FacebookTwitterg+Mail

ਨਾਗਰਿਕਤਾ ਸੋਧ ਬਿੱਲ 'ਤੇ ਟਿੱਪਣੀ ਕਰਕੇ ਮੁਸ਼ਕਿਲਾਂ 'ਚ ਘਿਰੇ ਫਰਹਾਨ ਅਖਤਰ

complaint filed against farhan akhtar over tweet on citizenship act
21 December, 2019 01:18:59 PM

ਹੈਦਰਾਬਾਦ (ਭਾਸ਼ਾ) – 'ਹਿੰਦੂ ਸੰਗਠਨ' ਦੇ ਸੰਸਥਾਪਕ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਭਿਨੇਤਾ ਅਤੇ ਫਿਲਮ ਨਿਰਮਾਤਾ ਫਰਹਾਨ ਅਖਤਰ ਦੇ ਖਿਲਾਫ ਸੋਧੇ ਨਾਗਰਿਕਤਾ ਕਾਨੂੰਨ ਬਾਰੇ ਟਵਿਟਰ 'ਤੇ ਗਲਤ ਤੱਥ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਹਿਰ ਦੇ ਵਕੀਲ ਅਤੇ ਸੰਗਠਨ ਦੇ ਸੰਸਥਾਪਕ ਕਰੁਣਾ ਸਾਗਰ ਨੇ ਸਈਦਾਬਾਦ ਪੁਲਸ ਥਾਣੇ 'ਚ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ, ''ਫਰਹਾਨ ਅਖਤਰ ਆਪਣੀਆਂ ਟਿੱਪਣੀਆਂ ਨਾਲ ਦਲਿਤਾਂ, ਮੁਸਲਿਮਾਂ ਅਤੇ ਨਾਸਤਿਕ ਲੋਕਾਂ 'ਚ ਡਰ ਪੈਦਾ ਕਰ ਰਹੇ ਹਨ।'' ਉਪਰੋਕਤ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਵਿਚਲੇ ਤੱਥਾਂ ਦੀ ਜਾਂਚ ਜਾਰੀ ਹੈ। ਇਸ ਬਾਰੇ ਕਾਨੂੰਨੀ ਰਾਇ ਲਈ ਜਾ ਰਹੀ ਹੈ ਕਿ ਇਸ ਸ਼ਿਕਾਇਤ 'ਤੇ ਕੋਈ ਮਾਮਲਾ ਬਣਦਾ ਹੈ ਜਾਂ ਨਹੀਂ।

ਇਹ ਹੈ ਪੂਰਾ ਮਾਮਲਾ
ਸੀ. ਏ. ਏ. ਦਾ ਵਿਰੋਧ ਕਰਨ ਲਈ ਭੀੜ ਨੂੰ ਸੱਦਾ ਦੇਣ 'ਤੇ ਬਾਲੀਵੁੱਡ ਐਕਟਰ ਫਰਹਾਨ ਅਖਤਰ 'ਤੇ ਸੀਨੀਅਰ ਆਈ. ਪੀ. ਐੱਸ. ਅਫਸਰ ਸੰਦੀਪ ਮਿੱਤਲ ਨੇ ਕਾਨੂੰਨ ਤੋੜਨ ਦੇ ਦੋਸ਼ ਲਾਏ ਸਨ। ਇੰਨਾ ਹੀ ਨਹੀਂ ਅਧਿਕਾਰੀ ਨੇ ਆਸਮਾਜਿਕ ਤੱਤਾਂ ਵਲੋਂ ਉਨ੍ਹਾਂ ਦਾ ਟਵਿਟਰ ਅਕਾਊਂਟ ਹੈਕ ਕਰਨ ਦੀ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਇਹ ਸਭ ਅਖਤਰ ਤੋਂ ਸਵਾਲ ਕਰਨ ਕਰਕੇ ਹੋਇਆ। ਦੱਸ ਦਈਏ ਕਿ ਐਕਟਰ ਨੇ ਬੁੱਧਵਾਰ ਨੂੰ ਸੀ. ਏ. ਏ. ਦਾ ਵਿਰੋਧ ਕਰਨ ਲਈ ਭੀੜ ਨੂੰ ਇਕੱਠੇ ਹੋਣ ਲਈ ਕਿਹਾ ਸੀ।

 

If this is with celebrities like @FarOutAkhtar , I wonder how many protestors actually know what is CAA,how many students joined out of peer pressure/peer influence,how many joined in a way that's called mob mentality--doing something without conviction & knowledge of the thing. https://t.co/xeGLuOKcP7

