FacebookTwitterg+Mail

ਰਾਮ ਰਹੀਮ ਡੇਰੇ 'ਚ ਚਲਾਉਂਦਾ ਸੀ 'ਬਿੱਗ ਬੌਸ', ਗੰਦੀਆਂ ਹਰਕਤਾਂ ਲਈ ਬਾਥਰੂਮ 'ਚ ਲਾਏ ਸੀ ਕੈਮਰੇ

dera sacha sauda
08 September, 2017 01:30:18 PM

ਨਵੀਂ ਦਿੱਲੀ— ਰੇਪ ਕੇਸ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਮੁਖੀ ਰਾਮ ਰਹੀਮ ਨਾ ਸਿਰਫ ਖੁਦ ਨੂੰ ਰਾਕਸਟਾਰ ਸਮਝਦਾ ਸੀ ਸਗੋਂ ਉਹ 'ਬਿੱਗ ਬੌਸ' ਵੀ ਸੀ। ਜੀ ਹਾਂ, ਰਾਮ ਰਹੀਮ ਆਪਣੇ ਡੇਰੇ ਅੰਦਰ ਰਿਐਲਿਟੀ ਸ਼ੋਅ 'ਬਿੱਗ ਬੌਸ' ਵੀ ਚਲਾਉਂਦਾ ਸੀ। ਸ਼ੋਅ ਨੂੰ ਹੋਸਟ ਕਰਦੇ ਹੋਏ ਗੁਰਮੀਤ ਰਾਮ ਰਹੀਮ ਆਪਣੇ ਆਪ ਨੂੰ ਸਲਮਾਨ ਖਾਨ ਤੋਂ ਘੱਟ ਨਹੀਂ ਸਮਝਦਾ ਸੀ। ਇਥੇ ਆਪਣੀ ਮਰਜੀ ਨਾਲ ਪ੍ਰਤੀਭਾਗੀਆਂ (ਮੁਕਾਬਲੇਬਾਜ਼ਾਂ) ਨੂੰ ਘਰ ਦੇ ਅੰਦਰ-ਬਾਹਰ ਭੇਜਦਾ ਸੀ। ਇਹ ਖੁਲਾਸਾ ਰਾਮ ਰਬੀਮ ਦੇ ਪੁਰਾਣੇ ਭਗਤ ਗੁਰਦਾਸ ਟੂਰ ਨੇ ਕੀਤਾ ਹੈ।

Punjabi Bollywood Tadka
ਖੁਦ ਬਣਦਾ ਸੀ ਜੱਜ ਤੇ ਹੋਸਟ
ਉਂਝ ਤਾਂ ਯੌਣ ਸ਼ੋਸ਼ਣ ਮਾਮਮੇ 'ਚ ਪੰਚਕੂਲਾ ਦੀ ਸੀ. ਬੀ. ਆਈ. ਕੋਰਟ ਦੇ ਸਪੈਸ਼ਲ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਸ ਦਿਨ ਅਦਾਲਤ 'ਚ ਫੈਸਲਾ ਸੁਣਦੇ ਹੀ ਉਹ ਗੋਢਿਆਂ ਭਾਰ ਬੈਠ ਗਿਆ ਸੀ। ਹਾਲਾਂਕਿ ਆਪਣੇ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਉਹ ਜੱਜ ਤੇ ਹੋਸਟ ਦੋਹੇ ਖੁਦ ਬਣਦਾ ਸੀ। ਨਾਲ ਹੀ ਮੁਕਾਬਲੇਬਾਜ਼ਾਂ 'ਤੇ ਖੂਬ ਮਰਜੀ ਚਲਾਉਂਦਾ ਸੀ।

