FacebookTwitterg+Mail

ਯੌਨ ਸ਼ੋਸ਼ਣ ਦੇ ਦੋਸ਼ 'ਚ ਫਸੇ ਰਾਮ ਰਹੀਮ, ਫਿਲਮਾਂ ਨਾਲ ਬਣਾ ਚੁੱਕੇ ਹਨ ਸ਼ਾਨਦਾਰ ਰਿਕਾਰਡਜ਼

gurmeet ram rahim singh
24 August, 2017 02:00:59 PM

ਮੁੰਬਈ— ਡੇਰਾ ਮੁਖੀ ਗੁਰਮੀਤ ਬਾਬਾ ਰਾਮ ਰਹੀਮ ਦੇ ਬਾਰੇ 'ਚ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੁਨੀਆ ਭਾਵੇਂ ਉਨ੍ਹਾਂ ਤੋਂ ਨਫਰਤ ਕਰੇ ਜਾਂ ਉਨ੍ਹਾਂ 'ਤੇ ਹੱਸੇ ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕੀ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਆਪਣੇ ਕਈ ਕਾਰਨਾਮਿਆਂ ਨੂੰ ਲੈ ਕੇ ਸੁਰਖੀਆਂ 'ਚ ਰਹਿਣਾ।

Punjabi Bollywood Tadka

ਰਾਮ ਰਹੀਮ ਕਦੀ ਰਾਕਸਟਾਰ ਦੇ ਅੰਦਾਜ਼ 'ਚ ਹਿੱਪ ਹਾਪ ਗੀਤ ਗਾਉਣੇ ਤਾਂ ਕਦੀ ਆਪਣੀਆਂ ਫਿਲਮਾਂ ਰਾਹੀਂ ਹੈਰਾਨੀਜਨਕ ਸਟੰਟ ਕਰਕੇ ਖਬਰਾਂ 'ਚ ਛਾਏ ਰਹੇ ਹਨ। ਸੰਤ ਤੋਂ ਵਧੇਰੇ ਰਾਕਸਟਾਰ ਅੰਦਾਜ਼ ਲਈ ਮਸ਼ਹੂਰ ਹੋਏ ਡੇਰਾ ਸੱਚਾ ਸੌਦਾ ਦੇ ਮੁਖੀ ਦੀਆਂ ਫਿਲਮਾਂ ਦੇ ਬਾਰੇ 'ਚ ਇਹ ਤੱਥ ਜਾਣ ਕੇ ਸ਼ਾਇਦ ਤੁਸੀਂ ਯਕੀਨ ਨਾ ਕਰ ਪਾਓ।

Punjabi Bollywood Tadka

ਫਿਲਮ 'ਐੱਮ.ਐੱਸ.ਜੀ. 2' ਲਈ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਨੂੰ ਬੈਸਟ ਐਕਟਰ, ਨਿਰਦੇਸ਼ਕ ਅਤੇ ਲੇਖਕ ਤਿੰਨਾਂ ਕੈਟੇਗਰੀ 'ਚ ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਐਵਾਰਡ ਨਾਲ ਨਵਾਜ਼ਿਆ ਜਾ ਚੁੱਕਾ ਹੈ। ਇਸ ਐਵਾਰਡ ਨੂੰ ਪਾਉਣ ਤੋਂ ਬਾਅਦ ਜਿੱਥੇ ਡੇਰਾ ਮੁਖੀ ਦੇ ਚੇਲੇ ਜਸ਼ਨ ਮਨਾਉਂਦੇ ਨਜ਼ਰ ਆਏ ਸਨ, ਉੱਥੇ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਮਖੌਲ ਵੀ ਉਡਾਇਆ ਸੀ।

