FacebookTwitterg+Mail

ਨਕਲ ਕਰ ਕੇ ਫਸ ਚੁੱਕੇ ਕਾਮੇਡੀਅਨ ਨੇ ਰਾਮ ਰਹੀਮ 'ਤੇ ਕੱਢੀ ਭੜਾਸ, ਮਖੌਲੀਆ ਅੰਦਾਜ਼ 'ਚ ਕੀਤੀ ਬੇਇੱਜ਼ਤੀ

gurmeet ram rahim singh
07 September, 2017 04:29:27 PM

ਮੁੰਬਈ— ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ 'ਚ ਪੰਚਕੂਲਾ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। ਇਸ 'ਤੇ ਕਾਮੇਡੀਅਨ ਕੀਕੂ ਸ਼ਾਰਦਾ ਨੇ ਫਿਰ ਇਕ ਵਾਰ ਟਿੱਪਣੀ ਕਰ ਦਿੱਤੀ ਹੈ। ਇਕ ਇਵੈਂਟ 'ਚ ਕੀਕੂ ਆਪਣੀ ਫਿਲਮ '2016 ਦਿ ਐਂਡ' ਦਾ ਗੀਤ ਲਾਂਚ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਰਾਮ ਰਹੀਮ 'ਤੇ ਸ਼ਬਦਾਂ ਦੇ ਰੱਜ ਕੇ ਵਾਰ ਕੀਤੇ। ਉਨ੍ਹਾਂ ਨੇ ਫਿਲਮ ਦੇ ਸਹਿ-ਕਲਾਕਾਰ ਦਿਵਯੇਂਦੂ ਸ਼ਰਮਾ ਨਾਲ ਨਿਸ਼ਾਨੇ ਵਿੰਨ੍ਹਦਿਆਂ ਗੱਲਬਾਤ ਕੀਤੀ। ਕੀਕੂ ਨੇ ਦਿਵਯੇਂਦੂ ਦੇ ਬਾਰੇ 'ਚ ਦੱਸਿਆ ਕਿ ਉਹ ਅੰਤਿਮ ਵਾਰ 'ਟਾਇਲੇਟ ਏਕ ਪ੍ਰੇਮ ਕਥਾ' 'ਚ ਨਜ਼ਰ ਆਏ ਹਨ। ਇਸ 'ਤੇ ਦਿਵਯੇਂਦੂ ਨੇ ਕਿਹਾ, ''ਹਾਂ, ਅਤੇ ਤੁਸੀਂ ਤਾਂ ਜੇਲ 'ਚ ਰਹਿੰਦੇ ਸੀ'। ਜਵਾਬ 'ਚ ਕੀਕੂ ਬੋਲੇ, ''ਮੈਂ ਤਾਂ ਇਕ ਦਿਨ ਲਈ ਗਿਆ ਸੀ, ਸਰ 20 ਸਾਲ ਲਈ ਗਏ ਹਨ।'' ਦਿਵਯੇਂਦੂ ਨੇ ਕੀਕੂ ਤੋਂ ਪੁੱਛਿਆ ਕਿ ਉਹ ਕੀ ਕਹਿਣਾ ਚਾਹੁੰਦੇ ਹਨ, ਤਾਂ ਕਿਕੂ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਉਹ ਇਸ ਦਾ ਕੋਈ ਵੀ ਸ਼੍ਰੇਅ ਨਹੀਂ ਲੈਣਾ ਚਾਹੁੰਦੇ। ਮੀਡੀਆ ਦੇ ਸਵਾਲਾਂ ਦੇ ਜਵਾਬ 'ਚ ਕੀਕੂ ਨੇ ਕਿਹਾ, ''ਇਸ ਮਾਮਲੇ 'ਚ ਅਸਲ ਮਾਇਨੈ 'ਚ ਨਿਆਂ ਹੋਇਆ ਹੈ ਪਰ ਫੈਸਲਾ ਸੁਣਾਏ ਜਾਣ ਤੋਂ ਬਾਅਦ ਜੋ ਹਿੰਸਾ ਹੋਈ ਉਹ ਬੇਹੱਦ ਦੁਖੀ ਕਰਨ ਵਾਲੀ ਸੀ।''
ਜ਼ਿਕਰਯੋਗ ਹੈ ਕਿ ਜਨਵਰੀ 2016 'ਚ ਕੀਕੂ ਸ਼ਾਰਦਾ 'ਤੇ ਕਾਮੇਡੀ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' 'ਚ ਰਾਮ ਰਹੀਮ ਦੀ ਫਿਲਮ ਦੇ ਸੀਨਜ਼ ਦੀ ਨਕਲ ਕਰਨ ਦਾ ਦੋਸ਼ ਲੱਗਾ ਸੀ, ਜਿਸ ਤੋਂ ਬਾਅਦ ਰਾਮ ਰਹੀਮ ਦੇ ਕਈ ਸਮਰਥਕਾਂ ਨੇ ਉਨ੍ਹਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਦਰਜ ਕੀਤਾ ਸੀ। ਕੀਕੂ ਨੂੰ ਕੈਥਲ ਪੁਲਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ ਬਾਅਦ 'ਚ ਉਨ੍ਹਾਂ ਨੇ 1 ਲੱਖ ਰੁਪਏ ਨਿੱਜੀ ਸਹਿਮਤੀ ਨਾਲ ਛੱਡ ਦਿੱਤਾ ਗਿਆ ਸੀ। ਇਸ ਮਾਮਲੇ 'ਚ ਕੀਕੂ ਸ਼ਾਰਦਾ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਹਸਤੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਕੀਕੂ ਦੇ ਸਮਰਥਨ 'ਚ ਆਵਾਜ਼ ਚੁੱਕੀ ਸੀ।


Tags: Bollywood CelebrityDera Sacha SaudaGurmeet Ram Rahim SinghHoneypreet Insanਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮਹਨੀਪ੍ਰੀਤ ਕੌਰ