FacebookTwitterg+Mail

'ਪਦਮਾਵਤੀ' ਵਿਵਾਦ : ਕਰਣੀ ਸੈਨਾ ਨੇ ਦੀਪਿਕਾ 'ਤੇ ਦੋਸ਼ ਲਾਉਂਦਿਆਂ ਇਸ ਨੱਕ ਨੂੰ ਕੱਟਣ ਦੀ ਦਿੱਤੀ ਧਮਕੀ

deepika padukone
17 November, 2017 04:45:00 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਪਦਮਾਵਤੀ' ਦਾ ਵਿਰੋਧ ਕਰ ਰਹੀ ਕਰਣੀ ਸੈਨਾ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ 'ਤੇ ਹਮਲੇ ਦੀ ਧਮਕੀ ਦਿੱਤੀ ਹੈ। ਕਰਣੀ ਸੈਨਾ ਦੇ ਪ੍ਰਧਾਨ ਲੋਕੇਂਦਰ ਨਾਥ ਨੇ ਕਿਹਾ ਹੈ ਕਿ ਜੇਕਰ ਸਾਨੂੰ ਉਕਸਾਉਣਾ ਜਾਰੀ ਰੱਖਿਆ ਗਿਆ ਤਾਂ ਅਸੀਂ ਦੀਪਿਕਾ ਦਾ ਨੱਕ ਕੱਟ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇੱਕ ਦਸੰਬਰ ਨੂੰ ਫਿਲਮ ਦੇ ਰਿਲੀਜ਼ ਦੇ ਦਿਨ ਭਾਰਤ ਬੰਦ ਦਾ ਵੀ ਐਲਾਨ ਕੀਤਾ ਹੈ। ਦੱਸ ਦੇਈਏ ਕਿ ਦੀਪਿਕਾ ਨੇ ਫਿਲਮ ਦੇ ਵਿਰੋਧ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਕੋਈ ਵੀ 'ਪਦਮਾਵਤੀ' ਨੂੰ ਰਿਲੀਜ਼ ਹੋਣ ਤੋਂ ਰੋਕ ਨਹੀਂ ਸਕਦਾ। ਇਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਸੀ ਕਿ ਲੱਗਦਾ ਹੈ ਕਿ ਅਸੀਂ ਇੱਕ ਦੇਸ਼ ਦੇ ਤੌਰ 'ਤੇ ਪਿੱਛੇ ਜਾ ਰਹੇ ਹਾਂ।

Punjabi Bollywood Tadka

ਕਰਣੀ ਸੈਨਾ ਦੇ ਪ੍ਰਧਾਨ ਲੋਕੇਂਦਰ ਨਾਥ ਨੇ ਵੀਰਵਾਰ ਨੂੰ ਲਖਨਊ ਵਿਚ ਪ੍ਰੈੱਸ ਕਾਨਫਰੰਸ ਕਰਕੇ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਫਿਲਮ 'ਪਦਮਾਵਤੀ' ਵਿਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭੰਸਾਲੀ ਨੂੰ ਫਿਲਮ ਦੇ ਲਈ ਦੁਬਈ ਤੋਂ ਫੰਡ ਮਿਲਿਆ ਹੈ। ਪਾਕਿਸਤਾਨ ਵਿਚ ਬੈਠੇ ਅੰਡਰਵਰਲਡ ਡੌਨ ਦਾਊਦ ਇਬਰਾਹੀਮ ਨੇ ਦੁਬਈ ਤੋਂ ਫਿਲਮ ਦੀ ਫੰਡਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਣੀ ਸੈਨਾ ਫਿਲਮ ਨੂੰ ਕਿਸੇ ਵੀ ਕੀਮਤ 'ਤੇ ਰਿਲੀਜ਼ ਨਹੀਂ ਹੋਣ ਦੇਵੇਗੀ।

