ਮੁੰਬਈ-ਦੀਪਿਕਾ ਕੱਕੜ ਨੇ ਬਿੱਗ ਬਾਸ 12 ਦੇ ਜੇਤੂ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਬਿੱਗ ਬਾਸ 12 ਦਾ ਜੇਤੂ ਕੌਣ ਹੋਵੇਗਾ, ਇਸ 'ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ। ਦਰਸ਼ਕਾਂ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਆਖਰ ਅੱਜ ਬਿੱਗ ਬਾਸ ਦੇ ਜੇਤੂ ਦਾ ਨਾਂ ਮਿਲ ਹੀ ਗਿਆ। ਦੱਸਦਇਏ ਕਿ ਇਸ ਵਾਰ ਫਾਇਨਲ ਮੁਕਾਬਲਾ ਸ਼੍ਰੀਸੰਤ, ਦੀਪਿਕਾ ਕੱਕੜ, ਦੀਪਕ ਠਾਕੁਰ, ਰੋਮਿਲ ਅਤੇ ਕਰਣਵੀਰ 'ਚ ਸੀ। ਦੀਪਿਕਾ ਆਪਣੇ ਸਾਰੇ ਮੁਕਾਬਲੇਬਾਜ਼ਾਂ ਨੂੰ ਪਛਾੜਦੇ ਹੋਏ ਬਿਗ ਬਾਸ 12 ਦਾ ਜੇਤੂ ਟਾਇਟਲ ਤੇ ਇਨਾਮ ਦੀ ਰਕਮ 50 ਲੱਖ ਰੁਪਏ 'ਤੇ ਕਬਜ਼ਾ ਕਰਨ 'ਚ ਸਫਲ ਹੋਈ ਹੈ।
ਇਸ ਤੋਂ ਪਹਿਲਾਂ ਬਿੱਗ ਬਾਸ 12 ਦੇ ਜੇਤੂ ਨੂੰ ਲੈ ਕੇ ਜਮ ਕੇ ਹੰਗਾਮਾ ਮਚਿਆ ਹੋਇਆ ਸੀ। ਸੋਸ਼ਲ ਮੀਡੀਆ 'ਤੇ ਕਈ ਜਗ੍ਹਾ ਕਿਹਾ ਜਾ ਰਿਹਾ ਸੀ ਕਿ ਫਾਈਨਲ ਟੱਕਰ ਦੀਪਕ ਅਤੇ ਸ਼੍ਰੀਸੰਤ 'ਚ ਹੈ ਜਦਕਿ ਕੁਝ ਜਗ੍ਹਾ ਕਿਹਾ ਜਾ ਰਿਹਾ ਸੀ ਕਿ ਦੀਪਿਕਾ ਕੱਕੜ ਅਤੇ ਸ਼੍ਰੀਸੰਤ 'ਚ ਟੱਕਰ ਸੀ। ਬਿੱਗ ਬਾਸ ਫਿਨਾਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ ਕਿ ਕੌਣ ਇਵਕਟ ਹੋਇਆ ਅਤੇ ਕੌਣ ਫਿਨਾਲੇ ਦੇ ਆਖਿਰੀ ਤਿੰਨ ਪੋਜ਼ੀਸ਼ਨਾਂ 'ਤੇ ਪਹੁੰਚਿਆ।
ਦੱਸਣਯੋਗ ਹੈ ਕਿ ਬਿੱਗ ਬਾਸ ਜਦ ਸ਼ੁਰੂ ਹੋਇਆ ਸੀ ਉਦੋਂ ਤੋਂ ਟਰੈਂਡਿੰਗ 'ਚ ਰਿਹਾ ਹੈ। ਘਰ 'ਚ ਕਿਹੜਾ-ਕਿਹੜਾ ਸੈਲੀਬਰਿਟੀ ਆਇਆ ਹੈ। ਘਰ 'ਚ ਕਿਹੜਾ-ਕਿਹੜਾ ਕੀ ਕਰ ਰਿਹਾ ਹੈ ਅਤੇ ਕਿਹੜਾ ਕੰਟੈਸਟੈਂਟ ਘਰ 'ਚੋਂ ਬਾਹਰ ਹੋਇਆ। ਵੀਕੈਂਡ ਦੇ ਵਾਰ 'ਚ ਸਲਮਾਨ ਖਾਨ ਨੇ ਕਿਹਨੂੰ ਕੀ ਕਿਹਾ। ਇਹ ਸਾਰੀਆਂ ਚੀਜਾਂ ਚਰਚਾ 'ਚ ਰਹਿੰਦੀਆਂ ਹਨ।
ਦੱਸ ਦੱਈਏ ਕਿ ਬਿੱਗ ਬ੍ਰਦਰ ਨਾਂ ਤੋਂ ਇਹ ਸ਼ੋਅ ਸਭ ਤੋਂ ਪਹਿਲਾਂ 1999 'ਚ ਨੀਦਰਲੈਂਡ 'ਚ ਸ਼ੁਰੂ ਹੋਇਆ। ਇਹ ਸ਼ੋਅ ਬਹੁਤ ਸਫਲ ਰਿਹਾ ਸੀ। ਇਸ ਦੇ ਸਫਲ ਹੋਣ ਤੋਂ ਬਾਅਦ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਆਪਣੀ ਭਾਸ਼ਾ 'ਚ ਇਸ ਨੂੰ ਬਣਾਇਆ। 2017 ਤੱਕ ਦੁਨੀਆ ਦੇ 54 ਦੇਸ਼ਾਂ 'ਚ ਇਸ ਦੇ 378 ਸੀਜ਼ਨ ਬਣਾਏ-ਦਿਖਾਏ ਜਾ ਚੁੱਕੇ ਹਨ।
ndemol Shine Group ਨਾਮਕ ਪ੍ਰੋਡਕਸ਼ਨ ਕੰਪਨੀ ਦਾ ਇਸ 'ਤੇ ਰਾਈਟ ਹੈ। ਦੁਨੀਆ ਦੇ ਸਾਰੇ ਦੇਸ਼ ਦੀਆਂ ਕੰਪਨੀਆਂ ਨੂੰ ਬਿੱਗ ਬਾਸ ਬਣਾਉਣ ਲਈ ਇਸ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਪਰਮਿਸ਼ਨ ਲੈਣ ਤੋਂ ਬਾਅਦ ਹੀ ਸ਼ੋਅ ਬਣਾਇਆ ਜਾਂਦਾ ਹੈ।