FacebookTwitterg+Mail

ਦਿੱਲੀ ਚੋਣ ਨਤੀਜੇ : ਗਾਇਕ ਵਿਸ਼ਾਲ ਦਦਲਾਨੀ ਬੋਲੇ- 'ਦੇਸ਼ ਲਈ ਸਭ ਚੰਗਾ ਹੋਵੇਗਾ'

delhi election 2020 vishal dadlani
11 February, 2020 06:32:33 AM

ਨਵੀਂ ਦਿੱਲੀ (ਬਿਊਰੋ) — ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਸ਼ੁਰੂਆਤੀ ਰੁਝਾਨਾਂ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਜਨਤਾ ਨੇ ਫਿਰ ਇਕ ਵਾਰ ਆਮ ਆਦਮੀ ਪਾਰਟੀ ਦੇ ਪੱਖ 'ਚ ਜਨਾਦੇਸ਼ ਦਿੱਤਾ ਹੈ। ਉਨ੍ਹਾਂ ਨੇ ਫਿਰ ਇਕ ਵਾਰ ਅਰਵਿੰਦ ਕੇਜਰੀਵਾਲ ਨੂੰ ਸੀ. ਐੱਮ. ਬਣਾਉਣ ਦਾ ਮਨ ਬਣਾ ਲਿਆ ਹੈ। ਹੁਣ ਹਮੇਸ਼ਾ ਆਮ ਆਦਮੀ ਪਾਰਟੀ ਦੇ ਸਮਰਥਨ 'ਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਗਾਇਕ ਵਿਸ਼ਾਲ ਦਦਲਾਨੀ ਨੇ ਦਿੱਲੀ ਦੇ ਨਤੀਜਿਆਂ ਨੂੰ ਦੇਖ ਕੇ ਵੱਡੀ ਗੱਲ ਆਖੀ ਹੈ।

ਵਿਸ਼ਾਲ ਦਦਲਾਨੀ ਨੇ ਕੀਤਾ ਇਹ ਟਵੀਟ
ਵਿਸ਼ਾਲ ਦਦਲਾਨੀ ਨੇ ਆਪਣੇ ਟਵਿਟਰ ਹੈਂਡਲ 'ਤੇ ਆਪ (ਆਮ ਆਦਮੀ ਪਾਰਟੀ) ਦੇ ਸਮਰਥਨ 'ਚ ਲਿਖਿਆ, 'ਹਾਰੇ ਤਾਂ ਮਿਹਨਤ ਕਰਾਂਗੇ, ਜਿੱਤੇ ਤਾਂ ਹੋਰ ਮਿਹਨਤ ਕਰਾਂਗੇ। ਮੈਂ ਇਹ ਨਤੀਜੇ ਨਹੀਂ ਦੇਖ ਸਕਦਾ। ਕਾਫੀ ਤਨਾਅਪੂਰਨ ਲੱਗਦਾ ਹੈ। ਨਤੀਜਿਆਂ ਤੋਂ ਬਾਅਦ ਮੈਂ ਫਿਰ ਮਿਲਦਾ ਹਾਂ। ਮੈਨੂੰ ਉਮੀਦ ਹੈ ਕਿ, ਜੋ ਦੇਸ਼ ਲਈ ਸਭ ਤੋਂ ਚੰਗਾ ਹੋਵੇਗਾ, ਉਹੀ ਦੇਖਣ ਨੂੰ ਮਿਲੇਗਾ। ਮੈਂ ਆਪਣੇ ਆਮ ਆਦਮੀ ਪਾਰਟੀ ਦੇ ਭਰਾਵਾਂ ਤੇ ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਜਦੋਂ ਅਸੀਂ ਸਾਰੇ ਜਿੱਤ ਜਾਵਾਂਗੇ ਤਾਂ ਤੁਸੀਂ ਨਿਮਰ ਰਹਿਣਾ, ਜ਼ਮੀਨ ਨਾਲ ਹਮੇਸ਼ਾ ਜੁੜੇ ਰਹਿਣਾ। ਜੈ ਹਿੰਦ।''

ਆਪ ਸਮਰਥਕ ਹਨ ਵਿਸ਼ਾਲ
ਹੁਣ ਵਿਸ਼ਾਲ ਦਦਲਾਨੀ ਦਾ ਇਹ ਟਵੀਟ ਹੈਰਾਨ ਨਹੀਂ ਕਰਦਾ ਹੈ। ਇਹ ਪੂਰੀ ਦੁਨੀਆ ਨੂੰ ਪਤਾ ਹੈ ਕਿ ਵਿਸ਼ਾਲ ਅਰਵਿੰਦ ਕੇਜਰੀਵਾਲ ਤੇ ਉਸ ਦੀ ਰਾਜਨੀਤੀ ਦੇ ਕਾਫੀ ਵੱਡੇ ਸਮਰਥਕ ਹਨ। ਉਨ੍ਹਾਂ ਨੇ ਕਈ ਮੌਕਿਆਂ 'ਤੇ ਪਾਰਟੀ ਦੀ ਮਦਦ ਕੀਤੀ ਹੈ। ਜਦੋਂ ਦਿੱਲੀ ਚੋਣਾਂ ਦਾ ਪ੍ਰਚਾਰ ਜ਼ੋਰਾਂ 'ਤੇ ਸੀ ਉਦੋਂ ਵਿਸ਼ਾਲ ਵੀ ਮੈਦਾਨ 'ਚ ਉਤਰੇ ਸਨ। ਉਨ੍ਹਾਂ ਨੇ ਆਪ ਵਿਧਾਇਕਾਂ ਲਈ ਵੋਟਾਂ ਵੀ ਮੰਗੀਆਂ ਸਨ। ਅਜਿਹੇ 'ਚ ਵਿਸ਼ਾਲ ਦਾ ਆਮ ਆਦਮੀ ਪਾਰਟੀ ਲਈ ਇਹ ਟਵੀਟ ਕਰਨਾ ਲਾਜ਼ਮੀ ਹੋ ਜਾਂਦਾ ਹੈ।  


Tags: Vishal DadlaniDelhi Election 2020TwitterAam Aadmi PartyArvind Kejriwalਦਿੱਲੀ ਵਿਧਾਨ ਸਭਾ ਚੋਣਾਂ ਨਤੀਜੇਵਿਸ਼ਾਲ ਦਦਲਾਨੀ

About The Author

sunita

sunita is content editor at Punjab Kesari