ਮੁੰਬਈ— ਬਲਾਤਕਾਰੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਕੁਝ ਦਿਨਾਂ ਪਹਿਲਾਂ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਹੈ, ਜਿਸ ਕਾਰਨ ਉਸ ਦੇ ਸ਼ਰਧਾਲੂਆਂ ਨੇ ਕਾਫੀ ਹਿੰਸਾ ਕੀਤੀ ਪਰ ਹੁਣ ਹੌਲੀ-ਹੌਲੀ ਰਾਮ ਰਹੀਮ ਦੇ ਕਈ ਕਿੱਸੇ ਸਾਹਮਣੇ ਆ ਰਹੇ ਹਨ।
ਬਲਾਤਕਾਰੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਬਾਲੀਵੁੱਡ ਦੀ ਹੀਰੋਇਨ ਬਣਨਾ ਚਾਹੁੰਦੀ ਸੀ। ਰਾਮ ਰਹੀਮ ਦੇ ਰਿਸ਼ਤੇਦਾਰ ਭੁਵਿੰਦਰ ਸਿੰਘ ਗੋਰਾ ਨੇ ਹਨੀਪ੍ਰੀਤ ਦੇ ਬਾਲੀਵੁੱਡ ਕੁਨੈਕਸ਼ਨ ਦੇ ਬਾਰੇ 'ਚ ਹੈਰਾਨ ਕਰਨ ਵਾਲਾ ਖੁਲਾਸੇ ਕੀਤੇ ਹਨ।
ਭੁਵਿੰਦਰ ਦਾ ਦਾਅਵਾ ਹੈ ਕਿ ਹਨੀਪ੍ਰੀਤ ਅਕਸ਼ੇ ਕੁਮਾਰ ਦੀ ਹੀਰੋਇਨ ਬਣਨਾ ਚਾਹੁੰਦੀ ਸੀ। ਇਸ ਨੂੰ ਲੈ ਕੇ ਹਨੀਪ੍ਰੀਤ ਦੀ ਅਕਸ਼ੇ ਦੇ ਨਾਲ ਕਈ ਵਾਲ ਮੀਟਿੰਗ ਵੀ ਹੋਈ ਸੀ। ਦਾਅਵਾ ਹੈ ਕਿ ਹਨੀਪ੍ਰੀਤ ਅਤੇ ਬਲਾਤਕਾਰੀ ਬਾਬਾ ਰਾਮ ਰਹੀਮ ਅਕਸ਼ੇ ਕੁਮਾਰ ਦੇ ਨਾਲ ਅਗਲੀ ਫਿਲਮ ਬਣਾਉਣ ਵਾਲੀ ਸੀ।
ਰਾਮ ਰਹੀਮ ਨੂੰ ਫਿਲਮ ਦੀ ਦੁਨੀਆ ਤੋਂ ਲੈ ਕੇ ਆਉਣ ਵਾਲੀ ਹਨੀਪ੍ਰੀਤ ਦੀ ਬਾਲੀਵੁੱਡ ਦੇ ਕਈ ਕਲਾਕਾਰਾਂ ਨਾਲ ਡੂੰਘੀ ਦੋਸਤੀ ਸੀ। ਹਨੀਪ੍ਰੀਤ ਦੇ ਕਾਰਨ ਹੀ ਰਾਮ ਰਹੀਮ ਨੇ ਜੁਹੂ ਬੀਚ ਦੇ ਸਾਹਮਣੇ ਹੀ ਇਕ ਫਲੈਟ ਕਿਰਾਏ 'ਤੇ ਲੈ ਲਿਆ ਸੀ, ਜਿਸ 'ਚ ਰਾਮ ਰਹੀਮ ਉਸ ਨਾਲ ਰਹਿੰਦਾ ਸੀ।