FacebookTwitterg+Mail

ਡ੍ਰੱਗਸ ਰੈਕੇਟ 'ਚ ਫਸੀ ਮਾਮਤਾ ਕੁਲਕਰਣੀ, ਕੋਰਟ ਨੇ ਪਤੀ ਗੋਸਵਾਮੀ ਨੂੰ ਵੀ ਕੀਤਾ ਭਗੋੜਾ ਘੋਸ਼ਿਤ

ephedrine racket tag of proclaimed offenders on mamta kulkarni goswami
07 June, 2017 01:12:56 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮਮਤਾ ਕੁਲਕਰਣੀ ਅਤੇ ਉਸ ਦੇ ਪ੍ਰੇਮੀ ਵਿੱਕੀ ਗੋਸਵਾਮੀ ਨੂੰ ਠਾਣੋ ਦੀ ਇੱਕ ਸਪੈਸ਼ਲ ਕੋਰਟ ਨੇ 2000 ਕਰੋੜ ਰੁਪਏ ਡ੍ਰੱਗਸ ਕੇਸ 'ਚ ਦੋਸ਼ੀ ਕਰਾਰ ਦਿੱਤਾ। ਕੋਰਟ ਨੇ ਮਮਤਾ ਨੂੰ ਭਗੋੜਾ ਘੋਸ਼ਿਤ ਕਰਨ ਦੇ ਨਾਲ ਹੀ ਉਸ ਦੀ ਸੰਪਤੀ ਦੀ ਜਾਂਚ ਪੜਤਾਲ ਕਰਨ ਦਾ ਹੁਕਮ ਵੀ ਦਿੱਤਾ। ਕਦੇ ਮਮਤਾ ਆਪਣੇ ਲਵ ਅਫੇਅਰਸ ਦੇ ਕਾਰਨ ਚਰਚਾ 'ਚ ਰਹਿੰਦੀ ਹੈ ਪਰ ਇਸ ਵਾਰ ਮਮਤਾ ਕੁਲਕਰਣੀ ਮੁੰਬਈ ਠਾਣੋ ਸੈਸ਼ਨ ਕੋਰਟ ਦੁਆਰਾ ਭਗੋੜਾ ਘੋਸ਼ਿਤ ਕੀਤੇ ਜਾਣ ਦੀ ਖਬਰ ਹੈ।
ਅਸਲ 'ਚ ਇਹ ਮਾਮਲਾ ਸਾਲ 2016 'ਚ ਹੋਏ 2000 ਕਰੋੜ ਦੇ ਅਫੇਜ੍ਰਿਨ ਡ੍ਰੱਗਸ ਦਾ ਹੈ, ਜਿਥੇ ਠਾਣੋ ਪੁਲਿਸ ਨੇ ਦੋ ਡ੍ਰੱਗ ਡੀਲਰਾਂ ਨੂੰ ਫੜਿਆ ਸੀ ਅਤੇ ਇਸ ਦੀ ਸੂਚਨਾ ਦੇਣ 'ਤੇ ਸੋਲਾਪੁਰ ਦੇ ਅਵੋਨ ਲਾਈਫ ਸਾਇਸੇਜ ਲਿਮਿਟੇਡ ਕੰਪਨੀ 'ਤੇ ਛਾਪਾ ਮਾਰਿਆ ਸੀ। ਇਸ ਮਾਮਲੇ ਦੇ ਤਾਰ ਕੇਨਆ ਤੱਕ ਜੁੜੇ ਹੋਏ ਸਨ ਅਤੇ ਵਿੱਕੀ ਗੋਸਵਾਮੀ ਦਾ ਨਾਂ ਇਸ ਕੇਸ ਨਾਲ ਜੁੜਿਆ। ਦੱਸ ਦਈਏ ਕਿ ਮਮਤਾ ਅਤੇ ਕੁਲਕਰਣੀ ਦੇ ਖਿਲਾਫ ਇਸ ਮਾਮਲੇ 'ਚ ਮਾਰਚ 'ਚ ਕੋਰਟ ਨੇ ਗੈਰ ਜ਼ਮਾਨਤੀ ਵਾਰੰਟ ਜ਼ਾਰੀ ਕੀਤਾ ਸੀ ਅਤੇ ਹੁਣ ਇਨ੍ਹਾਂ ਦੋਵਾਂ ਨੂੰ ਹੀ ਭਗੋੜਾ ਸਾਬਿਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਮਤਾ ਕੁਲਕਰਣੀ ਅਤੇ ਉਸ ਦਾ ਕਥਿਤ ਪਤੀ ਵਿੱਕੀ ਗੋਸਵਾਮੀ ਇਨੀ ਦਿਨੀਂ ਕੀਨਿਆ 'ਚ ਹੈ। ਪੁਲਿਸ ਹੁਣ ਇੰਟਰਪੋਲ ਦੇ ਮਧਿਅਮ ਨਾਲ ਦੋਵਾਂ ਨੂੰ ਫੜ ਕੇ ਵਾਪਸ ਲਿਉਣ ਦੀ ਤਿਆਰੀ 'ਚ ਜੁਟ ਗਈ ਹੈ।


Tags: Ephedrine racketMamta KulkarniVicky GoswamiDrug Haul Caseਮਮਤਾ ਕੁਲਕਰਣੀਵਿੱਕੀ ਗੋਸਵਾਮੀ