ਮੁੰਬਈ— ਸੀ. ਬੀ. ਆਈ. ਕੋਰਟ 'ਚ ਰੇਪ ਦੇ ਮਾਮਲੇ ਦੇ ਦੋਸ਼ੀ ਕਰਾਰ ਗੁਰਮੀਤ ਰਾਮ ਰਹੀਮ ਸੁਭਾਸ਼ਚੰਦਰ ਬੋਸ 'ਤੇ ਫਿਲਮ ਬਣਾਉਣ ਦੀ ਯੋਜਨਾ ਕਰ ਰਿਹਾ ਸੀ। ਉਹ ਇਸ ਫਿਲਮ ਰਾਹੀਂ ਬੰਗਾਲੀ ਸਿਨੇਮਾ ਇੰਡਸਟਰੀ 'ਚ ਪੈਰ ਜਮਾਉਣਾ ਚਾਹੁੰਦਾ ਸੀ। ਇਸ ਤੋਂ ਪਹਿਲਾਂ ਉਸ ਨੇ 'ਐੱਮ. ਐੱਸ. ਜੀ.' ਰਾਹੀਂ ਬਾਲੀਵੁੱਡ ਫਿਲਮਾਂ ਨਾਲ ਐਂਟਰੀ ਮਾਰੀ ਸੀ। ਜਾਣਕਾਰੀ ਮੁਤਾਬਕ ਦੋ ਮਹੀਨੇ ਬਾਅਦ ਨਵੰਬਰ ਤੋਂ ਉਹ ਨੇਤਾਜੀ ਸੁਭਾਸ਼ਚੰਦਰ ਬੋਸ 'ਤੇ ਕੰਮ ਸ਼ੁਰੂ ਕਰਨ ਵਾਲਾ ਸੀ। ਪਹਿਲਾ ਦੀਆਂ ਫਿਲਮਾਂ ਵਾਂਗ ਇਸ ਲਈ ਵੀ ਉਹ ਖੁਦ ਹੀ ਅਭਿਨੈ, ਲੇਖਣ ਅਤੇ ਨਿਰਦੇਸ਼ਨ ਕਰਦਾ। ਸਾਲ ਦੇ ਅੰਤ ਤੱਕ ਉਸ ਦੀ ਯੋਜਨਾ ਫਿਲਮ ਨੂੰ ਪਰਦੇ 'ਤੇ ਲਿਜਾਉਣ ਦੀ ਸੀ। ਹਾਲਾਂਕਿ ਹੁਣ ਕੋਰਟ ਦੇ ਫੈਸਲੇ ਤੋਂ ਬਾਅਦ ਉਸ ਦਾ ਇਹ ਪ੍ਰੋਜੈਕਟ ਧਰਿਆ ਹੀ ਰਹਿ ਗਿਆ।
ਜ਼ਿਕਰਯੋਗ ਹੈ ਕਿ 2 ਸਾਧਵੀਆਂ ਨਾਲ ਰੇਪ ਦੇ 15 ਸਾਲ ਪੁਰਾਣੇ ਮਾਮਲੇ 'ਚ ਸੀ. ਬੀ. ਆਈ. ਕੋਰਟ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਉਸ 'ਤੇ ਜਿਸ ਤਰ੍ਹਾਂ ਦੇ ਅਪਰਾਧਿਕ ਮਾਮਲੇ ਚੱਲ ਰਹੇ ਹਨ, ਉਸ ਨੂੰ ਦੇਖਦੇ ਹੋਏ ਜੇਲ ਤੋਂ ਬਾਹਰ ਆਉਣਾ ਅਸੰਭਵ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਰਾਮ ਰਹੀਮ ਆਪਣੀ ਆਉਣ ਵਾਲੀ ਫਿਲਮ 'ਚ ਖੁਦ ਨੂੰ ਨੇਤਾਜੀ ਦੇ ਕਿਰਦਾਰ 'ਚ ਪੇਸ਼ ਕਰਨ ਵਾਲਾ ਸੀ। ਇਸ ਲਈ ਉਸ ਦੀ ਨਵੰਬਰ 'ਚ ਕੋਲਕਾਤਾ ਜਾ ਕੇ ਕੰਮ ਸ਼ੁਰੂ ਕਰਨ ਦੀ ਯੋਜਨਾ ਸੀ। ਇਸੇ ਦੌਰਾਨ ਉਸ ਦੇ ਏਜੰਡੇ 'ਚ ਨੇਤਾਜੀ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਦੇ ਨਾਲ ਹੀ ਨੇਤਾਜੀ ਦੀ ਦੀ ਲਾਈਫਸਟਾਈਲ, ਸੰਘਰਸ਼ ਅਤੇ ਮਨੁੱਖਤਾ ਨੂੰ ਵੀ ਸਮਝਣਾ ਸੀ।
