FacebookTwitterg+Mail

ਅਸਲ ਪੇਂਡੂ ਜ਼ਿੰਦਗੀ ਤੇ ਫਿਲਮੀ ਪੇਂਡੂ ਜ਼ਿੰਦਗੀ 'ਚ ਬਹੁਤ ਫਰਕ : ਹੇਮਾ ਮਾਲਿਨੀ

hema malini  pt jasraj to perform at   rasotsav   festival in mathura
23 February, 2018 09:27:38 AM

ਮਥੁਰਾ(ਬਿਊਰੋ)— ਮੰਨੀ-ਪ੍ਰਮੰਨੀ ਫਿਲਮ ਅਭਿਨੇਤਰੀ ਅਤੇ ਸਥਾਨਕ ਭਾਜਪਾ ਐੱਮ. ਪੀ. ਹੇਮਾ ਮਾਲਿਨੀ ਨੇ ਕਿਹਾ ਹੈ ਕਿ ਸਾਲਾਂ ਪਹਿਲਾਂ ਉਨ੍ਹਾਂ ਫਿਲਮਾਂ ਵਿਚ ਪੇਂਡੂ ਔਰਤਾਂ ਦੀ ਭੂਮਿਕਾ ਨਿਭਾਈ ਸੀ ਪਰ ਸੱਚਾਈ ਇਹ ਹੈ ਕਿ ਪੇਂਡੂ ਔਰਤਾਂ ਕੋਲ ਜਾਣ ਪਿੱਛੋਂ ਹੀ ਮੈਨੂੰ ਪਤਾ ਲੱਗਾ ਹੈ ਕਿ ਇਕ ਕਿਸਾਨ ਦੀ ਜ਼ਿੰਦਗੀ ਬਹੁਤ ਮਾੜੀ ਹੁੰਦੀ ਹੈ।
69 ਸਾਲਾ ਹੇਮਾ ਮਾਲਿਨੀ ਨੇ ਕਿਹਾ ਕਿ ਜੋ ਪੇਂਡੂ ਜ਼ਿੰਦਗੀ ਫਿਲਮਾਂ 'ਚ ਵਿਖਾਈ ਜਾਂਦੀ ਹੈ, ਉਹ ਅਸਲੀ ਪੇਂਡੂ ਜ਼ਿੰਦਗੀ ਤੋਂ ਬਿਲਕੁਲ ਵੱਖ ਹੈ। ਕਿਸਾਨ ਅਤਿਅੰਤ ਔਖੇ ਹਾਲਾਤ 'ਚ ਦੇਸ਼ ਨੂੰ ਅਨਾਜ ਦੇ ਮਾਮਲੇ 'ਚ ਸਵੈ-ਨਿਰਭਰ ਬਣਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਹੇਮਾ ਮਾਲਿਨੀ ਇਥੋਂ ਲਗਭਗ 50 ਕਿ. ਮੀ. ਦੂਰ ਪਲਸੋਂ ਪਿੰਡ 'ਚ ਪੇਂਡੂਆਂ ਦੇ ਇਕ ਇਕੱਠ 'ਚ ਬੋਲ ਰਹੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਸਰਗਰਮ ਹਨ। ਸੰਸਦ ਦੇ ਹਰ ਸਮਾਗਮ ਦੌਰਾਨ ਉਹ ਸੰਸਦ ਮੈਂਬਰਾਂ ਨੂੰ ਕਿਸਾਨਾਂ ਨੂੰ ਲਾਭ ਦੇਣ ਵਾਲੀਆਂ ਯੋਜਨਾਵਾਂ ਬਾਰੇ ਦੱਸਦੇ ਰਹਿੰਦੇ ਹਨ।


Tags: Hema MaliniMathuraRasotsavPandit Jasraj Hari Prasad Chaurasiaਹੇਮਾ ਮਾਲਿਨੀ

Edited By

Sunita

Sunita is News Editor at Jagbani.