ਦਿੱਲੀ— ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 2 ਸਾਧਵੀਆਂ ਦਾ ਰੇਪ ਕਰਨ ਦੇ ਕੇਸ 'ਚ ਸੀ. ਬੀ. ਆਈ. ਦੀ ਸਪੈਸ਼ਲ ਕੋਰਟ ਦੇ ਜੱਜ ਜਗਦੀਪ ਸਿੰਘ ਲੋਹਾਨ ਨੇ 10-10 ਸਾਲ ਦੀ ਸਜ਼ਾ ਸੁਣਾਈ। ਬਾਬਾ ਦੀ ਸਜ਼ਾ ਵਾਲੀ ਖਬਰ ਪੂਰੇ ਦੇਸ਼ 'ਚ ਅੱਗ ਵਾਂਗ ਫੈਲ ਗਈ ਹੈ। ਦਿੱਲੀ ਦੀ ਸ਼ਾਪ ਦੇ ਸੂਤਰਾਂ ਮੁਤਾਬਕ ਦੋਸ਼ੀ ਰਾਮ ਰਹੀਮ ਨੂੰ ਮਹਿਲਾਵਾਂ ਨੂੰ ਕਾਸਮੈਟਿਕ ਦਾ ਕਾਫੀ ਸ਼ੌਕ ਹੈ। ਇਸ ਦੇ ਨਾਲ ਉਹ ਲਗਜ਼ਰੀ ਲਾਈਫ ਜਿਊਣ ਦਾ ਵੀ ਬਹੁਤ ਸ਼ੌਕੀਣ ਸੀ।
ਜਾਣਕਾਰੀ ਮੁਤਾਬਕ ਦੋਸ਼ੀ ਰਾਮ ਰਹੀਮ ਨੂੰ ਮਹਿਲਾਵਾਂ ਲਈ ਕਾਸਮੈਟਿਕ ਖਰੀਦਣ ਦਾ ਕਾਫੀ ਸ਼ੌਕ ਸੀ। ਸੂਤਰਾਂ ਮੁਤਾਬਕ ਕੈਲਾਸ਼ ਸਥਿਤ ਇਕ ਕਾਸਮੈਟਿਕ ਸ਼ਾਪ 'ਤੇ ਬਾਬਾ ਮੇਕਅੱਪ ਦਾ ਕਈ ਵਾਰ ਮੇਕਅੱਪ ਦਾ ਸਮਾਨ ਲੈਣ ਵੀ ਜਾਂਦਾ ਸੀ। ਜਾਣਕਾਰੀ ਮੁਤਾਬਕ ਬਾਬਾ ਵਧੇਰੇ ਉਹ ਸਮਾਨ ਲੈਣ ਆਉਂਦਾ ਸੀ, ਜਿਸ ਨਾਲ ਲੜਕੀਆਂ ਜਵਾਨ ਦਿਖਦੀਆਂ ਸਨ। ਬਾਬਾ ਆਪਣੇ ਅਤੇ ਲੜਕੀਆਂ ਦੀ ਸਿਹਤ ਲਈ ਵੀ ਕਾਫੀ ਅਵੇਅਰ ਰਹਿੰਦਾ ਸੀ। ਉਹ ਹੇਅਰ, ਸਕਿਨ, ਆਇਲ ਫ੍ਰੀ ਕਰੀਮ ਆਦਿ ਪ੍ਰੋਡਕਟ ਲਿਜਾਣਾ ਪਸੰਦ ਕਰਦਾ ਸੀ।