ਦੱਸਣਯੋਗ ਹੈ ਕਿ ਕੋਲਕਾਤਾ 'ਚ ਉਸ ਦੀ ਮਦਦ ਕਰ ਰਹੇ ਇਕ ਨਜ਼ਦੀਕੀ ਸੂਤਰ ਨੇ ਦੱਸਿਆ, ''ਉਹ (ਰਾਮ ਰਹੀਮ) ਨੇਤਾਜੀ ਤੋਂ ਬਹੁਤ ਪ੍ਰਭਾਵਿਤ ਸੀ। ਫਿਲਮ ਰਾਹੀਂ ਉਹ ਨੇਤਾਜੀ ਨਾਲ ਜੁੜੇ ਪ੍ਰਸੰਗ ਅਤੇ ਮਿਸਟਰੀ ਨੂੰ ਆਪਣੇ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲਿਆਉਣ ਚਾਹੁੰਦਾ ਸੀ। ਉਹ ਫਿਲਮ ਲਈ ਟਾਲੀਵੁੱਡ ਦੇ ਲੋਕਾਂ ਨਾਲ ਅੰਤਿਮ ਦੌਰ ਦੀ ਗੱਲਬਾਤ ਕਰ ਰਿਹਾ ਸੀ। ਇਸ 'ਚ ਫਿਲਮ ਦੀ ਸਟਾਰਕਾਸਟ ਵੀ ਸ਼ਾਮਲ ਸੀ।'' ਸੂਤਰਾਂ ਮੁਤਾਬਕ ਹੋਟਲ ਬੁਕਿੰਗ, ਸਟਾਰ ਕਾਸਟ ੱਤੇ ਲੋਕੇਸ਼ਨ ਵਰਗੇ ਬਿੰਦੂਆਂ ਨੂੰ ਸਤੰਬਰ ਦੇ ਅੰਤ ਤੱਕ ਫਾਈਨਲ ਕੀਤਾ ਜਾਣਾ ਸੀ।
ਜ਼ਿਕਰਯੋਗ ਰਾਮ ਰਹੀਮ ਦਾ ਮਕਸਦ ਇਤਿਹਾਸ ਦੇ ਰਸਤੇ ਬੰਗਾਲੀ ਫਿਲਮ ਉਦਯੋਗ 'ਚ ਆਉਣਾ ਸੀ। ਇਸ ਲਈ ਉਹ ਨੇਤਾਜੀ ਰਾਹੀਂ ਬੰਗਾਲ ਅਤੇ ਭਾਰਤ 'ਚ ਪਛਾਣ ਬਣਾਉਣ ਚਾਹੁੰਦਾ ਸੀ। ਉਸ ਨੇ ਫਿਲਮ ਲਈ ਕਈ ਬੰਗਾਲੀ ਸਿਤਾਰਿਆਂ ਦਾ ਨਾਂ ਤੈਅ ਕਰ ਲਿਆ ਸੀ। ਇਸ 'ਚ ਕੁਝ ਅਭਿਨੇਤਰੀਆਂ ਵੀ ਸ਼ਾਮਲ ਸਨ। ਇਸ ਫਿਲਮ ਤੋਂ ਇਲਾਵਾ ਉਸ ਦਾ ਇਕ ਦੂਜਾ ਪ੍ਰੋਜੈਕਟ ਵੀ ਸੀ। ਇਸ ਦੇ ਤਹਿਤ ਉਹ 'ਐੱਮ. ਐੱਸ. ਜੀ' ਆਨਲਾਈਨ ਗੁਰੂਕੁੱਲ ਦਾ ਨਿਰਮਾਣ ਕਰਨਾ ਚਾਹੁੰਦਾ ਸੀ। ਇਸ ਫਿਲਮ ਨੂੰ ਸ਼ਾਨਦਾਰ ਤਰੀਕੇ ਨਾਲ ਬਣਾਉਣ ਦੀ ਯੋਜਨਾ ਸੀ, ਜਿਸ 'ਚ ਕਦੀ ਨਾ ਦਿਖਣ ਵਾਲੇ ਉੱਚ ਤਕਨੀਕੀ ਵਿਗਿਆਣ, ਸੰਸਕ੍ਰਿਤਿਕ ਵਿਰਾਸਤ ਅਤੇ ਪ੍ਰਾਚੀਣ ਗਿਆਨ ਦੇ ਮਿਸ਼ਰਨ ਨੂੰ ਦਿਖਾਉਣਾ ਸੀ। ਦੋਵੇਂ ਫਿਲਮਾਂ ਰਾਮ-ਰਹੀਮ ਖੁਦ ਨਿਰਦੇਸ਼ਤ ਕਰਦਾ। ਹਨੀਪ੍ਰੀਤ ਅਤੇ ਕਿੱਟੂ ਸਲੂਜਾ ਸਹਿ-ਨਿਰਦੇਸ਼ਕ ਸਨ।