Punjabi Bollywood Tadka

ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜ਼ੇ ਜਾਣ ਤੋਂ ਬਾਅਦ ਇਸ ਸਾਲ ਫਰਵਰੀ 'ਚ ਮਹਾਰਾਸ਼ਟਰ ਦੇ ਸੀ. ਐੱਮ. ਦੇਵੇਂਦਰ ਫੜਨਵੀਸ ਨੇ ਡੇਰਾ ਮੁਖੀ ਨੂੰ ਸਾਲ ਦੇ ਬੈਸਟ ਐਕਟਰ ਅਤੇ ਵਰਸੇਟਾਈਲ ਪਰਸਨੈਲਿਟੀ ਲਈ ਬ੍ਰਾਈਟ ਐਵਾਰਡ ਨਾਲ ਨਵਾਜ਼ਿਆ ਸੀ। ਇਕ ਰਿਪੋਰਟ ਮੁਤਾਬਕ, ਡੇਰਾ ਮੁਖੀ ਆਪਣੀ ਫਿਲਮ 'ਹਿੰਦ ਦਾ ਨਾਪਾਕ ਨੂੰ ਜਵਾਬ' ਲਈ ਰਿਕਾਰਡ ਬਣਾ ਚੁੱਕੇ ਹਨ।

Punjabi Bollywood Tadka

ਇਹ ਰਿਕਾਰਡ ਹਨ ਇਕ ਹੀ ਫਿਲਮ 'ਚ 43 ਕ੍ਰੈਡਿਟ ਆਪਣੇ ਨਾਂ ਕਰਨ ਦਾ। ਫਿਲਮ 'ਚ ਨਿਰਦੇਸ਼ਕ, ਐਕਟਿੰਗ, ਸਿੰਗਿੰਗ, ਪਬਲੀਸਿਟੀ ਤੋਂ ਲੈ ਕੇ ਪ੍ਰਾਪ ਡਿਜ਼ਾਈਨਿੰਗ ਤੱਕ ਦੀ ਜ਼ਿੰਮੇਦਾਰੀ ਸੰਭਾਲਣ ਵਰਗੀ ਕਈ ਹੋਰ ਚੀਜ਼ਾਂ ਲਈ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਸ ਐਵਾਰਡ ਨਾਲ ਨਵਾਜ਼ਿਆ ਗਿਆ।

Punjabi Bollywood Tadka

ਡੇਰਾ ਚੀਫ ਨੂੰ ਪਿਛਲੇ ਸਾਲ ਜਨਵਰੀ 'ਚ ਲੰਡਨ ਦੀ ਵਰਲਡ ਰਿਕਾਰਡ ਯੂਨੀਵਰਸਿਟੀ ਵਲੋਂ ਡਾਕਟਰ ਦੀ ਉਪਾਧੀ ਨਾਲ ਨਵਾਜ਼ਿਆ ਜਾ ਚੁੱਕਾ ਹੈ। ਰਿਕਾਰਰਡ ਦੀ ਗੱਲ ਕਰੀਏ ਤਾਂ ਡੇਰਾ ਸੱਚਾ ਸੌਦਾ ਦੀ ਵੈਬਸਾਈਟ 'ਤੇ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਡੇਰਾ ਮੁਖੀ ਦੇ ਨਾਂ 'ਤੇ ਵੱਖ-ਵੱਖ ਕੈਟੇਗਰੀ 'ਚ ਕਰੀਬ 53 ਵਰਲਡ ਰਿਕਾਰਡਜ਼ ਦਰਜ ਹਨ, ਜਿਨ੍ਹਾਂ ਤੋਂ 17 ਗਿੰਨੀਜ਼ ਰਿਕਾਰਡਜ਼ ਹਨ, 27 ਏਸ਼ੀਆ ਬੁੱਕ ਰਿਕਾਰਡ, 7 ਇੰਡੀਆ ਬੁਕ ਰਿਕਾਰਡ ਅਤੇ 2 ਲਿਮਕਾ ਰਿਕਾਰਡਜ਼ ਸ਼ਾਮਲ ਹਨ।