Punjabi Bollywood Tadka

ਦੱਸ ਦੇਈਏ ਕਿ 'ਪਦਮਾਵਤੀ' ਫਿਲਮ ਵਿਚ ਅਦਾਕਾਰ ਰਣਵੀਰ ਸਿੰਘ ਅਲਾਊਦੀਨ ਖਿਲਜੀ, ਰਾਣੀ 'ਪਦਮਾਵਤੀ' ਦੇ ਕਿਰਦਾਰ ਵਿਚ ਦੀਪਿਕਾ ਪਾਦੁਕੋਣ ਅਤੇ ਸ਼ਾਹਿਦ ਕਪੂਰ ਰਾਣੀ 'ਪਦਮਾਵਤੀ' ਦੇ ਪਤੀ ਰਾਜਾ ਰਤਨ ਸਿੰਘ ਦੇ ਕਿਰਦਾਰ ਵਿਚ ਹਨ। ਕਰਣੀ ਸੈਨਾ ਦੇ ਪ੍ਰਧਾਨ ਨੇ ਇੱਕ ਦਸੰਬਰ ਨੂੰ ਫਿਲਮ ਦੇ ਰਿਲੀਜ਼ ਦੇ ਦਿਨ ਭਾਰਤ ਬੰਦ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਇੱਕ ਦਸੰਬਰ ਨੂੰ ਕਰਣੀ ਸੈਨਾ ਭਾਰਤ ਬੰਦ ਕਰੇਗੀ। ਲੋਕਾਂ ਨੂੰ ਅਹਿੰਸਾ ਬਾਰੇ ਸਮਝਾਇਆ ਜਾਵੇਗਾ। ਖ਼ੂਨ ਨਾਲ ਲਿਖੀ ਚਿੱਠੀ ਹਰ ਡੀ. ਐੱਮ. ਅਤੇ ਸਿਨੇਮਾਘਰਾਂ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ। ਪੀ. ਐੱਮ. ਮੋਦੀ ਨੂੰ ਵੀ ਉਨ੍ਹਾਂ ਨੇ ਫਿਲਮ ਰੋਕਣ ਦੀ ਅਪੀਲ ਕੀਤੀ ਹੈ।

Punjabi Bollywood Tadka

ਉਨ੍ਹਾਂ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਫਿਲਮ ਨੂੰ ਰੋਕ ਦੇਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਫਿਲਮ ਦੀ ਲੀਡ ਅਦਾਕਾਰਾ ਅਤੇ 'ਪਦਮਾਵਤੀ' ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਪਾਦੁਕੋਣ ਨੇ ਕਿਹਾ ਸੀ ਕਿ ਫਿਲਮ ਨੂੰ ਰਿਲੀਜ਼ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਹ ਸਿਰਫ਼ 'ਪਦਮਾਵਤੀ' ਦੀ ਨਹੀਂ ਬਲਕਿ ਵੱਡੀ ਲੜਾਈ ਹੈ। ਦੀਪਿਕਾ ਦੇ ਇਸ ਬਿਆਨ 'ਤੇ ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਨੇ ਉਨ੍ਹਾਂ ਨੂੰ ਅਨਪੜ੍ਹ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਨਾਗਰਿਕਤਾ 'ਤੇ ਸਵਾਲ ਉਠਾਇਆ ਸੀ।

Punjabi Bollywood Tadka

ਇਸ ਦੌਰਾਨ ਪਦਮਾਵਤੀ ਦੀ ਰਿਲੀਜ਼ ਨੂੰ ਟਾਲਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਣ ਸਬੰਧੀ ਯੋਗੀ ਨੇ ਕਿਹਾ ਕਿ ਫੋਰਸ ਸਥਾਨਕ ਚੋਣਾਂ ਵਿਚ ਰੁੱਝੀ ਹੋਈ ਹੈ। ਜੇਕਰ ਕੋਈ ਫਿਲਮ ਵਿਚ ਇਤਿਹਾਸ ਨਾਲ ਛੇੜਛਾੜ ਜ਼ਰੀਏ ਸਮਾਜ ਵਿਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੋਵੇ ਤਾਂ ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਆਪਣੇ ਕਾਰੋਬਾਰੀ ਹਿੱਤਾਂ ਲਈ ਸਮਾਜ ਵਿਚ ਅਵਿਵਸਥਾ ਪੈਦਾ ਕਰਨ ਦਾ ਹੱਕ ਨਹੀਂ ਹੈ। ਯੋਗੀ ਨੇ ਕਿਹਾ ਕਿ ਮੈਂ ਫਿਲਮ 'ਤੇ ਰੋਕ ਨਹੀਂ ਲਗਾ ਸਕਦਾ ਪਰ ਕਾਨੂੰਨ ਵਿਵਸਥਾ ਦੇ ਮਸਲੇ ਨੂੰ ਦੇਖਣਾ ਸਾਡਾ ਕੰਮ ਹੈ।

Punjabi Bollywood Tadka

 


Tags: PadmavatiDeepika padukoneSanjay Leela BhansaliRanveer SinghShahid Kapoorਪਦਮਾਵਤੀਦੀਪਿਕਾ ਪਾਦੁਕੋਣ