ਨਵੀਂ ਦਿੱਲੀ— ਆਜ਼ਾਦ ਭਾਰਤ ਦੀ ਪਹਿਲੀ ਮਿਸ ਇੰਡੀਆ ਇਕ ਇੰਡੀਅਨ ਯਹੂਦੀ ਲੜਕੀ ਸੀ, ਜਿਸ ਦਾ ਇਜਰਾਇਲ ਨਾਲ ਸੰਬੰਧ ਸੀ। ਸੂਤਰਾਂ ਮੁਤਾਬਕ, ਭਾਰਤ ਦੀ ਪਹਿਲੀ ਮਿਸ ਇੰਡੀਆ ਪ੍ਰਤੀਯੋਗੀ ਕੋਲਕਾਤਾ 'ਚ ਆਯੋਜਿਤ ਕੀਤੀ ਗਈ ਸੀ। ਇਸ ਪ੍ਰਤੀਯੋਗਤਾ 'ਚ ਇਸਥਰ ਵਿਕਟੋਰੀਆ ਇਬਰਾਹਿਮ ਨੇ ਵੀ ਭਾਗ ਲਿਆ। ਉਹ ਬਗਦਾਦੀ ਯਹੂਦੀ ਬਿਜ਼ਨੈੱਸਮੈਨ ਪਿਤਾ ਰੂਬੇਨ ਅਬਰਾਹਿਮ ਦੀ ਸੰਤਾਨ ਸੀ।
ਬਾਅਦ 'ਚ ਇਸਥਰ ਦਾ ਸਕ੍ਰੀਨ ਨਾਂ ਪ੍ਰਮਿਲਾ ਹੀ ਚਰਚਿਤ ਹੋ ਗਿਆ। ਦੱਸ ਦਈਏ ਕਿ ਉਸ ਸਮੇਂ ਸਾਰੇ ਯਹੂਦੀ ਕਲਾਕਾਰਾਂ ਇਕ ਹਿੰਦੂਸਤਾਨੀ ਨਾਂ ਜ਼ਰੂਰ ਰੱਖਦੇ ਸੀ। ਦੱਸ ਦਈਏ ਕਿ ਮੁੰਬਈ ਅਤੇ ਕੋਲਕਾਤਾ 'ਚ ਵਸਣ ਵਾਲੇ ਬਹੁਤ ਸਾਰੇ ਯਹੂਦੀਆਂ ਨੇ ਸ਼ੁਰੂਆਤੀ ਦੌਰ 'ਚ ਭਾਰਤੀ ਫਿਲਮ ਇੰਡਸਟਰੀ 'ਚ ਕੰਮ ਕੀਤਾ ਸੀ। ਉਸ ਸਮੇਂ ਚੰਗੇ ਘਰਾਂ ਦੀਆਂ ਲੜਕੀਆਂ ਫਿਲਮਾਂ ਅਤੇ ਬਿਊਟੀ ਪ੍ਰਤੀਯੋਗਤਾ ਤੋਂ ਦੂਰ ਹੀ ਰਹਿੰਦੀਆਂ ਸਨ।
ਬਿਜ਼ਨੈੱਸ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਨ ਪ੍ਰਮਿਲਾ ਨੂੰ ਥੋੜੀ ਆਜ਼ਾਦੀ ਸੀ। ਉਸ ਸਮੇਂ ਪ੍ਰਮਿਲਾ ਦੀ ਉਮਰ 31 ਸਾਲ ਦੀ ਸੀ, ਫਿਰ ਵੀ ਉਨ੍ਹਾਂ ਨੇ ਇਸ 'ਚ ਹਿੱਸਾ ਗਿਆ ਕਿਉਂਕਿ ਐਂਟਰੀ ਕਾਫੀ ਘੱਟ ਆਈ ਸੀ।
ਇਕ ਹੋਰ ਵੱਡੀ ਵਜ੍ਹਾ ਸੀ, ਪ੍ਰਮਿਲਾ ਕੈਮਬ੍ਰਿਜ਼ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਮਾਰਡਨ ਸੀ ਅਤੇ ਸੋਹਣੀ ਵੀ।
ਮਿਸ ਇੰਡੀਆ ਬਣਨ ਤੋਂ ਬਾਅਦ ਪ੍ਰਮਿਲਾ ਨੇ ਫਿਲਮੀ ਦੁਨੀਆ ਯਾਨੀ ਮੁੰਬਈ ਦਾ ਰੁਖ ਲੈ ਲਿਆ ਅਤੇ ਕਰੀਬ 3 ਫਿਲਮਾਂ 'ਚ ਕੰਮ ਕੀਤਾ। ਪ੍ਰਮਿਲਾ ਨੂੰ ਬਾਲੀਵੁੱਡ ਦੀ ਪਹਿਲੀ ਮਹਿਲਾ ਪ੍ਰੋਡਿਊਸਰ ਵੀ ਕਿਹਾ ਜਾਂਦਾ ਹੈ।
ਪ੍ਰਮਿਲਾ ਨੇ ਇਕ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਸਿਲਵਰ ਪ੍ਰੋਡਕਸ਼ੰਸ। ਇਸ ਬੈਨਰ ਤਲੇ ਪ੍ਰਮਿਲਾ ਨੇ 16 ਫਿਲਮਾਂ ਬਣਾਈਆਂ। ਆਪਣੀਆਂ ਫਿਲਮਾਂ ਦੀ ਜਿਊਲਰੀ ਅਤੇ ਪੋਸ਼ਕਾਂ ਉਹ ਖੁਦ ਆਪ ਡਿਜ਼ਾਈਨ ਕਰਦੀ ਹੁੰਦੀ ਸੀ।
ਪ੍ਰਮਿਲਾ ਦੀ ਮੌਤ 2006 'ਚ ਹੋਈ ਅਤੇ ਉਨ੍ਹਾਂ ਦਾ ਆਖਿਰੀ ਫਿਲਮ ਨੂੰ ਉਸ ਸਾਲ ਅਮੋਲ ਪਾਲੇਕਰ ਨੇ ਡਾਇਰੈਕਟ ਕੀਤਾ ਸੀ। ਹਾਲਾਂਕਿ 1961 ਦੇ 35 ਸਾਲ ਬਾਅਦ ਉਨ੍ਹਾਂ ਨੇ ਕਿਸੇ ਫਿਲਮ 'ਚ ਕੰਮ ਨਹੀਂ ਕੀਤਾ ਸੀ।