FacebookTwitterg+Mail

ਬਾਲੀਵੁੱਡ ਦੀ ਇਸ ਅਦਾਕਾਰਾ ਨਾਲ ਹੈ ਬਾਬਾ ਰਾਮ ਰਹੀਮ ਦਾ ਤਗੜਾ ਕਨੈਕਸ਼ਨ, ਜਾਣੋ ਕਿਵੇਂ!!

gurmeet ram rahim singh
25 August, 2017 04:35:31 PM

ਮੁੰਬਈ— ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਵਿਰੁੱਧ ਦਾਇਰ ਯੌਨ ਉਤਪੀੜਣ ਦੇ ਮਾਮਲੇ 'ਚ ਫੈਸਲਾ ਆਉਣ ਤੋਂ ਇਕ ਦਿਨ ਪਹਿਲਾਂ ਆਮ ਤੌਰ 'ਤੇ ਸ਼ਾਂਤ ਰਹਿਣ ਵਾਲੇ ਪੰਚਕੂਲਾ 'ਚ ਖਾਮੋਸ਼ੀ ਭਰਿਆ ਤਣਾਅ ਛਾਇਆ ਹੋਇਆ ਹੈ। ਹਜ਼ਾਰਾਂ ਡੇਰਾ ਸਮਰਥਕ ਪੰਚਕੂਲਾ ਪਹੁੰਚ ਗਏ ਹਨ।

Punjabi Bollywood Tadka

ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਬਾਬਾ ਅਤੇ ਛੋਟੇ ਪਰਦੇ ਦੀ ਟੀ. ਵੀ. ਅਦਾਕਾਰਾ ਦਾ ਵੀ ਤਗੜਾ ਕਨੇਕਸ਼ਨ ਹੈ। ਜਾਣਕਾਰੀ ਮੁਤਾਬਕ ਗੁਰਮੀਤ ਰਾਮ ਰਹੀਮ ਸਿੰਘ ਦੀ ਫਿਲਮ 'ਗਾਡ ਆਫ ਮੈਂਸੇਜਰ' ਨਾਲ ਰਾਮ ਰਹੀਮ ਨੇ ਛੋਟੇ ਪਰਦੇ ਦੀ ਸਟਾਰ ਅਦਾਕਾਰਾ ਜੈਸ਼੍ਰੀ ਸੋਨੀ ਦਾ ਬਾਲੀਵੁੱਡ 'ਚ ਡੈਬਿਊ ਕਰਵਾਇਆ ਸੀ।

Punjabi Bollywood Tadka

ਇਸ ਫਿਲਮ 'ਚ ਜੈਸ਼੍ਰੀ ਤੋਨੀ ਨੇ ਅਹਿਮ ਕਿਰਦਾਰ ਨਿਆਇਆ ਸੀ। ਜੈਪੁਰ ਦੀ ਜੈਸ਼੍ਰੀ ਸੋਨੀ ਨੇ 2008 'ਚ ਟੀ. ਵੀ. ਸੀਰੀਅਲ ਨਾਲ ਛੋਟੇ ਪਰਦੇ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ 'ਕਭੀ ਐਸਾ ਸੋਚਾ ਨਾ ਥਾ', 'ਅਗਨੀਪ੍ਰਕਿਸ਼ਾ ਜੀਵਨ ਕੀ- ਗੰਗਾ' ਅਤੇ 'ਰਿਸ਼ਤੋਂ ਦੇ ਭੰਵਰ ਮੇਂ ਉਲਝੀ ਨਿਯਤੀ', 'ਅਦਾਲਤ', 'ਫੀਅਰ ਫਾਈਲਜ਼', 'ਸਾਵਧਾਨ ਇੰਡੀਆ' ਸਮੇਤ ਕਊ ਸੀਰੀਅਲਜ਼ 'ਚ ਬਤੌਰ ਅਦਾਕਾਰਾ ਕੰਮ ਕਰ ਚੁੱਕੀ ਹੈ। 

Punjabi Bollywood Tadka

ਜ਼ਿਕਰਯੋਗ ਹੈ ਕਿ ਸਾਲ 2015 'ਚ ਜੈਸ਼੍ਰੀ ਸੋਨੀ ਨੂੰ ਬਾਲੀਵੁੱਡ ਫਿਲਮ 'ਚ ਬ੍ਰੇਕ ਮਿਲਿਆ ਅਤੇ ਉਹ ਗੁਰਮੀਤ ਰਾਮ ਰਹੀਮ ਦੀ ਪਹਿਲੀ ਫਿਲਮ 'ਐੱਮ. ਐੱਸ. ਜੀ: ਦਿ ਮੈਂਸੇਜਰ ਆਫ ਗਾਡ' 'ਚ ਨਜ਼ਰ ਆਈ। ਇਸ ਫਿਲਮ 'ਚ ਗੁਰਮੀਤ ਰਾਮ ਰਹੀਮ, ਡੈਨੀਅਲ ਕਾਲੇਬ, ਫਲੋਰਾ ਸੈਨੀ, ਜੈਸ਼੍ਰੀ ਸੋਨੀ, ਆਲੇਗਜੈਂਡਾ ਸੇਮੇਨ, ਜੈ ਸਿੰਘ ਰਾਜਪੂਤ ਨੇ ਰੋਲ ਕੀਤਾ ਸੀ।

Punjabi Bollywood Tadka

ਕਈ ਟੀ. ਵੀ ਸ਼ੋਅਜ਼ 'ਚ ਨਜ਼ਰ ਆਈ ਜੈਸ਼੍ਰੀ ਸਬ ਟੀ. ਵੀ. ਦੇ ਸ਼ੋਅ 'ਚਿੜਿਆਘਰ' 'ਚ ਮਛਲੀ ਦਾ ਰੋਲ ਪਲੇਅ ਕਰਨ ਤੋਂ ਬਾਅਦ ਚਰਚਾ 'ਚ ਆਈ ਸੀ।


Tags: Dera sacha sauda Gurmeet ram rahim singh Sexual harassment case Bollywood celebrity ਗੁਰਮੀਤ ਬਾਬਾ ਰਾਮ ਰਹੀਮ ਐੱਮ ਐੱਸ ਜੀ 2 ਡੇਰਾ ਸੱਚਾ ਸੌਦਾ