ਮੁੰਬਈ (ਬਿਊਰੋ) — ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀ ਪ੍ਰਸਿੱਧੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਲਈ ਉਸ ਨੂੰ ਹਰ ਸਿਆਸੀ ਪਾਰਟੀ ਆਪਣੇ ਗਰੁੱਪ 'ਚ ਸ਼ਾਮਲ ਕਰਨਾ ਚਾਹੁੰਦੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਸਪਨਾ ਚੌਧਰੀ 'ਚ ਕਿਹੜੀਆਂ ਖੂਬੀਆਂ ਹਨ, ਜਿਸ ਕਰਕੇ ਉਸ ਨੂੰ ਹਰ ਸਿਆਸੀ ਪਾਰਟੀ ਆਪਣੇ ਗਰੁੱਪ 'ਚ ਲਿਆਉਣਾ ਚਾਹੁੰਦੀ ਹੈ?
ਜੇਕਰ ਸਪਨਾ ਚੌਧਰੀ ਦੀ ਪਹਿਲੀ ਖੂਬੀ ਦੀ ਗੱਲ ਕੀਤੀ ਜਾਵੇ ਤਾਂ ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਹੈ। ਨੌਜਵਾਨ ਸਪਨਾ ਚੌਧਰੀ ਦੇ ਡਾਂਸ ਕਾਰਨ ਉਸ ਨੂੰ ਕਾਫੀ ਪਸੰਦ ਕਰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਪਨਾ ਚੌਧਰੀ ਦੀ ਸਭ ਤੋਂ ਵੱਧ ਫੈਨ ਫੋਲੋਵਿੰਗ ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਹੈ।
ਉੱਤਰ ਪ੍ਰਦੇਸ਼ ਤੇ ਬਿਹਾਰ ਦੇਸ਼ ਦੇ ਸਭ ਤੋਂ ਵੱਡੇ ਰਾਜ ਹਨ। ਸਪਨਾ ਚੌਧਰੀ ਇਸ ਵੋਟ ਬੈਂਕ 'ਚ ਸੰਨ ਲਾ ਸਕਦੀ ਹੈ। ਇਕ ਵੱਡਾ ਕਾਰਨ ਇਹ ਵੀ ਹੈ ਕਿ ਸਪਨਾ ਚੌਧਰੀ ਗਲੈਮਰ ਦੀ ਦੁਨੀਆ ਨਾਲ ਸਬੰਧ ਰੱਖਦੀ ਹੈ ਤੇ ਉਹ ਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ਨੂੰ ਵੱਡੀ ਟੱਕਰ ਦੇ ਸਕਦੀ ਹੈ।
ਦੱਸਣਯੋਗ ਹੈ ਕਿ ਸਪਨਾ ਚੌਧਰੀ ਜਦੋਂ 12 ਸਾਲ ਦੀ ਸੀ ਉਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਲਈ ਸਪਨਾ ਚੌਧਰੀ ਨੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕੀਤਾ ਸੀ। ਇਸ ਲਈ ਸਪਨਾ ਚੌਧਰੀ ਨਾਲ ਭਾਵਨਾਤਮਕ ਤੌਰ ਤੇ ਵੀ ਲੋਕ ਜੁੜੇ ਹੋਏ ਹਨ।