ਮੁੰਬਈ (ਬਿਊਰੋ) — ਦਿੱਲੀ ਦੀਆਂ ਚੋਣਾਂ 'ਚ ਆਮ ਆਦਮੀ ਤੋਂ ਲੈ ਕੇ ਸਿਆਸਤਦਾਨਾਂ ਤੱਕ ਸਾਰੇ ਸਵੇਰ ਤੋਂ ਹੀ ਪੋਲਿੰਗ ਬੂਥ 'ਚ ਨਜ਼ਰ ਆ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਵੀ ਵੋਟ ਪਾਈ। ਪਰਿਵਾਰ ਨਾਲ ਵੋਟ ਪਾਉਣ ਤੋਂ ਬਾਅਦ ਉਸ ਨੇ ਟਵਿਟਰ 'ਤੇ ਪਰਿਵਾਰ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਤਾਪਸੀ ਆਪਣੇ ਮਾਤਾ-ਪਿਤਾ ਤੇ ਭੈਣ ਨਾਲ ਵੋਟ ਪਾਉਣ ਤੋਂ ਬਾਅਦ ਆਪਣਾ ਵੋਟ ਦਿਖਾਉਂਦੀ ਨਜ਼ਰ ਆ ਰਹੀ ਹੈ।
ਤਾਪਸੀ ਨੇ ਟਵਿਟਰ 'ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਪਨੂੰ ਪਰਿਵਾਰ ਨੇ ਵੋਟ ਪਾ ਦਿੱਤੀ ਹੈ। ਕੀ ਤੁਸੀਂ ਵੀ ਵੋਟ ਪਾਈ ਹੈ?'' ਆਪਣੇ ਇਸ ਕੈਪਸ਼ਨ ਦੇ ਜ਼ਰੀਏ ਉਸ ਨੇ ਦਿੱਲੀ ਦੇ ਬਾਕੀ ਲੋਕਾਂ ਨੂੰ ਵੋਟ ਪਾਉਣ ਦਾ ਸੰਦੇਸ਼ ਦਿੱਤਾ ਹੈ।
ਦੱਸ ਦਈਏ ਕਿ ਅਦਾਕਾਰਾ ਤਾਪਸੀ ਇਕ ਦਿਨ ਪਹਿਲਾਂ ਹੀ ਦਿੱਲੀ ਆਈ ਹੈ। ਉਸ ਨੇ ਮਾਂ ਨਾਲ ਫਲਾਈਟ 'ਚ ਬੈਠ ਕੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਸੀ, ''ਕੰਮ ਤੋਂ ਇਕ ਸ਼ਾਰਟ ਬ੍ਰੇਕ ਤਾਂਕਿ ਵੋਟ ਪੱਕਾ ਕਰ ਸਕਾਂ।'' ਤਾਪਸੀ ਵੋਟ ਨੂੰ ਲੈ ਕੇ ਹਮੇਸ਼ਾ ਸਰਗਰਮ ਨਜ਼ਰ ਾਈ ਹੈ। ਉਹ ਹਰ ਚੋਣਾਂ 'ਚ ਲੋਕਾਂ ਨੂੰ ਵੋਟ ਪਾਉਣ ਨੂੰ ਪ੍ਰੇਰਿਤ ਕਰਦੀ ਹੈ।