FacebookTwitterg+Mail

ਦਿੱਲੀ ਹਿੰਸਾ 'ਤੇ ਵਿਜੇਂਦਰ ਨੇ ਕੀਤਾ ਇਹ ਟਵੀਟ, ਪਰੇਸ਼ ਰਾਵਲ ਬੋਲੇ, 'ਬਾਕਸਿੰਗ ਤੇ ਬਕਵਾਸ 'ਚ ਫਰਕ ਸਮਝੋ'

delhi violence vijender singh and paresh rawal fights over twitter
29 February, 2020 03:11:23 PM

ਨਵੀਂ ਦਿੱਲੀ (ਬਿਊਰੋ) : ਦਿੱਲੀ ਦੇ ਨਾਰਥ ਈਸਟ ਇਲਾਕਿਆਂ 'ਚ ਹੋਈ ਕਥਿਤ ਫਿਰਕੂ ਹਿੰਸਾ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਾਮਲੇ 'ਚ ਸਿਆਸੀ ਗਲਿਆਰਾਂ ਤੋਂ ਲੈ ਕੇ ਫਿਲਮੀ ਗਲਿਆਰਾਂ ਤੱਕ ਸੋਸ਼ਲ ਮੀਡੀਆ 'ਤੇ ਬਿਆਨਾਂ ਦੀ ਲੜਾਈ ਜਾਰੀ ਹੈ। ਹਾਲ 'ਚ ਮੁੱਕੇਬਾਜ਼ ਵਿਜੇਂਦਰ ਸਿੰਘ ਤੇ ਅਦਾਕਾਰ ਪਰੇਸ਼ ਰਾਵਲ ਇਸੇ ਮਾਮਲੇ 'ਤੇ ਆਪਸ 'ਚ ਭਿੜਦੇ ਨਜ਼ਰ ਆਏ। ਦਰਅਸਲ, ਪਹਿਲਾਂ ਵਿਜੇਂਦਰ ਸਿੰਘ ਨੇ ਦਿੱਲੀ ਹਿੰਸਾ ਨੂੰ ਲੈ ਕੇ ਇਕ ਟਵੀਟ ਕਰਦਿਆਂ ਕਿਹਾ, ''ਪੂਰੇ ਦੇਸ਼ ਨੂੰ ਗੁਜਰਾਤ ਬਣਾ ਦੇਣਗੇ, ਹੁਣ ਵੀ ਟਾਈਮ ਹੈ।''

ਵਿਜੇਂਦਰ ਦਾ ਇਹ ਕੁਮੈਂਟ ਅਦਾਕਾਰ ਤੇ ਸੰਸਦ ਮੈਂਬਰ ਰਹੇ ਪਰੇਸ਼ ਰਾਵਲ ਨੂੰ ਠੀਕ ਨਹੀਂ ਲੱਗਾ ਤੇ ਉਨ੍ਹਾਂ ਨੇ ਵਿਜੇਂਦਰ ਨੂੰ ਜਵਾਬ ਦਿੰਦਿਆਂ ਲਿਖਿਆ, ''ਜਨਾਬ ਤੁਹਾਨੂੰ ਬਾਕਸਿੰਗ ਤੇ ਬਕਵਾਸ ਦਾ ਫਰਕ ਸਮਝ ਲੈਣਾ ਚਾਹੀਦਾ।'' ਪਰੇਸ਼ ਰਾਵਲ ਨੇ ਇਸ ਟਵੀਟ 'ਤੇ ਵਿਜੇਂਦਰ ਨੇ ਫਿਰ ਤੋਂ ਜਵਾਬ ਦਿੱਤਾ। ਉਨ੍ਹਾਂ ਨੇ ਪਰੇਸ਼ ਰਾਵਲ ਦੇ ਕੁਮੈਂਟ ਦਾ ਜਵਾਬ ਦਿੰਦਿਆ ਲਿਖਿਆ, ''ਬਾਕਸਿੰਗ ਤਾਂ ਆਉਂਦੀ ਹੈ ਸਰ... ਬਕਵਾਸ ਅੱਜਕੱਲ੍ਹ 2 ਲੋਕਾਂ ਤੋਂ ਸਿਖ ਰਿਹਾ ਹਾਂ।'' ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰਾ ਵੀ ਲਗਾਤਾਰ ਸਮਾਜਿਕ ਮੁੱਦਿਆਂ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸ ਦੇਈਏ ਕਿ ਪਰੇਸ਼ ਰਾਵਲ ਨੇ ਸਾਲ 2014 ਲੋਕ ਸਭਾ ਚੋਣਾਂ 'ਚ ਚੋਣਾਂ ਲੜੀਆ ਸਨ ਤੇ ਜਿੱਤ ਵੀ ਦਰਜ ਕੀਤੀ ਸੀ। ਉਥੇ ਹੀ ਵਿਜੇਂਦਰ ਸਿੰਘ 2019 ਲੋਕ ਸਭਾ ਚੋਣਾਂ ਤੋ ਪਹਿਲਾਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ। ਪਾਰਟੀ ਨੇ ਉਨ੍ਹਾਂ ਨੂੰ ਸਾਊਥ ਦਿੱਲੀ ਤੋਂ ਆਪਣਾ ਉਮੀਦਵਾਰ ਵੀ ਬਣਾਇਆ ਸੀ ਪਰ ਉਹ ਚੋਣਾਂ ਹਾਰ ਗਏ ਸਨ।


Tags: Delhi ViolenceVijender SinghParesh RawalFights TwitterBollywood Celebrity

About The Author

sunita

sunita is content editor at Punjab Kesari