ਰੋਹਤਕ— ਸੱਚਾ ਸੌਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਤਹਿ ਹੋਣ ਤੋਂ ਬਾਅਦ ਹੁਣ ਬੁੱਧਵਾਰ ਨੂੰ ਉਸ ਦੀ ਮਿਲਾਈ ਦਾ ਦਿਨ ਹੈ। ਅਜਿਹੇ 'ਚ ਪੁਲਸ ਤੇ ਪ੍ਰਸ਼ਾਸਨ ਲਈ ਇਕ ਵਾਰ ਫਿਰ ਤੋਂ 5 ਕਰੋੜ ਅਨੁਯਾਈ ਵਾਲੇ ਡੇਰਾ ਮੁਖੀ ਦੀ ਮਿਲਾਈ ਦੀ ਵਿਵਸਥਾ ਕਰਨਾ ਇਕ ਚੁਣੌਤੀ ਸਾਬਿਤ ਹੋਵੇਗੀ।
ਬਾਬੇ ਨੂੰ ਮਿਲਣ ਵਾਲਿਆਂ ਦੀ ਲਿਸਟ 'ਚ ਹਨ ਇਨ੍ਹਾਂ ਲੋਕਾਂ ਦੇ ਨਾਂ
ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵਲੋਂ ਸਿਰਫ ਗੁਰਮੀਤ ਰਾਮ ਰਹੀਮ ਦੇ ਪਰਿਵਾਰ ਨੂੰ ਹੀ ਮਿਲਣ ਦਿੱਤਾ ਜਾਵੇਗਾ। ਇਸ ਲਈ ਵਿਵਸਥਾ ਕੀਤੀ ਜਾ ਰਹੀ ਹੈ। ਇਨ੍ਹਾਂ ਪਰਿਵਾਰਜਨਾਂ 'ਚ ਬਾਲੀਵੁੱਡ ਅਦਾਕਾਰਾ ਹਨੀਪ੍ਰੀਤ ਇੰਸਾ ਤੇ ਗੁਰਮੀਤ ਦੀ ਮਾਂ ਨਸੀਬ ਕੌਰ ਦਾ ਨਾਂ ਸ਼ਾਮਲ ਹੋ ਸਕਦਾ ਹੈ।
ਜੇਲ 'ਚ ਡੇਰਾ ਕੈਦੀਆਂ ਤੇ ਸੁਰੱਖਿਆ ਕਰਮਚਾਰੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਕਿ ਬਾਬੇ ਦਾ ਕੋਈ ਭਗਤ ਤਾਂ ਨਹੀਂ, ਜਿਸ ਨੇ ਆਪਣੀ ਡਿਊਟੀ ਇਥੇ ਲਵਾਈ ਹੋਵੇ। ਕਰਮਚਾਰੀਆਂ ਦੀ ਸਖਤੀ ਨਾਲ ਤਲਾਸ਼ੀ ਲਈ ਜਾ ਰਹੀ ਹੈ।
ਬਾਬਾ ਚਾਹੇ ਤਾਂ ਖਾ ਸਕਦਾ ਹੈ ਸਮੋਸੇ ਤੇ ਨਿਊਡਲਜ਼ ਵੀ
ਇਥੇ ਜੇਲ 'ਚ ਸੁਵਿਧਾਵਾਂ ਦੇ ਨਾਂ 'ਤੇ ਕੈਦੀਆਂ ਲਈ ਇਕ ਕੈਂਟੀਨ ਵੀ ਬਣਾਈ ਗਈ ਹੈ। ਸਾਲ 2014 'ਚ ਸ਼ੁਰੂ ਹੋਈ ਇਸ ਕੈਂਟੀਨ 'ਚ ਜ਼ਿਆਦਾਤਰ ਕੈਦੀ ਹੀ ਕੰਮ ਕਰਦੇ ਹਨ। ਇਥੇ ਮਿਠਾਈ, ਬ੍ਰੈਡ ਪਕੌੜਾ, ਗੋਲ ਗੱਪੇ, ਨਿਊਡਲਜ਼, ਦਹੀ ਭੱਲੇ ਤੇ ਸਮੋਸੇ ਦੀ ਵਿਵਸਥਾ ਕੀਤੀ ਗਈ ਹੈ।
ਇਸ ਕੈਂਟੀਨ ਨੂੰ 6 ਲੋਕਾਂ ਦੀ ਕਮੇਟੀ ਮਿਲ ਕੇ ਚਲਾਉਂਦੀ ਹੈ, ਜਿਸ 'ਚ ਸਹ ਸਚਿਵ ਦੇ ਅਹੁਦੇ 'ਤੇ ਇਕ ਕੈਦੀ ਤੇ ਦੁਜੇ ਮੈਂਬਰਾਂ 'ਚ ਤਿੰਨ ਕੈਦੀ ਇਸ ਕਮੇਟੀ 'ਚ ਸ਼ਾਮਲ ਕੀਤੇ ਗਏ ਹਨ।