ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਵਲੋਂ ਅਗਲੇ ਸਾਲ ਫਰਵਰੀ ’ਚ ਆਯੋਜਿਤ ਕੀਤੇ ਜਾਣ ਵਾਲੇ ਭਾਰਤੀ ਚਿੱਤਰ ਸਾਧਨਾ ਫਿਲਮ ਮਹਾਉਤਸਵ ’ਚ ਨਿਰਦੇਸ਼ਕ ਸੁਭਾਸ਼ ਘਈ, ਅਦਾਕਾਰਾ ਹੇਮਾਮਾਲਿਨੀ ਅਤੇ ਅਦਾਕਾਰ ਸੰਨੀ ਦਿਓਲ ਸਮੇਤ ਕਈ ਬਾਲੀਵੁੱਡ ਕਲਾਕਾਰਾਂ ਦੇ ਸ਼ਿਰਕਤ ਕਰਨ ਦੀ ਉਮੀਦ ਹੈ। ਆਰ. ਐੱਸ. ਐੱਸ. ਦੀ ਸੰਚਾਰ ਇਕਾਈ ਇੰਦਰਪ੍ਰਸਥ ਵਿਸ਼ਵ ਸੰਵਾਦ ਕੇਂਦਰ ਨੇ ਦੱਸਿਆ ਕਿ ਇਹ 3 ਰੋਜ਼ਾ ਫਿਲਮ ਮਹਾਉਤਸਵ ਅਗਲੇ ਸਾਲ 21 ਫਰਵਰੀ ’ਚ ਆਯੋਜਿਤ ਕੀਤਾ ਜਾਵੇਗਾ।
ਐਸੋਸੀਏਸ਼ਨ ਕਮਿਊਨੀਕੇਸ਼ਨ ਵਿੰਗ ਇੰਦਰਪ੍ਰਸਥ ਵਿਸ਼ਵ ਸੰਵਾਦ ਕੇਂਦਰ ਮੁਤਾਬਕ, ਇਹ ਤਿੰਨ ਰੋਜ਼ਾ ਫਿਲਮ ਫੈਸਟੀਵਲ ਅਗਲੇ ਸਾਲ 21 ਤੋਂ 23 ਫਰਵਰੀ ਤੱਕ ਅਹਿਮਦਾਬਾਦ 'ਚ ਆਯੋਜਿਤ ਕੀਤਾ ਜਾਵੇਗਾ। ਸੁਭਾਸ਼ ਘਈ ਇਸ ਫੈਸਟੀਵਲ ਦੇ ਮੁੱਖ ਸੰਚਾਲਕਾਂ 'ਚੋਂ ਇਕ ਦੇ ਤੌਰ 'ਤੇ ਸ਼ਾਮਿਲ ਹੋਣਗੇ।