FacebookTwitterg+Mail

ਵਿਦੇਸ਼ ਤੋਂ ਲਗਜ਼ਰੀ ਕਾਰ ਮੰਗਵਾਉਣੀ ਇਸ ਬਾਲੀਵੁੱਡ ਅਦਾਕਾਰਾ ਨੂੰ ਪਈ ਮਹਿੰਗੀ, ਹੁਣ ਲਾਉਣੇ ਪੈਣਗੇ ਕੋਰਟ ਦੇ ਚੱਕਰ

hc directs sushmita sen to appear in court
17 August, 2017 04:53:19 PM

ਚੇਨਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਵਿਦੇਸ਼ ਤੋਂ ਲਗਜ਼ਰੀ ਕਾਰ ਮੰਗਵਾਉਣੀ ਥੋੜ੍ਹੀ ਮਹਿੰਗੀ ਪੈ ਗਈ ਹੈ। ਅਸਲ 'ਚ ਅਦਾਕਾਰਾ ਨੂੰ ਵਿਦੇਸ਼ੀ ਵਿਉਪਾਰ ਨੀਤੀ ਨਿਯਮਾਂ ਦੇ ਉਲੰਘਣ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣ ਨੂੰ ਕਿਹਾ ਹੈ। ਆਰਥਿਕ ਅਪਰਾਧ ਅਦਾਲਤ ਵਲੋਂ ਸੁਸ਼ਮਿਤਾ ਖਿਲਾਫ ਜਾਰੀ ਗਵਾਹ ਵਾਰੰਟ ਨੂੰ ਚੁਣੌਤੀ ਦੇਣ ਦੀ ਉਸ ਦੀ ਯਾਚਿਕਾ 'ਤੇ ਹਾਈਕੋਰਟ ਨੇ ਇਹ ਆਦੇਸ਼ ਦਿੱਤਾ। ਜਸਟਿਨ ਆਰ. ਸੁਰੇਸ਼ ਕੁਮਾਰ ਨੇ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਕਰਨ ਦਾ ਨਿਰਦੇਸ਼ ਦਿੱਤਾ ਤੇ ਉਸੇ ਦਿਨ ਅਦਾਕਾਰਾ ਨੂੰ ਹਰਜਾਨਾ ਭਰਨ ਨੂੰ ਕਿਹਾ। ਉਨ੍ਹਾਂ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਕੋਰਟ 'ਚ ਪੇਸ਼ ਹੋਣ ਦੇ ਦੌਰਾਨ ਸੁਸ਼ਮਿਤਾ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਅਦਾਕਾਰਾ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦੇਣ ਤੋਂ ਬਾਅਦ ਜੱਜ ਨੇ ਵਾਰੰਟ ਰੱਦ ਕਰ ਦਿੱਤਾ।

ਦੱਸਣਯੋਗ ਹੈ ਕਿ ਮਦਰਾਸ ਹਾਈਕੋਰਟ ਨੇ ਸੁਸ਼ਮਿਤਾ ਨੂੰ 18 ਸਤੰਬਰ ਨੂੰ ਹੇਠਲੀ (ਛੋਟੀ) ਅਦਾਲਤ 'ਚ ਪੇਸ਼ ਹੋਣ ਨੂੰ ਕਿਹਾ ਹੈ।  


Tags: Bollywood Actress Sushmita SenCar import caseMadras High Courtਸੁਸ਼ਮਿਤਾ ਸੇਨਲਗਜ਼ਰੀ ਕਾਰ ਅਦਾਲਤ