FacebookTwitterg+Mail

CAA 'ਤੇ ਟਵੀਟ ਕਰਨਾ ਪਰਿਣੀਤੀ ਨੂੰ ਪਿਆ ਭਾਰੀ, ਹਰਿਆਣਾ ਸਰਕਾਰ ਨੇ ਲਿਆ ਇਹ ਫੈਸਲਾ

haryana government said parineeti s not our brand ambassador hrrm
21 December, 2019 01:06:21 PM

ਮੁੰਬਈ (ਬਿਊਰੋ) – ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਲਗਾਤਾਰ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਉਠੇ ਵਿਦਰੋਹ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਕਥਿਤ ਪੁਲਸ ਕਾਰਵਾਈ ਨੂੰ ਲੈ ਕੇ ਕਈ ਵੀਡੀਓਜ਼ ਦੇਖਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਹਰਿਆਣਾ ਵਿਚ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਪਰਿਣੀਤੀ ਚੋਪੜਾ ਦੇ ਟਵੀਟ ਨੇ ਸਿਆਸੀ ਗਲਿਆਰਿਆਂ 'ਚ ਭੂਚਾਲ ਖੜ੍ਹਾ ਕਰ ਦਿੱਤਾ ਹੈ। ਪਰਿਣੀਤੀ ਨੇ ਟਵੀਟ ਕਰਕੇ ਕਿਹਾ ਹੈ, ''ਜੇਕਰ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਤਾਂ ਦੇਸ਼ ਨੂੰ ਲੋਕਤੰਤਰਿਕ ਦੇਸ਼ ਕਹਿਣਾ ਬੰਦ ਕਰ ਦੇਣਾ ਚਾਹੀਦਾ ਹੈ।''

ਯੋਗੇਂਦਰ ਮਲਿਕ ਨੇ ਦਿੱਤੀ ਇਹ ਜਾਣਕਾਰੀ
ਪਰਿਣੀਤੀ ਚੋਪੜਾ ਦੇ ਟਵੀਟ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨਾਲ ਲੜਦੇ ਹੋਏ ਕਿਹਾ ਕਿ ਉਹ ਹਰਿਆਣਾ ਦੀ ਬ੍ਰਾਂਡ ਅੰਬੈਸਡਰ ਨਹੀਂ ਹੈ। ਅਭਿਨੈ ਦੇ ਸਲਾਹਕਾਰ ਯੋਗੇਂਦਰ ਮਲਿਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

 

Spokesperson of Women&Child Development Dept of Haryana Govt: News of Parineeti Chopra being dropped(for tweeting against #CAA) as brand ambassador of 'Beti Bachao, Beti Padhao' is false, baseless and malicious.MOU was for 1 year,till April, 2017.Thereafter MOU was never renewed pic.twitter.com/jcRBsvrNXM

— ANI (@ANI) December 21, 2019

ਇਹ ਦਿੱਤੀ ਸਫਾਈ
ਯੋਜੇਂਦਰ ਮਲਿਕ ਨੇ ਕਿਹਾ ਕਿ ਸਾਲ 2015 'ਚ ਕੁਝ ਸਮੇਂ ਲਈ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। ਹੁਣ ਹਰਿਆਣਾ ਦੀ ਬੇਟੀਆਂ ਹੀ ਬ੍ਰਾਂਡ ਅੰਬੈਸਡਰ ਹੋਣਗੀਆਂ। ਹਾਲਾਂਕਿ ਕੋਈ ਇਹ ਨਹੀਂ ਦੱਸ ਰਿਹਾ ਕਿ ਪਰਿਣੀਤੀ ਚੋਪੜਾ ਨੂੰ ਕਦੋਂ ਹਟਾਇਆ ਗਿਆ।

 

If this is what’s gonna happen everytime a citizen expresses their view, forget #CAB, we should pass a bill and not call our country a democracy anymore! Beating up innocent human beings for speaking their mind? BARBARIC.

— Parineeti Chopra (@ParineetiChopra) December 17, 2019

ਸਾਲ 2015 'ਚ ਬਣਾਇਆ ਗਿਆ ਬ੍ਰਾਂਡ ਅੰਬੈਸਡਰ
ਦੱਸਣਯੋਗ ਹੈ ਕਿ ਪਰਿਣੀਤੀ ਚੋਪੜਾ ਨੂੰ ਖੱਟੜ ਸਰਕਾਰ ਨੇ ਸਾਲ 2015 'ਚ 'ਬੇਟੀ ਬਚਾਓ-ਬੇਟੀ ਪੜਾਓ' ਅਭਿਆਨ ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। ਉਦੋ ਅਨਿਲ ਵਿਜ ਨੇ ਪਰਿਣੀਤੀ ਨੂੰ ਨਾਮਿਤ ਕਰਨ ਦਾ ਖੁੱਲ੍ਹਾ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵੀ ਇਸ ਵਿਰੋਧ ਕੀਤਾ ਸੀ।


Tags: ChandigarhHaryana GovernmentBrand AmbassadorParineeti ChopraRemovedBeti Bachao Beti PadhaoTweetBollywood Celebrity

About The Author

sunita

sunita is content editor at Punjab Kesari