ਮੁੰਬਈ— ਬਾਲੀਵੁੱਡ ਅਭਿਨੇਤਾ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਾਲ 'ਚ ਕੋਰਟ 'ਚ ਰੇਪ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੀ ਗਿਆ ਸੀ। ਅੱਜ ਉਨ੍ਹਾਂ ਦੀ ਸਜਾ ਦਾ ਫੈਸਲਾ ਵੀ ਸਾਹਮਣੇ ਆਵੇਗਾ। ਬਾਬੇ ਦੇ ਭਗਤ ਕੋਰਟ ਦੇ ਫੈਸਲੇ ਤੋਂ ਬੇਹੱਦ ਦੁੱਖੀ ਹੋਣ ਦੇ ਨਾਲ ਕਾਫੀ ਹਿੰਸਕ ਵੀ ਹੋ ਗਏ ਹਨ। ਭਗਤ ਉਨ੍ਹਾਂ ਨੂੰ 'ਪਿਤਾ ਜੀ' ਦੇ ਨਾਂ ਨਾਲ ਜਾਣਦੇ ਹਨ।
ਖਬਰਾਂ ਦੀ ਮੰਨੀਏ ਤਾਂ ਬਾਬਾ ਰਾਮ ਰਹੀਮ ਦੇ ਪੱਖ 'ਚ ਪੋਸਟ ਕਰਨ ਵਾਲਾ ਇਕ ਟਵਿਟਰ ਅਜਿਹਾ ਵੀ ਹੈ, ਜਿਸ ਦੀ ਪ੍ਰੋਫਾਈਲ 'ਤੇ ਲਿਖਿਆ ਹੈ 'PAPA's ANGEL'। ਅਸਲ 'ਚ ਇਹ ਪ੍ਰੋਫਾਇਲ ਹਨੀਪ੍ਰੀਤ ਇੰਸਾ ਦਾ ਹੈ। ਹਨੀਪ੍ਰੀਤ ਇੰਸਾ ਗੁਰਮੀਤ ਰਾਮ ਰਹੀਮ ਦੀ ਤੀਜੀ ਬੇਟੀ ਹੈ।
ਰਾਮ ਰਹੀਮ ਨੇ ਹਰਜੀਤ ਕੌਰ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਉਸ ਦੇ ਦੋ ਬੇਟੀਆਂ ਚਰਨਪ੍ਰੀਤ ਤੇ ਅਮਰਪ੍ਰੀਤ ਤੇ ਇਕ ਬੇਟਾ ਜਸਮੀਤ ਸਿੰਘ ਹੈ। ਹਨੀਪ੍ਰੀਤ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹੈ।
ਦੱਸਣਯੋਗ ਹੈ ਕਿ ਧਰਮਿਕ ਗੁਰੂ ਹੋਣ ਦੇ ਨਾਲ ਹੀ ਬਾਬਾ ਅਭਿਨੇਤਾ, ਡਾਇਰੈਕਟਰ ਤੇ ਸਕ੍ਰਿਪਟ ਰਾਈਟਰ ਵੀ ਹੈ। ਹਨੀਪ੍ਰੀਤ ਆਪਣੇ ਪਿਤਾ ਨੂੰ ਗਾਇਕੀ ਤੇ ਡਾਇਰੈਕਸ਼ਨ 'ਚ ਵੀ ਮਦਦ ਕਰਦੀ ਹੈ। ਹੁਣ ਜਦੋਂ ਪਿਤਾ ਕਾਨੂੰਨੀ ਘੇਰੇ 'ਚ ਆ ਚੁੱਕੇ ਹਨ ਤਾਂ ਉਨ੍ਹਾਂ ਦੀ ਇਹ ਬੇਟੀ ਉਨ੍ਹਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੀ ਹੈ।
ਹਨੀਪ੍ਰੀਤ ਨੇ 'ਹਿੰਦ ਦਾ ਨਾਪਕ ਕੋ ਜਵਾਬ' 'ਚ ਕੰਮ ਕੀਤਾ ਹੈ। ਹਨੀਪ੍ਰੀਤ ਨੂੰ ਜਾਣਨ ਵਾਲੇ ਲੋਕਾਂ ਦੀ ਮੰਨੀਏ ਤਾਂ ਉਹ ਆਪਣਾ ਪਿਤਾ ਨੂੰ ਆਪਣਾ ਆਈਡੀਅਲ ਮੰਨਦੀ ਸੀ। ਇੰਨਾ ਹੀ ਨਹੀਂ ਸਗੋਂ ਉਨ੍ਹਾਂ ਵਾਂਗ ਹੀ ਮਲਟੀਟੈਲੇਂਟੇਡ ਬਣਨਾ ਚਾਹੁੰਦੀ ਹੈ।
ਵਿਸ਼ਵਾਸ ਗੁਪਤਾ ਨੇ ਰਾਮ ਰਹੀਮ ਤੇ ਆਪਣੀ ਪਤਨੀ ਹਨੀਪ੍ਰੀਤ ਇੰਸਾ 'ਤੇ ਕਈ ਗੰਭੀਰ ਦੋਸ਼ ਲਾਏ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ 'ਚ ਨਾਜਾਇਜ਼ ਸੰਬੰਧ ਹਨ।