ਮੁੰਬਈ— ਮਲਿਆਲਮ ਅਭਿਨੇਤਰੀ ਅਗਵਾਹ ਅਤੇ ਛੇੜਛਾੜ ਮਾਮਲੇ 'ਚ ਗ੍ਰਿਫਤਾਰ ਹੋਏ ਅਭਿਨੇਤਾ ਦਿਲੀਪ ਬਾਰੇ ਇਕ ਤੋਂ ਬਾਅਦ ਇਕ ਖੁਲਾਸੇ ਸਾਹਮਣੇ ਆ ਰਹੇ ਹਨ। ਪੁਲਸ ਦੇ ਸੂਤਰਾਂ ਮੁਤਾਬਕ ਦਿਲੀਪ ਨੇ ਇਹ ਸਾਜਿਸ਼ ਸਾਲ 2013 'ਚ ਰਚੀ ਸੀ। ਇਸ ਲਈ ਉਨ੍ਹਾਂ ਨੇ ਇਕ ਵਿਅਕਤੀ ਨੂੰ ਡੇਢ ਕਰੋੜ ਰੁਪਏ ਵੀ ਦਿੱਤੇ ਸੀ। ਦਿਲੀਪ ਨੇ ਅਦਾਕਾਰਾ ਦੀ ਵੀਡੀਓ ਬਣਾਉਣ ਅਤੇ ਤਸਵੀਰਾਂ ਖਿੱਚਣ ਲਈ ਵੀ ਕਿਹਾ ਸੀ। ਖਬਰਾਂ ਮੁਤਾਬਕ ਮਾਮਲੇ 'ਚ ਗ੍ਰਿਫਤਾਰ ਅਪਰਾਧੀ ਪੁਲਸਰ ਸੁਨੀ ਨੇ ਪੁਲਸ ਨੂੰ ਦੱਸਿਆ ਕਿ ਦਿਲੀਪ ਨੇ ਕਈ ਐਂਗਲ ਤੋਂ ਅਭਿਨੇਤਰੀ ਦਾ ਵੀਡੀਓ ਬਣਾਉਣ ਨੂੰ ਕਿਹਾ ਸੀ। ਇਸ ਮਾਮਲੇ 'ਚ ਉਸ ਦੇ ਡਰਾਇਵਰ ਪੁਲਸਰ ਸੁਨੀ ਸਮੇਤ 6 ਲੋਕ ਗ੍ਰਿਫਤਾਰ ਕੀਤੇ ਗਏ ਸਨ। ਦੱਸ ਦਈਏ ਕਿ 17 ਫਰਵਰੀ ਨੂੰ ਕੋਚਿਚ ਜਾਂਗੇ ਸਮੇਂ ਅਦਾਕਾਰਾ ਦਾ ਕੁਝ ਗੁੰਡਿਆ ਨੇ ਅਗਵਾਹ ਕਰ ਲਿਆ ਸੀ। ਦੋ ਘੰਟੇ ਤੱਕ ਚੱਲਦੀ ਕਾਰ 'ਚ ਅਦਾਕਾਰਾ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਸ ਦੀਆਂ ਤਸਵੀਰਾਂ ਖਿੱਚੀਆ ਗਈਆਂ ਸਨ। ਖਬਰਾਂ ਮੁਤਾਬਕ ਦਿਲੀਪ ਨੇ ਅਦਾਕਾਰਾ ਨਾਲ ਨਿੱਜੀ ਦੁਸ਼ਮਣੀ ਸੀ ਅਤੇ ਉਸ ਤੋਂ ਬਦਲਾ ਲੈਣ ਲਈ ਦਿਲੀਪ ਨੇ ਇੰਨਾ ਵੱਡਾ ਕਦਮ ਚੁੱਕਿਆ। ਅਦਾਕਾਰਾ ਦਿਲੀਪ ਦੀ ਪਤਨੀ ਰਹਿ ਚੁੱਕੀ ਮੰਜੂ ਵਾਰਿਅਰ ਦੇ ਕਾਫੀ ਕਰੀਬ ਸੀ। ਦਿਲੀਪ ਦਾ ਸਾਲ 2015 'ਚ ਮੰਜੂ ਨਾਲ ਤਲਾਕ ਹੋ ਗਿਆ ਸੀ। ਦਿਲੀਪ ਨੂੰ ਲੱਗਦਾ ਹੈ ਕਿ ਸਾਡੇ ਦੋਵਾਂ ਦੇ ਵੱਖ 'ਚ ਅਦਾਕਾਰਾ ਦਾ ਹੱਥ ਸੀ।