— D Roopa IPS (@D_Roopa_IPS) December 19, 2019

ਵੀਡੀਓ ਦੇ ਜਰੀਏ ਸਮਝਾਇਆ ਕਾਨੂੰਨ
ਸੰਦੀਪ ਮਿੱਤਲ ਨੇ ਫਰਹਾਨ ਅਖਤਰ ਨੂੰ ਕਿਹਾ ਕਿ, ''ਤੁਹਾਨੂੰ ਵੀ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਵੀ ਧਾਰ 121 ਦੇ ਤਹਿਤ ਕਾਨੂੰਨ ਤੋੜਿਆ ਹੈ ਤੇ ਇਹ ਗੈਰ ਕਾਨੂੰਨੀ ਨਹੀਂ ਹੈ।'' ਉਨ੍ਹਾਂ ਨੇ ਆਪਣੀ ਪੋਸਟ ਨਾਲ ਆਈ. ਪੀ. ਸੀ. ਦੀ ਧਾਰਾ 121 ਨੂੰ ਸਮਝਾਉਂਦੇ ਹੋਏ ਇਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਸੀ।

 

Dear Friends and Enemies
My Twitter Handle was partially hacked by the elements opposed to my questioning of Akhtar Duo. I am registering a complaint against these elements with Delhi Police. I would not be bogged down by these anti-social elements. #CAASupport

— Sandeep Mittal, IPS (@smittal_ips) December 19, 2019

ਫਰਹਾਨ ਨੇ ਭਾਰਤ ਦਾ ਗਲਤ ਨਕਸ਼ਾ ਕੀਤਾ ਸੀ ਸ਼ੇਅਰ
ਫਰਹਾਨ ਅਖਤਰ ਨੇ ਬੁੱਧਵਾਰ ਸਵੇਰੇ ਟਵੀਟ ਕਰਕੇ ਇਹ ਘੋਸ਼ਣਾ ਕੀਤੀ ਕਿ ਉਹ ਨਾਗਰਿਕਤਾ ਸੋਧ ਬਿੱਲ ਖਿਲਾਫ ਵੀਰਵਾਰ ਨੂੰ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ 'ਚ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ, ਸੀ. ਏ. ਏ. ਤੇ ਐੱਨ. ਆਰ. ਸੀ. ਦੇ ਵਿਰੋਧ ਦੀ ਵਜ੍ਹਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ 'ਚ ਭਾਰਤ ਦਾ ਨਕਸ਼ਾ ਵੀ ਬਣਿਆ ਹੋਇਆ ਸੀ, ਜਿਸ 'ਚੋਂ 'ਪੀ. ਓ. ਕੇ' ਗੁੰਮ ਸੀ। ਜਦੋਂ ਇਸ ਗਲਤ ਨਕਸ਼ੇ ਲਈ ਟਵਿਟਰ ਯੂਜਰਸ ਨੇ ਫਰਹਾਨ ਨੂੰ ਖਰੀਆਂ-ਖੋਟੀਆਂ ਸੁਣਾਈਆਂ ਤਾਂ ਦੁਪਹਿਰ ਬਾਅਦ ਉਨ੍ਹਾਂ ਨੇ ਭੁੱਲ ਸਵੀਕਾਰ ਕਰਕੇ ਮੁਆਫੀ ਮੰਗ ਲਈ ਸੀ।

 

Here’s what you need to know about why these protests are important. See you on the 19th at August Kranti Maidan, Mumbai. The time to protest on social media alone is over. pic.twitter.com/lwkyMCHk2v

— Farhan Akhtar (@FarOutAkhtar) December 18, 2019

ਵਿਵੇਕ ਅਗਨੀਹੋਤਰੀ ਨੇ ਕਿਹਾ ਫਰਹਾਨ ਆਈ. ਐੱਸ. ਆਈ. ਦਾ ਜਿਹਾਦੀ ਹੈ
ਸੀ. ਏ. ਏ. ਦਾ ਵਿਰੋਧ ਕਰ ਰਹੇ ਫਰਹਾਨ ਅਖਤਰ ਨੂੰ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਅੱਤਵਾਦੀ ਸੰਗਠਨਾਂ ਦਾ ਜਿਹਾਦੀ ਦੱਸਿਆ ਹੈ। ਵਿਵੇਕ ਨੇ ਐਕਟਰ ਵਲੋਂ ਪੋਸਟ ਕੀਤੀ ਗਈ ਤਸਵੀਰ ਨਾਲ ਉਰਦੂ ਇਮੇਜ ਵੀ ਸ਼ੇਅਰ ਕੀਤੀ ਸੀ।


Tags: Citizenship ActIPSSandeep MittalDelhi PoliceMumbaiFarhan AkhtarFIRVivek AgnihotriJihadAnti National ActivityTwitter Handle

About The Author

sunita

sunita is content editor at Punjab Kesari