FacebookTwitterg+Mail

ਤਿੰਨ ਸੂਬਿਆਂ 'ਚ ਟੈਕਸ ਫਰੀ ਹੋਈ ਦੀਪਿਕਾ ਦੀ ਫਿਲਮ 'ਛਪਾਕ'

deepika padukone chhapaak release tax free in three states
10 January, 2020 02:31:16 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਅੱਜ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਛਪਾਕ' ਰਿਲੀਜ਼ਿੰਗ ਤੋਂ ਪਹਿਲਾਂ ਹੀ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ। ਰਿਲੀਜ਼ ਤੋਂ ਇਕ ਦਿਨ ਪਹਿਲਾਂ 'ਛਪਾਕ' ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਪੁਡੂਚੇਰੀ 'ਚ ਟੈਕਸ ਫਰੀ ਕਰ ਦਿੱਤਾ ਗਿਆ। ਮੱਧ ਪ੍ਰਦੇਸ਼ ਦੇ ਸੀ. ਐੱਮ. ਕਮਲਨਾਥ ਨੇ ਟਵੀਟ ਕੀਤਾ, “ਦੀਪਿਕਾ ਪਾਦੂਕੋਣ ਅਭਿਨੈ ਐਸਿਡ ਅਟੈਕ ਪੀੜਤਾ 'ਤੇ 10 ਜਨਵਰੀ ਨੂੰ ਰਿਲੀਜ਼ ਹੋਈ ਫਿਲਮ 'ਛਪਾਕ' ਨੂੰ ਮੱਧ ਪ੍ਰਦੇਸ਼ 'ਚ ਟੈਕਸ ਮੁਕਤ ਕਰਨ ਦਾ ਐਲਾਨ ਕਰਦਾ ਹਾਂ।''


ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਫਿਲਮ ਦੇ ਬਾਰੇ ਟਵੀਟ ਕੀਤਾ, ''ਹਿੰਦੀ ਫਿਲਮ 'ਛਪਾਕ' ਸਮਾਜ 'ਚ ਔਰਤਾਂ 'ਤੇ ਤੇਜ਼ਾਬੀ ਹਮਲੇ ਵਰਗੇ ਘਿਨਾਉਣੇ ਅਪਰਾਧ ਨੂੰ ਦਰਸਾਉਂਦੀ ਹੈ ਤੇ ਸਾਡੇ ਸਮਾਜ ਨੂੰ ਜਾਗਰੂਕ ਕਰਦਿਆਂ ਸਰਕਾਰ ਨੇ ਛੱਤੀਸਗੜ੍ਹ 'ਚ ਇਸ ਫਿਲਮ ਨੂੰ ਟੈਕਸ ਮੁਕਤ ਕਰਨ ਦਾ ਫੈਸਲਾ ਲਿਆ ਹੈ।''”

 

ਇਨ੍ਹਾਂ ਦੋਵਾਂ ਸੂਬਿਆਂ ਤੋਂ ਇਲਾਵਾ ਫਿਲਮ ਨੂੰ ਪੁਡੂਚੇਰੀ 'ਚ ਵੀ ਟੈਕਸ ਫਰੀ ਕਰ ਦਿੱਤਾ ਗਿਆ ਹੈ। ਪੁਡੂਚੇਰੀ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਾਣ ਕਾਰਨ ਫਿਲਮ ਵਿਵਾਦਾਂ 'ਚ ਘਿਰ ਗਈ ਸੀ। ਸੋਸ਼ਲ ਮੀਡੀਆ 'ਤੇ ਕੁਝ ਲੋਕ ਫਿਲਮ ਦੇ ਸਮਰਥਨ' ਚ ਖੜ੍ਹੇ, ਜਦਕਿ ਕੁਝ ਲੋਕ ਫਿਲਮ ਨਾ ਦੇਖਣ ਦੀ ਅਪੀਲ ਕਰਨ 'ਤੇ ਉਤਰ ਆਏਸਨ। ਗਿਰੀਸ਼ ਜੌਹਰ ਨੇ ਉਮੀਦ ਜਤਾਈ ਹੈ ਕਿ ਦੀਪਿਕਾ ਪਾਦੂਕੋਣ ਦੀ ਫਿਲਮ ਲਗਪਗ 5 ਕਰੋੜ ਰੁਪਏ ਦੀ ਓਪਨਿੰਗ ਕਰ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਕਸ ਆਫਿਸ ਕਲੈਕਸ਼ਨ ਫਿਲਮ ਦੀ ਸਮੀਖਿਆ 'ਤੇ ਵੀ ਨਿਰਭਰ ਕਰੇਗਾ। 'ਛਪਾਕ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਫਿਲਮ 'ਚ ਦੀਪਿਕਾ ਦੇ ਨਾਲ ਵਿਕਰਾਂਤ ਮੈਸੀ ਮੁੱਖ ਭੂਮਿਕਾ 'ਚ ਹਨ।


Tags: ChhapaakThree StatesTax FreeBhupesh BaghelKamal NathMeghna GulzarAtika ChohanDeepika PadukoneVikrant Massey

About The Author

sunita

sunita is content editor at Punjab Kesari