FacebookTwitterg+Mail

ਸ਼ਾਹਰੁਖ ਦੀ ਖੋਜ ਕਰਨ ਵਾਲੇ ਐਕਟਰ-ਡਾਇਰੈਕਟਰ ਲੇਖ ਟੰਡਨ ਦਾ ਦਿਹਾਂਤ

director and actor lekh tandon passed away
15 October, 2017 09:25:41 PM

ਨਵੀਂ ਦਿੱਲੀ— ਅਦਾਕਾਰ ਤੇ ਫਿਲਮਕਾਰ ਲੇਖ ਟੰਡਨ ਦਾ 88 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਟੰਡਨ ਨੇ ਬਾਲੀਵੁੱਡ ਫਿਲਮ ਤੇ ਟੀ. ਵੀ. ਸੀਰੀਜ਼ ਦਾ ਨਿਰਦੇਸ਼ਨ ਕੀਤਾ ਸੀ। ਉਹ ਇਕ ਅਦਾਕਾਰ ਦੇ ਤੌਰ 'ਤੇ ਵੀ ਜਾਣੇ ਜਾਂਦੇ ਹਨ। ਟੰਡਨ ਨੇ 'ਉਤਰਾਇਨ', 'ਖੁਦਾ ਕਸਮ', 'ਅਮਰਪਾਲੀ', 'ਪ੍ਰੋਫੈਸਰ', 'ਜਹਾਂ ਪਿਆਰ ਮਿਲੇ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੇ ਫਿਲਮ 'ਸਵਦੇਸ', 'ਰੰਗ ਦੇ ਬਸੰਤੀ', 'ਹੱਲਾ ਬੋਲ', 'ਪਹੇਲੀ' ਆਦਿ ਫਿਲਮਾਂ 'ਚ ਬਤੌਰ ਅਦਾਕਾਰ ਵੀ ਕੰਮ ਕੀਤਾ। ਲੇਖ ਟੰਡਨ ਦਾ ਜਨਮ 13 ਫਰਵਰੀ 1929 ਨੂੰ ਲਾਹੌਰ 'ਚ ਹੋਇਆ ਸੀ।
ਦੱਸਿਆ ਜਾਂਦਾ ਹੈ ਕਿ ਲੇਖ ਟੰਡਨ ਨੂੰ ਫਿਲਮਾਂ 'ਚ ਆਉਣ ਲਈ ਪ੍ਰਿਥਵੀਰਾਜ ਕਪੂਰ ਨੇ ਪ੍ਰੇਰਿਤ ਕੀਤਾ ਸੀ, ਜੋ ਕਿ ਉਨ੍ਹਾਂ ਦੇ ਪਿਤਾ ਦੇ ਦੋਸਤ ਸਨ। ਲੇਖ ਨੂੰ ਸ਼ਾਹਰੁਖ ਖਾਨ ਦੀ ਖੋਜ ਕਰਨ ਦਾ ਵੀ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਸ਼ਾਹਰੁਖ ਨੂੰ ਆਪਣੇ ਟੀ. ਵੀ. ਸੀਰੀਅਲ 'ਦਿਲ ਦਰਿਆ' ਲਈ ਕਾਸਟ ਕੀਤਾ ਸੀ। ਲੇਖ ਨੇ ਟੀ. ਵੀ. ਸੀਰੀਅਲ 'ਫਰਮਾਨ' ਦਾ ਵੀ ਨਿਰਦੇਸ਼ਨ ਕੀਤਾ ਸੀ।


Tags: ਸ਼ਾਹਰੁਖ ਖਾਨ ਲੇਖ ਟੰਡਨ ਦਿਹਾਂਤ Shahrukh Khan lekh Tandon passed away