Punjabi Bollywood Tadka
ਹਨੀਪ੍ਰੀਤ ਵੀ ਲੈ ਚੁੱਕੀ ਹੈ 'ਬਿੱਗ ਬੌਸ' 'ਚ ਹਿੱਸਾ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਰਿਐਲਿਟੀ ਸ਼ੋਅ 'ਚ ਬਾਬਾ ਦੀ ਗੋਦ ਲਈ ਧੀ 'ਹਨੀ' ਹਨੀਪ੍ਰੀਤ ਨੇ ਵੀ ਭਾਗ ਲਿਆ ਸੀ। ਹਾਲਾਂਕਿ ਗੁਰਮੀਤ ਰਾਮ ਰਹੀਮ ਜ਼ਿਆਦਾ ਦਿਨ ਤੱਕ ਹਨੀਪ੍ਰੀਤ ਤੋਂ ਦੂਰ ਨਹੀਂ ਰਹਿ ਪਾਉਂਦਾ ਸੀ। ਇਹੀ ਵਜ੍ਹਾ ਸੀ ਕਿ ਉਹ ਆਪਣੀ ਮਰਜੀ ਨਾਲ ਉਸ ਨੂੰ ਬਾਹਰ ਜਾਣ ਦਾ ਹੁਮਕ ਦਿੰਦਾ ਰਹਿੰਦਾ ਸੀ।

Punjabi Bollywood Tadka
'ਬਿੱਗ ਬੌਸ' ਵਰਗਾ ਹੀ ਘਰ ਬਣਾਇਆ ਸੀ
ਫੇਮਸ ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਤਰਜ 'ਤੇ ਬਾਬਾ ਰਾਮ ਰਹੀਮ ਨੇ ਆਪਣਾ ਇਹ ਸ਼ੋਅ 'ਬਿੱਗ ਬੌਸ' ਸ਼ੁਰੂ ਕੀਤਾ ਸੀ। ਇਸ ਸ਼ੋਅ 'ਚ ਪ੍ਰਤੀਭਾਗੀਆਂ ਨੂੰ ਇਕ ਮਹੀਨਾ ਘਰ ਦੇ ਅੰਦਰ ਹੀ ਰਹਿਣਾ ਹੁੰਦਾ ਸੀ।

Punjabi Bollywood Tadka

ਸਾਲ 2009 'ਚ ਗੁਰਮੀਤ ਰਾਮ ਰਹੀਮ ਨੇ ਫੇਮਸ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਹੀ ਤਰਜ 'ਤੇ ਆਪਣੇ ਸ਼ੋਅ 'ਚ ਵੀ ਘਰ ਬਣਵਾਇਆ ਸੀ। ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਵੀ ਬਾਬੇ ਦੇ ਇਸ ਸ਼ੋਅ ਦਾ ਮੁਕਾਬਲੇਬਾਜ਼ ਰਹਿ ਚੁੱਕਾ ਹੈ।

Punjabi Bollywood Tadka
ਬਾਥਰੂਮ 'ਚ ਵੀ ਕੈਮਰਾ
ਰੇਪ ਦੋਸ਼ੀ ਰਾਮ ਰਹੀਮ ਨੇ ਨਾ ਸਿਰਫ ਆਪਣੇ ਸਿਰਫ ਇਸ ਰਿਐਲਿਟੀ ਸ਼ੋਅ 'ਚ 'ਬਿੱਗ ਬੌਸ' ਵਰਗਾ ਘਰ ਬਣਾਇਆ ਸੀ ਸਗੋਂ ਮੁਕਾਬਲੇਬਾਜ਼ਾ ਨੂੰ ਟਾਸਕ ਵੀ ਦਿੱਤਾ ਸੀ।

Punjabi Bollywood Tadka

ਨਾਲ ਹੀ ਘਰ 'ਚ ਚਾਰੇ ਪਾਸੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਹੋਏ ਸਨ। ਇੰਨਾ ਹੀ ਨਹੀਂ ਰਾਮ ਰਹੀਮ ਨੇ ਬਾਥਰੂਮ 'ਚ ਵੀ ਕੈਮਰੇ ਲਾਏ ਸਨ।

Punjabi Bollywood Tadka


Tags: Bollywood CelebrityTV Show Bigg BossSalman KhanDera Sacha SaudaGurmeet Ram Rahim SinghHoneypreet Insanਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮਹਨੀਪ੍ਰੀਤ ਕੌਰਸਲਮਾਨ ਖਾਨ