FacebookTwitterg+Mail

ਬੈਂਗਲੁਰੂ ਵਿਚ ਦੀਪਿਕਾ ਦੇ ਘਰ ਦੀ ਵਧਾਈ ਸੁਰੱਖਿਆ, ਲੇਖਕ ਅਪੂਰਵਾ ਨੇ ਵਿਰੋਧੀਆਂ ਦੀਆਂ ਖੋਲ੍ਹੀਆਂ ਅੱਖਾਂ

deepika padukone
22 November, 2017 02:31:23 PM

ਬੈਂਗਲੁਰੂ(ਬਿਊਰੋ)— 'ਪਦਮਾਵਤੀ' ਫਿਲਮ ਖਿਲਾਫ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲ ਹੀ ਵਿਚ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮੁੰਬਈ ਸਥਿਤ ਘਰ 'ਤੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਸੀ। ਹੁਣ ਉਨ੍ਹਾਂ ਦੇ ਬੈਂਗਲੁਰੂ ਵਾਲੇ ਘਰ 'ਚ ਪੁਲਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਬੈਂਗਲੁਰੂ ਪੁਲਸ ਨੇ ਫਿਲਮ ਨੂੰ ਲੈ ਕੇ ਵਿਵਾਦ ਵਧਦਾ ਦੇਖਦੇ ਹੋਏ ਦੀਪਿਕਾ ਦੇ ਘਰ ਦੇ ਬਾਹਰ 24 ਘੰਟੇ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। 
ਜੇ. ਸੀ. ਨਗਰ ਪੁਲਸ ਸਟੇਸ਼ਨ ਦੇ ਇੰਸਪੈਕਟਰ ਗਿਰੀਸ਼ ਨਾਇਕ ਨੇ ਦੱਸਿਆ, ''ਜੇ. ਸੀ. ਨਗਰ (ਉੱਤਰੀ ਉਪ ਨਗਰ) ਵਿਚ  ਦੀਪਿਕਾ ਦੇ ਮਾਤਾ-ਪਿਤਾ ਦੇ ਘਰ ਦੇ ਬਾਹਰ 2 ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।'' ਦੀਪਿਕਾ (31) ਭਾਵੇਂ ਹੀ ਮੁੰਬਈ ਵਿਚ ਰਹਿੰਦੀ ਹੈ ਪਰ ਮੂਲ ਤੌਰ 'ਤੇ ਉਹ ਬੈਂਗਲੁਰੂ ਦੀ ਰਹਿਣ ਵਾਲੀ ਹੈ। ਬੈਂਗਲੁਰੂ ਉਸ ਦੇ ਪਿਤਾ ਦਿੱਗਜ਼ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ, ਮਾਂ ਉਜਵਲਾ, ਛੋਟੀ ਭੈਣ ਅਨੀਸ਼ਾ ਅਤੇ ਦਾਦੀ ਅਹਿਲਿਆ ਰਹਿੰਦੇ ਹਨ। 
ਕਲਾਕਾਰ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ : ਅਪੂਰਵਾ
ਫਿਲਮ 'ਪਦਮਾਵਤੀ' ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਲੇਖਕ ਅਪੂਰਵਾ ਅਸਰਾਨੀ ਨੇ ਆਪਣੇ ਵਿਚਾਰ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਕ ਕਲਾਕਾਰ ਨੂੰ ਇਤਿਹਾਸਕ ਅਤੇ ਪੌਰਾਣਿਕ ਸ਼ਖਸੀਅਤਾਂ ਨੂੰ ਆਪਣੇ ਅੰਦਾਜ਼ 'ਚ ਪੇਸ਼ ਕਰਨ ਦਾ ਅਧਿਕਾਰ ਹੈ ਦਾ ਹੈ, ਜਦੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਨ ਲਈ ਕੋਈ ਫਿਲਮ ਨਿਰਮਾਤਾ ਇਹ ਕਹਿੰਦਾ ਹੈ ਕਿ ਪਹਿਲਾਂ ਤੁਸੀਂ ਫਿਲਮ ਦੇਖੋ ਅਤੇ ਉਸ ਤੋਂ ਬਾਅਦ ਫੈਸਲਾ ਕਰੋ। ਅਸਰਾਨੀ ਨੇ ਆਪਣੀ ਫੇਸਬੁੱਕ ਪੋਸਟ 'ਚ ਕਿਹਾ, ''ਕੀ ਤੁਸੀਂ ਪਾਬੰਦੀ/ਸਿਰ ਕਲਮ ਕਰਨ ਦੀ ਅਪੀਲ ਕਰਨ ਤੋਂ ਪਹਿਲਾਂ 'ਪਦਮਾਵਤੀ' ਦਾ ਇਕ ਵੀ ਦ੍ਰਿਸ਼ ਦੇਖਿਆ ਹੈ। ਮੈਨੂੰ ਸਪਸ਼ਟੀਕਰਨ ਦਿੱਤੇ ਜਾਣ ਦੀ ਲੋੜ ਬੇਹੱਦ ਹਾਸੋਹੀਣੀ ਅਤੇ ਖੁਦ ਨੂੰ ਹਰਾਉਣ ਵਾਲੀ ਲੱਗਦੀ ਹੈ।'' ਅਲੀਗੜ੍ਹ ਦੇ ਸਕ੍ਰਿਪਟ ਲੇਖਕ ਨੇ ਕਿਹਾ, ''ਜੇਕਰ ਉਨ੍ਹਾਂ ਦੀ ਆਸਥਾ ਸਿਰਫ ਇਕ ਫਿਲਮ ਕਾਰਨ ਹੀ ਡਗਮਗਾ ਜਾਵੇ ਤਾਂ ਉਨ੍ਹਾਂ ਨੂੰ ਇਹ ਜਾਚਣ ਦੀ ਕੀ ਲੋੜ ਹੈ। ਕੀ ਉਨ੍ਹਾਂ ਦੀ ਆਸਥਾ ਸੀ ਵੀ ਜਾਂ ਨਹੀਂ।'' ਅਸਰਾਨੀ ਨੇ ਆਖਿਰ ਵਿਚ ਲਿਖਿਆ, ''ਆਓ ਅਸਲੀ ਲੜਾਈ ਲੜੀਏ।''


Tags: Sanjay Leela BhansaliPadmavatiDeepika Padukone Shahid KapoorRanveer SinghApurva Asraniਪਦਮਾਵਤੀ