FacebookTwitterg+Mail

ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ 'ਤੇ ਬਾਲੀਵੁੱਡ ਸਟਾਰਜ਼ ਨੇ ਟਵਿਟਰ 'ਤੇ ਦਿਖਾਇਆ ਗੁੱਸਾ

gauri lankesh
06 September, 2017 02:19:20 PM

ਬੈਂਗਲੁਰੂ— ਬੀਤੇ ਮੰਗਲਵਾਰ ਰਾਤ ਪ੍ਰਸਿੱਧ ਕੰਨੜ ਪੱਤਰਕਾਰ ਅਤੇ ਲੰਕਾਸ਼ ਮੈਗਜ਼ੀਨ ਦੀ ਸੰਪਾਦਕ ਗੌਰੀ ਲੰਕੇਸ਼ ਨੂੰ ਬੈਂਗਲੁਰੂ 'ਚ ਉਨ੍ਹਾਂ ਦੇ ਘਰ ਬਾਹਰ ਗੋਲੀ ਮਾਰ ਦਿੱਤੀ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਗੌਰੀ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਤਕਰੀਬਨ 8:30 ਵਜੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੁਲਸ ਵਲੋਂ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਾਹਮਣੇ ਆਉਂਦੇ ਹੀ ਬਾਲੀਵੁੱਡ ਗੌਰੀ ਲੰਕੇਸ਼ ਦੇ ਸਮਰਥਨ 'ਚ ਅੱਗੇ ਆਇਆ ਤੇ ਉਨ੍ਹਾਂ ਦੀ ਹੱਤਿਆ 'ਤੇ ਦੁੱਖ ਜਤਾਉਂਦੇ ਹੋਏ ਨਿਆਂ ਦੀ ਮੰਗ ਕਰ ਰਿਹਾ ਹੈ। ਬਾਲੀਵੁੱਡ ਦੇ ਮਸ਼ਹੂਰ ਲੇਖਕ ਜਾਵੇਦ ਅਖਤਰ ਨੇ ਵੀ ਟਵੀਟ ਕਰਦੇ ਹੋਏ ਲਿਖਿਆ ਕਿ ਦਾਭੋਲਕਰ, ਪਨਸਰੇ ਕਲਬੁਰਗੀ ਤੇ ਗੌਰੀ ਲੰਕੇਸ਼। ਜੇਕਰ ਇਕੋ ਤਰ੍ਹਾਂ ਦੇ ਲੋਕਾਂ ਦੀ ਹੱਤਿਆ ਹੋ ਰਹੀ ਹੈ ਤਾਂ ਉਨ੍ਹਾਂ ਦੇ ਹਥਿਆਰੇ ਕੌਣ ਹਨ।


'ਨੀਰਜਾ' ਫਿਲਮ ਦੇ ਪ੍ਰੋਡਿਊਸਰ ਅਤੁਲ ਕਾਸਬੇਕਰ ਨੇ ਲਿਖਿਆ ਕਿ ਗੌਰੀ ਲੰਕੇਸ਼ ਦੇ ਦੋਸ਼ੀਆਂ ਨੂੰ ਜਲਦ ਹੀ ਫੜਨ ਤੇ ਸਜ਼ਾ ਦੇਣ ਦੀ ਗੱਲ ਆਖੀ ਹੈ। ਦੂਜੇ ਪਾਸੇ ਡਾਇਰੈਕਟਰ ਸ਼ਿਰਿਸ਼ ਕੁੰਦਨ ਨੇ ਕਿਹਾ ਹੈ ਕਿ, ਜਦੋਂ ਤੋਂ ਬੌਧਿਕ ਹੋਣਾ ਗਾਲ ਵਰਗਾ ਹੋ ਗਿਆ ਹੈ ਤੇ ਉਦੋਂ ਤੋਂ ਗੋਲੀਆਂ ਆਵਾਜ਼ ਬਣ ਗਈਆਂ ਹਨ? ਫਿਲਮ ਮੇਕਰ ਅਨੁਭਵ ਸਿਹਨਾ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਸਹੀਂ ਫੈਸਲੇ ਦਾ ਇਤਜ਼ਾਰ...।

ਇਸ ਤੋਂ ਪਹਿਲਾ ਸਾਲ 2015 'ਚ ਕਰਨਾਟਕ ਦੇ ਧਾਰਵਾੜ 'ਚ ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ 'ਚ ਸਾਹਿਤਕਾਰ ਐੱਮ. ਐੱਮ. ਕਲਬੁਰਗੀ ਦੀ ਉਨ੍ਹਾਂ ਦੇ ਘਰ 'ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ 'ਚ ਦੋ ਲੋਕਾਂ 'ਤੇ ਕਲਬੁਰਗੀ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਸੀ?

 


Tags: Bollywood CelebrityGauri Lankesh Senior Journalist Atul Kasbekar Javed Akhtar ਗੌਰੀ ਲੰਕੇਸ਼ਸੀਨੀਅਰ ਜਰਨਲਿਸਟਅਤੁਲ ਕਾਸਬੇਕਰ ਜਾਵੇਦ ਅਖਤਰ