Punjabi Bollywood Tadka

ਗੁਰਮੀਚ ਰਾਮ ਰਹੀਮ ਨੇ ਸਾਲ 2015 'ਚ ਆਪਣੀ ਪਹਿਲੀ ਫਿਲਮ ਰਿਲੀਜ਼ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਗੁਰਮੀਤ ਰਾਮ ਰਹੀਮ ਨੇ ਸਾਲ 2015 'ਚ ਆਪਣੀ ਫਿਲਮ 'ਐੱਮ.ਐੱਸ.ਜੀ: ਦਿ ਮੈਸੇਂਜਰ' ਫਿਲਮ ਨੂੰ ਰਿਲੀਜ਼ ਕੀਤਾ ਸੀ। ਇਹ ਫਿਲਮ ਪਹਿਲੇ ਪਹਿਲੇ 'ਐੱਮ. ਐੱਸ. ਜੀ.- ਮੇਸੇਂਜਰ ਆਫ ਗਾਡ' ਦੇ ਨਾਂ ਨਾਲ ਰਿਲੀਜ਼ ਹੋਣੀ ਸੀ ਪਰ ਫਿਰ ਫਿਲਮ ਦਾ ਨਾਂ ਬਦਲ ਕੇ 'ਐੱਮ. ਐੱਸ. ਜੀ.- ਦਿ ਮੈਸੇਂਜਰ' ਕਰ ਦਿੱਤਾ ਸੀ, ਕਿਉਂਕਿ ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਸਿੱਖ ਸੰਗਠਨ ਫਿਲਮ ਦੇ ਪ੍ਰਦਰਸ਼ਨ ਦਾ ਵਿਰੋਧ ਕਰਨ 'ਤੇ ਉਤਰ ਆਏ ਸਨ।

Punjabi Bollywood Tadka

ਇਸ ਫਿਲਮ ਤੋਂ ਬਾਅਦ ਡੇਰਾ ਮੁਖੀ ਨੇ 'ਐੱਮ. ਐੱਸ. ਜੀ. 2' ਫਿਲਮ ਨੂੰ ਰਿਲੀਜ਼ ਕੀਤਾ। ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਬਾਅਦ ਤੋਂ ਗੁਰਮੀਤ ਰਾਮ ਰਹੀਮ 'ਐੱਮ. ਐੱਸ. ਜੀ.' ਦੇ ਨਾਂ ਨਾਲ ਮਸ਼ਹੂਰ ਹੋ ਗਏ। 'ਐੱਮ. ਐੱਸ. ਜੀ 1' ਅਤੇ 'ਐੱਮ. ਐੱਸ.ਜੀ 2' ਤੋਂ ਬਾਅਦ ਡੇਰਾ ਮੁਖੀ ਦੀ ਬੈਟ ਟੂ ਬੈਕ ਕਈ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ 'ਚੋਂ 'ਐੱਮ. ਐੱਸ. ਜੀ: ਦਿ ਵਾਰੀਅਰ ਲਾਇਨ ਹਾਰਟ', 'ਹਿੰਦ ਦਾ ਨਾਪਾਕ ਨੂੰ ਜਵਾਬ' ਅਤੇ 'ਜੱਟੂ ਇੰਜੀਨੀਅਰ' ਸ਼ਾਮਲ ਹੈ।

Punjabi Bollywood Tadka

ਆਪਣੀ ਵਧੇਰੇ ਫਿਲਮਾਂ 'ਚ ਮਹਿਲਾਵਾਂ ਦੇ ਸਤਿਕਾਰ ਦੀ ਗੱਲ ਕਰਨ ਅਤੇ ਉਨ੍ਹਾਂ ਦੇ ਹੱਕ ਦਿਵਾਉਣ ਵਰਗੇ ਸਿਧਾਤਾਂ ਨੂੰ ਫਿਲਮਾਉਣ ਵਾਲੇ ਡੇਰਾ ਮੁਖੀ ਲਈ ਆਉਣ ਵਾਲੀ 25 ਤਰੀਕ ਕਾਫੀ ਮਹੱਤਵਪੂਰਨ ਹੈ, ਕਿਉਂਕਿ ਡੇਰਾ ਮੁਖੀ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਯੌਨ ਸ਼ੋਸ਼ਣ ਕੇਸ ਨੂੰ ਲੈ ਕੇ 25 ਅਗਸਤ ਨੂੰ ਫੈਸਲਾ ਆਉਣ ਵਾਲਾ ਹੈ।


Tags: Msg dera sacha saudaGurmeet ram rahim singhFilms recordsUnknown shockingSexual harassment caseBollywood celebrityਗੁਰਮੀਤ ਬਾਬਾ ਰਾਮ ਰਹੀਮ ਐੱਮ ਐੱਸ ਜੀ 2