FacebookTwitterg+Mail

ਫੇਮ ਐਕਟਰ ਤੇ ਡਾਇਰੈਕਟਰ ਨੇ ਮਿਲ ਕੇ ਤੇਲੁਗੁ ਅਦਾਕਾਰਾ ਨਾਲ ਕੀਤੀ ਰੇਪ ਕਰਨ ਦੀ ਕੋਸ਼ਿਸ਼, ਦਰਜ ਸ਼ਿਕਾਇਤ

chalapathi rao and srujan
17 August, 2017 04:53:55 PM

ਮੁੰਬਈ— ਤੇਲੁਗੁ ਦੀ ਇਕ ਅਭਿਨੇਤਰੀ ਨੇ ਡਾਇਰੈਕਟਰ ਚਲਾਪਥੀ ਰਾਓ ਤੇ ਅਭਿਨੇਤਾ ਸ਼ਰੁਜਨ ਦੇ ਖਿਲਾਫ ਰੇਪ ਕਰਨ ਦਾ ਮਾਮਲਾ ਦਾਇਰ ਕਰਵਾਇਆ ਹੈ। ਹਾਲ ਹੀ 'ਚ ਇਸ ਅਦਾਕਾਰ ਨੇ ਵਿਜੈਵਾੜਾ ਦੇ ਇਕ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਅਦਾਕਾਰਾ ਨੇ ਕਿਹਾ ਕਿ ਫਿਲਮ ਦੀ ਸ਼ੂਟਿੰਗ ਲਈ ਜਾਂਦੇ ਸਮੇਂ ਡਾਇਰੈਕਟਰ ਤੇ ਸਹਿ-ਕਲਾਕਾਰ ਨੇ ਮੇਰੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਅਭਿਨੇਤਰੀ ਨੇ ਕਿਹਾ, ''ਸ਼ੂਟਿੰਗ 13 ਅਗਸਤ ਨੂੰ ਹੈਦਰਾਬਾਦ ਤੋਂ ਭੀਮਾਵਰਮ ਜਾਣਾ ਸੀ। ਇਸ ਲਈ ਮੈਂ ਟਰੇਨ 'ਤੇ ਜਾਣ ਵਾਲੀ ਸੀ ਪਰ ਡਾਇਰੈਕਟਰ ਤੇ ਅਭਿਨੇਤਾ ਨੇ ਮੈਨੂੰ ਗੱਡੀ 'ਚ ਹੀ ਚੱਲਣ ਨੂੰ ਕਿਹਾ। ਰਾਸਤੇ 'ਚ ਉਨ੍ਹਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਮੇਰੇ 'ਤੇ ਹਮਲਾ ਵੀ ਕੀਤਾ। ਉਨ੍ਹਾਂ ਨੇ ਮੈਨੂੰ ਪਿੱਠੇ ਦੀ ਸੀਟ 'ਤੇ ਸੁੱਟ ਦਿੱਤਾ, ਤਾਂ ਕੀ ਮੈਂ ਗੱਡੀ ਤੋਂ ਬਾਹਰ ਵੀ ਛਾਲ ਨਾ ਮਾਰ ਸਕਾਂ। ਉਨ੍ਹਾਂ ਨੇ ਗੱਡੀ ਦੀ ਸਪੀਡ ਵੀ ਕਾਫੀ ਤੇਜ਼ ਕਰ ਲਈ ਸੀ। ਉਸੇ ਸਮੇਂ ਮੈਂ ਆਪਣੇ ਦੋਸਤਾਂ ਨਾਲ ਆਪਣੀ ਲੋਕੇਸ਼ਨ ਸ਼ੇਅਰ ਕਰ ਦਿੱਤੀ, ਜੋ ਜਲਦ ਹੀ ਮੇਰੀ ਮਦਦ ਲਈ ਉਥੇ ਪਹੁੰਚ ਗਏ। ਇਸ ਤੋਂ ਬਾਅਦ ਹੁਣ ਮੈਂ ਪੁਲਸ 'ਚ ਮਾਮਲਾ ਦਰਜ ਕਰਵਾਇਆ ਹੈ।''
ਇੰਨਾ ਹੀ ਨਹੀਂ ਅਦਾਕਾਰ ਦਾ ਕਹਿਣਾ ਹੈ ਕਿ ਇਸ ਸਾਰੀ ਘਟਨਾ ਤੋਂ ਬਾਅਦ ਮੇਰੇ ਕਰੀਅਰ 'ਤੇ ਗਲਤ ਅਸਰ ਪਵੇਗਾ। ਮੇਰਾ ਮੰਨਣਾ ਹੈ ਕਿ ਹੁਣ ਕੋਈ ਡਾਇਰੈਕਟਰ ਮੈਨੂੰ ਫਿਲਮ 'ਚ ਨਹੀਂ ਲਵੇਗਾ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਸ ਜਾਂਚ 'ਚ ਜੁੱਟ ਗਈ ਹੈ। ਆਈ. ਪੀ. ਸੀ. ਦੀ ਧਾਰਾ 279 ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।


Tags: Telugu actress Chalapathi RaoSrujanPatamata Police station in Vijayawadaਖਿਲਾਫ ਰੇਪਚਲਾਪਥੀ ਰਾਓਸ਼ਰੁਜਨ