FacebookTwitterg+Mail

ਮੁਰਾਦ ਪੂਰੀ ਹੋਣ ਤੇ ਦੀਪਿਕਾ ਪੁੱਜੀ 'ਸਿੱਧੀਵਿਨਾਇਕ ਮੰਦਰ', ਤਸਵੀਰਾਂ ਆਈਆਂ ਸਾਹਮਣੇ

deepika padukone at siddhivinayak temple
23 January, 2018 03:36:27 PM

ਮੁੰਬਈ(ਬਿਊਰੋ)— ਚਾਰੇ ਪਾਸੇ ਵਿਰੋਧੀਆਂ ਤੇ ਹਿੰਸਕ ਘਟਨਾਵਾਂ ਵਿਚਕਾਰ ਫਿਲਮ 'ਪਦਮਾਵਤ' ਨੂੰ ਸੁਪਰੀਮ ਕੋਰਟ ਵਲੋਂ ਮੁੜ ਖੁਸ਼ਖਬਰੀ ਮਿਲਦੇ ਹੀ ਫਿਲਮ ਦੀ ਲੀਡ ਅਦਾਕਾਰਾ ਦੀਪਿਕਾ ਪਾਦੂਕੋਣ ਮੁੰਬਈ ਦੇ ਪ੍ਰਸਿੱਧ ਸਿੱਧੀਵਿਨਾਇਕ ਮੰਦਰ ਪੁੱਜੀ।

Punjabi Bollywood Tadka

ਦੀਪਿਕਾ ਨੇ ਇੱਥੇ ਬੱਪਾ ਦੇ ਸਾਹਮਣੇ ਮੱਥਾ ਟੇਕਦੇ ਹੋਏ ਫਿਲਮ 'ਪਦਮਾਵਤ' ਲਈ ਅਰਦਾਸ ਮੰਗੀ। ਇਸ ਦੌਰਾਨ ਮੰਦਰ ਦੇ ਬਾਹਰ ਮੀਡੀਆ ਦੀ ਭਾਰੀ ਭੀੜ ਦੇਖਣ ਨੂੰ ਮਿਲੀ।

Punjabi Bollywood Tadka

ਸਖਤ ਸੁਰੱਖਿਆ ਵਿਵਸਥਾ ਵਿਚਕਾਰ ਦੀਪਿਕਾ ਨੇ ਮੰਦਰ 'ਚ ਪ੍ਰਵੇਸ਼ ਕੀਤਾ। 'ਪਦਮਾਵਤੀ' ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਤੋਂ ਵੀ ਬੱਚਦੀ ਨਜ਼ਰ ਆਈ।

Punjabi Bollywood Tadka

ਯਾਦ ਹੋਵੇ ਤਾਂ ਵੱਖ-ਵੱਖ ਰਾਜਪੂਤ ਸੰਗਠਨਾਂ ਨੇ ਰੱਜ ਕੇ ਫਿਲਮ ਦਾ ਵਿਰੋਧ ਕੀਤਾ ਹੈ। ਹੱਦ ਤਾਂ ਉਸ ਸਮੇਂ ਹੋ ਗਈ, ਜਦੋਂ ਦੀਪਿਕਾ ਪਾਦੂਕੋਣ ਦਾ ਨੱਕ ਕੱਟਣ ਵਾਲੇ 'ਤੇ ਕਰੋੜਾਂ ਦੇ ਇਨਾਮ ਦਾ ਐਲਾਨ ਤੱਕ ਕਰ ਦਿੱਤਾ ਗਿਆ ਸੀ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਦੁਪਹਿਰ ਫਿਲਮ 'ਪਦਮਾਵਤ' ਲਈ ਖੁਸ਼ਖਬਰੀ ਆਈ। ਜਦੋਂ ਇਸ ਮਾਮਲੇ 'ਤੇ ਮੁੜ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਫਿਲਮ 'ਤੇ ਰੋਕ ਲਗਾਉਣ ਵਾਲੀਆਂ ਮੰਗਾਂ ਨੂੰ ਖਾਰਿਜ ਕਰ ਦਿੱਤਾ।

Punjabi Bollywood Tadka

ਕੋਰਟ ਨੇ ਹੁਕਮ ਦਿੱਤਾ ਕਿ 'ਪਦਮਾਵਤ' ਬਿਨਾਂ ਕਿਸੇ ਰੋਕ ਦੇ ਪੂਰੇ ਦੇਸ਼ 'ਚ ਰਿਲੀਜ਼ ਕੀਤੀ ਜਾਵੇ। ਇਸ ਦੇ ਠੀਕ ਬਾਅਦ ਫਿਲਮ ਦੀ ਲੀਡ ਅਦਾਕਾਰਾ ਨੇ ਮੰਦਰ ਪਹੁੰਚ ਕੇ ਬੱਪਾ ਅੱਗੇ ਆਪਣੀ ਆਸਥਾ ਜ਼ਾਹਰ ਕੀਤੀ।

Punjabi Bollywood Tadka

ਫਿਲਮ 'ਪਦਮਾਵਤ' 'ਚ ਦੀਪਿਕਾ ਪਾਦੂਕੋਣ ਮੇਵਾੜ ਦੀ ਮਹਾਰਣੀ 'ਪਦਮਾਵਤ' ਦਾ ਕਿਰਦਾਰ ਨਿਭਾਅ ਰਹੀ ਹੈ।

Punjabi Bollywood Tadka

ਭਾਰਤੀ ਇਤਿਹਾਸ ਮੁਤਾਬਕ 'ਪਦਮਾਵਤੀ' ਨੇ ਹਜ਼ਾਰਾਂ ਰਾਜਪੂਤ ਮਹਿਲਾਵਾਂ ਨਾਲ ਅਗਨੀਕੁੰਡ 'ਚ ਛਾਲ ਮਾਰ ਕੇ ਕੁਰਬਾਣੀ ਦੇ ਦਿੱਤੀ ਸੀ।

Punjabi Bollywood Tadka

ਫਿਲਮ 'ਚ ਦੀਪਿਕਾ ਤੋਂ ਇਲਾਵਾ ਸ਼ਾਹਿਦ ਕਪੂਰ, 'ਮਹਾਰਾਜਾ ਰਤਨ ਸਿੰਘ' ਦੀ ਭੂਮਿਕਾ 'ਚ ਹਨ ਤਾਂ ਰਣਵੀਰ ਸਿੰਘ 'ਅਲਾਊਦੀਨ ਖਿਲਜੀ' ਦਾ ਰੋਲ ਪਲੇਅ ਕਰਨਗੇ। ਫਿਲਮ 24 ਜਨਵਰੀ ਨੂੰ ਪੂਰੇ ਦੇਸ਼ 'ਚ ਰਿਲੀਜ਼ ਹੋਵੇਗੀ।

Punjabi Bollywood Tadka

 


Tags: Deepika Padukone Siddhivinayak TempleMumbaiPadmaavatShahid KapoorRanveer Singhਪਦਮਾਵਤ ਦੀਪਿਕਾ ਪਾਦੂਕੋਣ

Edited By

Chanda Verma

Chanda Verma is News Editor at Jagbani.