FacebookTwitterg+Mail

ਜਾਮੀਆ ਵਿਵਾਦ : ਬਾਲੀਵੁੱਡ ਵੀ ਹੋਇਆ ਪ੍ਰਭਾਵਿਤ, ਦੀਪਿਕਾ ਨੇ ਲਿਆ ਇਹ ਫੈਸਲਾ

deepika padukone calls off chhapaak promotions as delhi erupts in violence
18 December, 2019 11:57:15 AM

ਨਵੀਂ ਦਿੱਲੀ (ਬਿਊਰੋ) : ਰਾਜਧਾਨੀ ਦਿੱਲੀ 'ਚ ਕੁਝ ਦਿਨਾਂ ਤੋਂ 311 ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਮਾਹੌਲ ਕਾਫੀ ਖਰਾਬ ਹੈ। ਰਾਜਧਾਨੀ ਦੇ ਕਈ ਇਲਾਕਿਆਂ ਤੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਜਾਮੀਆ ਮਿਲਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਤੋਂ ਬਾਅਦ ਸੀਲਮਪੁਰ ਤੇ ਕਈ ਇਲਾਕਿਆਂ 'ਚ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਹੁਣ ਇਸ ਦਾ ਅਸਰ ਬਾਲੀਵੁੱਡ 'ਤੇ ਵੀ ਨਜ਼ਰ ਆਉਣਾ ਲੱਗਾ ਹੈ। ਦਰਅਸਲ, ਦੀਪਿਕਾ ਪਾਦੂਕੌਣ ਨੇ ਦਿੱਲੀ 'ਚ ਹੋ ਰਹੀ ਹਿੰਸਾ ਦੇ ਚਲੱਦਿਆਂ ਆਪਣੀ ਅਪਕਮਿੰਗ ਫਿਲਮ 'ਛਪਾਕ' ਦੇ ਪ੍ਰਮੋਸ਼ਨ ਦਾ ਦਿੱਲੀ ਸ਼ੈਡਿਊਲ ਰੱਦ ਕਰ ਦਿੱਤਾ ਹੈ। ਦੀਪਿਕਾ ਪਾਦੂਕੌਣ ਨੂੰ ਫਿਲਮ ਪ੍ਰਮੋਸ਼ਨ ਲਈ ਦਿੱਲੀ 'ਚ ਕਿਸੇ ਸਮਾਗਮ 'ਚ ਹਿੱਸਾ ਲੈਣਾ ਸੀ ਪਰ ਉਨ੍ਹਾਂ ਨੇ ਇਸ ਈਵੈਂਟ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਪਹਿਲਾਂ ਦੀਪਿਕਾ ਪਾਦੂਕੌਣ ਬਤੌਰ ਸਪੀਕਰ ਆਉਣ ਵਾਲੀ ਸੀ ਪਰ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ।

ਖਬਰਾਂ ਮੁਤਾਬਕ, ਈਵੈਂਟ ਤੋਂ ਪਹਿਲਾਂ ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜ਼ਾਰ ਤੇ ਦੀਪਿਕਾ ਪਾਦੂਕੌਣ ਨੇ ਦੱਸਿਆ ਕਿ ਉਹ ਈਵੈਂਟ 'ਚ ਹਿੱਸਾ ਨਹੀਂ ਲੈਣਗੇ। ਦੀਪਿਕਾ ਤੇ ਮੇਘਨਾ ਵੱਲੋਂ ਜਾਰੀ ਕੀਤੇ ਗਏ ਸਟੇਟਮੈਂਟ ਮੁਤਾਬਕ, ''ਸਾਨੂੰ ਲੱਗਦਾ ਹੈ ਕਿ ਸਾਡੀ ਫਿਲਮ ਦਾ ਉਸ ਸਮੇਂ ਪ੍ਰਮੋਸ਼ਨ ਕਰਨਾ ਸੰਵੇਦਨਸ਼ੀਲ ਹੋਵੇਗਾ, ਜਦੋਂ ਦੇਸ਼ ਤੇ ਸ਼ਹਿਰ ਭਾਵਨਾਤਮਕ ਗੜਬੜ ਤੇ ਅਸ਼ਾਂਤੀ 'ਚ ਗੁਜਰ ਰਿਹਾ ਹੋਵੇ। ਅਸੀਂ ਸ਼ਾਂਤੀ ਤੇ ਸਦਭਾਵਨਾ ਲਈ ਪ੍ਰਾਰਥਨਾ ਕਰਦੇ ਹਾਂ ਤੇ ਸਾਡੀ ਮੌਜੂਦਗੀ ਕਾਰਨ ਹੋਣ ਵਾਲੀ ਅਸੁਵਿਧਾ 'ਤੇ ਅਫਸੋਸ ਕਰਦੇ ਹਾਂ ਪਰ ਸਾਨੂੰ ਉਮੀਦ ਹੈ ਕਿ ਤੁਸੀਂ ਸਮਝੋਗੇ।''

ਦੱਸਣਯੋਗ ਹੈ ਕਿ ਫਿਲਮ 'ਛਪਾਕ' ਦਾ ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਛਪਾਕ' 'ਚ ਦੀਪਿਕਾ ਪਾਦੂਕੋਣ ਐਸਿਡ ਅਟੈਕ ਸਰਵਾਈਵਰ ਦੀ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ 'ਚ ਵਿਕਰਾਂਤ ਮੇਸੀ ਦੀ ਵੀ ਅਹਿਮ ਭੂਮਿਕਾ ਹੈ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' ਤੋਂ ਇਲਾਵਾ ਦੀਪਿਕਾ ਪਾਦੂਕੋਣ ਕਬੀਰ ਖਾਨ ਦੀ ਫਿਲਮ '83' 'ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦੀ ਭੂਮਿਕਾ 'ਚ ਨਿਭਾਏਗੀ। ਇਹ ਫਿਲਮ ਭਾਰਤ ਦੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ 'ਤੇ ਅਧਾਰਿਤ ਹੈ। ਦੀਪਿਕਾ ਪਾਦੁਕੋਣ ਇਸ ਫਿਲਮ ਨੂੰ ਕੋ-ਪ੍ਰੋਡਿਊਸ ਵੀ ਕਰ ਰਹੀ ਹੈ ਤੇ ਇਸ ਫਿਲਮ ਜ਼ਰੀਏ ਉਹ ਬਤੌਰ ਫਿਲਮ ਨਿਰਮਾਤਾ ਵੀ ਜਾਣੀ ਜਾਵੇਗੀ। ਦੀਪਿਕਾ ਦੀ ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਵੀ ਹੋਵੇਗੀ।


Tags: Delhi EruptsViolenceDeepika PadukoneChhapaakFace Associated BeautyLaxmi AggarwalMeghna Gulzar

About The Author

sunita

sunita is content editor at Punjab Kesari