FacebookTwitterg+Mail

ਡਾਂਸਰ ਸਪਨਾ ਚੌਧਰੀ ਹੋਈ ਕਾਂਗਰਸ ਵਿਚ ਸ਼ਾਮਲ

haryanvi singer dancer sapna chaudhary joins congress
23 March, 2019 10:04:38 PM

ਨਵੀਂ ਦਿੱਲੀ (ਏਜੰਸੀ)- ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਸਾਬਕਾ ਬਿਗ ਬੌਸ ਸਪਨਾ ਚੌਧਰੀ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਸਪਨਾ ਲੰਬੇ ਸਮੇਂ ਤੋਂ ਕਾਂਗਰਸ ਦੇ ਸੰਪਰਕ ਵਿਚ ਸੀ। ਖਬਰ ਸੀ ਕਿ ਸਪਨਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਇਸ ਲਈ ਉਨ੍ਹਾਂ ਨੇ ਸ਼ਰਤ ਰੱਖੀ ਸੀ। ਸਪਨਾ ਨੇ ਕਿਹਾ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਚੋਣਾਂ ਲੜਵਾਉਂਦੀ ਹੈ ਤਾਂ ਹੀ ਉਹ ਪਾਰਟੀ ਜੁਆਇਨ ਕਰੇਗੀ। ਉਥੇ ਹੀ ਇਕ ਪਾਸੇ ਅਜਿਹੀ ਖਬਰ ਸੀ ਕਿ ਕਾਂਗਰਸ ਸਪਨਾ ਨੂੰ ਮਥੁਰਾ ਲੋਕ ਸਭਾ ਸੀਟ ਤੋਂ ਉਤਾਰ ਸਕਦੀ ਹੈ। ਸਪਨਾ ਹਰਿਆਣਾ ਦੇ ਨਾਲ-ਨਾਲ ਦੂਜੇ ਸੂਬਿਆਂ ਵਿਚ ਖੂਬ ਪ੍ਰਸਿੱਧ ਹੈ। ਖਾਸ ਕਰਕੇ ਯੂ.ਪੀ. ਅਤੇ ਬਿਹਾਰ ਵਿਚ ਸਪਨਾ ਦੀ ਵੱਡੀ ਫੈਨ ਫਾਲੋਇੰਗ ਹੈ। ਇਸ ਦੇ ਚਲਦੇ ਹੁਣ ਕਾਂਗਰਸ ਸਪਨਾ ਨੂੰ ਟਿਕਟ ਦੇ ਚੁੱਕੀ ਹੈ।

Punjabi Bollywood Tadka

ਦੱਸ ਦਈਏ ਕਿ ਫਿਲਮ ਅਭਿਨੇਤਰੀ ਹੇਮਾ ਮਾਲਿਨੀ ਨੂੰ ਭਾਜਪਾ ਨੇ ਇਕ ਵਾਰ ਫਿਰ ਮਥੁਰਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਹੇਮਾ ਮਾਲਿਨੀ 25 ਮਾਰਚ ਯਾਨੀ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਫਾਰਮ ਦਾਖਲ ਕਰ ਸਕਦੀ ਹੈ। ਮਥੁਰਾ ਸੀਟ 'ਤੇ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ 18 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਇਸ ਲਈ ਨਾਮਜ਼ਦਗੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦੀ ਆਖਰੀ ਮਿਤੀ 26 ਮਾਰਚ ਹੈ। 27 ਮਾਰਚ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਉਹ ਮਥੁਰਾ ਤੋਂ ਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ਵਿਰੁੱਧ ਚੋਣ ਲੜ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰ ਅਤੇ ਉੱਤਰ ਪ੍ਰਦੇਸ ਕਾਂਗਰਸ ਕਮੇਟੀ ਦੇ ਚੀਫ ਰਾਜ ਬੱਬਰ ਦੇ ਦਿੱਲੀ ਸਥਿਤ ਘਰ ਵਿਚ ਸਪਨਾ ਚੌਧਰੀ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਗਿਆ।


Tags: ਨਵੀਂ ਦਿੱਲੀਕਾਂਗਰਸਸਪਨਾ ਚੌਧਰੀNew Delhi Congress Sapna Choudhary

About The Author

Sunny Mehra

Sunny Mehra is content editor at Punjab Kesari