ਨਵੀਂ ਦਿੱਲੀ— ਸਾਧਵੀਆਂ ਨਾਲ ਰੇਪ ਮਾਮਲੇ 'ਚ 20 ਸਾਲ ਦੀ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਬਾਰੇ ਕਈ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਮਾਇਆਨਗਰੀ 'ਚ ਪੈਰ ਜਮਾਉਣ ਲਈ ਉਸ ਨੇ ਮੁੰਬਈ ਦੇ ਪਾਸ਼ ਇਲਾਕੇ ਬਾਂਦਰਾ 'ਚ ਘਰ ਲਿਆ ਸੀ। ਉਹ ਹਰਿਆਣਾ ਨੰਬਰ ਦੀ ਜਿਸ ਕਾਰ 'ਚ ਮੁੰਬਈ ਘੁੰਮਦਾ ਸੀ ਉਸ ਦਾ ਵੀ ਪਤਾ ਲੱਗ ਗਿਆ ਹੈ। ਇਨਾ ਹੀ ਨਹੀਂ ਸੂਤਰਾਂ ਦੇ ਹੱਥ ਕਈ ਹੋਰ ਵੀ ਸਬੂਤ ਲੱਗੇ ਹਨ, ਜਿਸ 'ਚ ਇੰਡੀਆ ਫਿਲਮ ਐਂਡ ਟੇਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਦੇ ਮੈਂਬਰਸ਼ਿਪ ਫਾਰਮ 'ਚ ਹਨੀਪ੍ਰੀਤ ਦੇ ਪਿਤਾ ਦੇ ਨਾਂ ਦੀ ਜਗ੍ਹਾ ਰਾਮ ਰਹੀਮ ਦਾ ਨਾਂ ਲਿਖਿਆ ਹੋਇਆ ਹੈ। ਸਜ਼ਾ ਮਿਲਣ ਤੋਂ ਬਾਅਦ ਐਸੋਸੀਏਸ਼ਨ ਨੇ ਪਿਛਲੇ ਕੁਝ ਦਿਨਾਂ ਤੋਂ ਰਾਮ ਰਹੀਮ ਤੇ ਗੋਦ ਲਈ ਧੀ ਹਨੀਪ੍ਰਤੀ ਇੰਸਾ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਹੈ।
ਮੁੰਬਈ 'ਚ ਰਾਮ ਰਹੀਮ ਦੇ ਠਿਕਾਣਿਆਂ ਦਾ ਪਤਾ ਲਾਉਂਦੇ ਹੋਏ ਜੁਹੂ ਤੋਂ ਬਾਅਦ ਹੁਣ ਸੂਤਰਾਂ ਦੀ ਟੀਮ ਰਾਮ ਰਹੀਮ ਦੇ ਦੂਜੇ ਅੱਡਿਆਂ 'ਤੇ ਵੀ ਪਹੁੰਚੇਗੀ। ਮੁੰਬਈ ਦੇ ਬਾਂਦਰਾ ਵੇਸਟ ਇਲਾਕੇ 'ਚ ਵੀ ਰਾਮ ਰਹੀਮ ਦਾ ਫਲੈਟ ਸੀ। ਬਾਂਦਰਾ ਦੇ ਪਲੈਟਿਨਮ ਬਿਲਡਿੰਗ 'ਚ ਰਾਮ ਰਹੀਮ ਨੇ ਕਈ ਫਲੈਟਸ ਖਰੀਦ ਕੇ ਰੱਖੇ ਹਨ।
ਫਲੈਟ ਨੰਬਰ 202 'ਚ ਜਿਥੇ ਰਾਮ ਰਹੀਮ ਦੇ ਲੋਕ ਰਿਹਾ ਕਰਦੇ ਸਨ, ਦੂਜੇ ਪਾਸੇ ਬਿਲਡਿੰਗ 'ਚ 11ਵੀਂ ਤੇ 12ਵੀਂ ਮੰਜ਼ਿਲ ਦੇ ਫਲੈਟ ਨੂੰ ਵੀ ਰਾਮ ਰਹੀਮ ਨੇ ਖਰੀਦ ਲਿਆ ਸੀ ਤੇ ਹਨੀਪ੍ਰੀਤ ਨਾਲ ਰਹਿੰਦਾ ਸੀ। ਬਾਕੀ ਸਾਰੇ ਫਲੈਟਸ ਉਸ ਨੇ ਕਿਰਾਏ 'ਤੇ ਲਏ ਸਨ।
ਦੱਸਣਯੋਗ ਹੈ ਕਿ ਬਿਲਡਿੰਗ ਦਾ ਮੁਆਇਨਾ ਕਰਦੇ ਹੋਏ ਸੂਤਰਾਂ ਨੇ ਪਾਰਕਿੰਗ ਏਰੀਆ 'ਚ ਵੀ ਰਾਮ ਰਹੀਮ ਦੀ ਇਕ ਕਾਰ ਖੜੀ ਮਿਲੀ। ਇਹ ਕਾਰ LX470 ਕਾਰ ਹੈ ਅਤੇ ਇਸ 'ਤੇ ਹਰਿਆਣਾ ਦੀ ਨੰਬਰ ਪਲੇਟ ਲੱਗੀ ਹੋਈ ਸੀ। ਪਿਛਲੇ ਕਈ ਮਹੀਨਿਆਂ ਤੋਂ ਇਹ ਖੜ੍ਹੀ ਹੋਈ ਹੈ। ਜਿਸ ਫਲੈਟ 'ਚ ਰਾਮ ਰਹੀਮ ਰਹਿੰਦਾ ਸੀ , ਉਥੇ ਹੁਣ ਦੂਜੇ ਕਿਰਾਏਦਾਰ ਰਹਿਣ ਲੱਗ ਗਏ ਹਨ। ਰਾਮ ਰਹੀਮ ਨੇ ਸਿਨੇ ਐਂਡ ਟੀ. ਵੀ. ਆਰਟਿਸਟ ਐਸੋਸੀਏਸ਼ਨ ਦੇ ਰਜਿਸ਼ਟਰੇਸ਼ਨ ਫਾਰਮ 'ਚ ਬਾਂਦਰਾ ਸਥਿਤ ਆਪਣੇ ਘਰ ਦੇ ਪਤੇ ਦਾ ਜ਼ਿਕਰ ਕੀਤਾ ਹੈ।