ਮੁੰਬਈ(ਬਿਊਰੋ)— ਲੋਅਰ ਪਰੇਲ ਦੇ ਕਮਲਾ ਮਿਲਸ ਕੰਪਾਊਂਡ 'ਚ ਵੀਰਵਾਰ ਰਾਤ ਅੱਗ ਲੱਗਣ ਨਾਲ 15 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਬਿਲਡਿੰਗ ਦੀ ਛੱਤ 'ਤੇ ਬਣੇ ਵਨ ਅਬਵ ਰੈਸਟੋਰੈਂਟ 'ਚ ਅੱਗ ਲੱਗੀ।

ਹਾਦਸੇ ਦੌਰਾਨ ਲੋਕਾਂ ਨੂੰ ਬਚਾਉਣ 'ਚ ਅਮਰੀਕਾ ਤੋਂ ਆਏ 2 ਲੜਕੇ ਧੈਰਿਯ ਲਾਲਾਨੀ ਤੇ ਵਿਸ਼ਵਾ ਲਾਲਾਨੀ ਦੀ ਮੌਤ ਹੋ ਗਈ। ਛੱਤ 'ਤੇ ਬਣੇ ਰੈਸਟੋਰੈਂਟ 'ਚ ਲੱਗੀ ਅੱਤ ਤੇਜ਼ੀ ਨਾਲ ਬਾਕੀ ਫਲੋਰ 'ਤੇ ਵੀ ਫੈਲ ਗਈ।
ਅੱਗ ਦੀ ਲਪੇਟ 'ਚ ਗਾਇਕ ਸ਼ੰਕਰ ਮਹਾਦੇਵਨ ਦੇ ਬੇਟੇ ਸਿਧਾਰਥ ਮਹਾਦੇਵਨ ਦੇ ਰੈਸਟੋਰੈਂਟ ਮੋਜੋਜ ਬਿਸਟ੍ਰੋ ਵੀ ਆ ਗਿਆ।

ਇਸ ਕਾਰਨ ਤਕਰੀਬਨ 2-3 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਖਬਰਾਂ ਦੀ ਮੰਨੀਏ ਤਾਂ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਅੱਗ ਸ਼ੰਕਰ ਮਹਾਦੇਵਨ ਦੇ ਬੇਟੇ ਦੇ ਰੈਸਟੋਰੈਂਟ 'ਚ ਲੱਗੀ ਹੈ ਪਰ ਬਾਅਦ 'ਚ ਇਸ ਦੀ ਪੁਸ਼ਟੀ ਹੋਈ ਹੈ ਕਿ ਅੱਗ ਵਨ ਅਬਵ ਰੈਸਟੋਰੈਂਟ 'ਚ ਲੱਗੀ ਹੈ।
ਸ਼ੰਕਰ ਮਹਾਦੇਵਨ ਦਾ ਬੇਟਾ ਸਿਧਾਰਥ ਫਿਲਹਾਲ ਮੁੰਬਈ 'ਚ ਨਹੀਂ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

ਉਨ੍ਹਾਂ ਨੇ ਸਿਰਫ ਇਹੀ ਦੱਸਿਆ ਹੈ ਕਿ ਰੈਸਟੋਰੈਂਟ ਪੂਰੀ ਤਰ੍ਹਾਂ ਸੜ੍ਹ ਚੁੱਕਾ ਹੈ ਤੇ ਉਨ੍ਹਾਂ ਦਾ ਸਟਾਫ ਬੀ. ਐੱਮ. ਸੀ. ਨੂੰ ਪੂਰਾ ਸਹਿਯੋਗ ਦੇ ਰਿਹਾ ਹੈ।