ ਆ ਰਹੀ ਹੈ? ਇਕ ਟੋਪੀ ਵਾਲਾ ਆਦਮੀ, ਇਕ ਦਾੜ੍ਹੀ ਵਾਲਾ ਆਦਮੀ, ਜਾਂ ਤਾਂ ਖੂਨ ਨਾਲ ਲਥਪੱਥ ਹੈ। ਮੈਂ ਪੁੱਛਦੀ ਹਾਂ ਕਿ ਫਿਰ ਇਹ ਲੋਕ ਕੌਣ ਹਨ, ਜਿਹੜੇ ਲਾਠੀਆਂ ਲੈ ਕੇ ਖੜ੍ਹੇ ਹੋਏ ਹਨ?''