ਜੋਧਪੁਰ— ਅਭਿਨੇਤਾ ਸਲਮਾਨ ਖਾਨ ਨਾਲ ਜੁੜੇ ਕਾਲਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ 20 ਸਾਲ ਤੋਂ ਚੱਲ ਰਹੇ ਮਾਮਲੇ ਬਾਰੇ ਵੀਰਵਾਰ ਸਥਾਨਕ ਇਕ ਅਦਾਲਤ ਵਿਚ ਮੁੜ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਜੇ ਸਲਮਾਨ ਖਾਨ ਅਗਲੀ ਸੁਣਵਾਈ ਦੌਰਾਨ ਅਦਾਲਤ ਵਿਚ ਹਾਜ਼ਰ ਨਾ ਹੋਇਆ ਤਾਂ ਉਸ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਜਾਏਗਾ। ਅਗਲੀ ਸੁਣਵਾਈ 27 ਸਤੰਬਰ ਨੂੰ ਹੋਵੇਗੀ। 1998 ਵਿਚ ਫਿਲਮ 'ਹਮ ਸਾਥ-ਸਾਥ ਹੈਂ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ, ਸੈਫ ਅਲੀ ਖਾਨ, ਤੱਬੂ, ਨੀਲਮ, ਸੋਨਾਲੀ ਬੇਂਦਰੇ ਅਤੇ ਦੁਸ਼ਯੰਤ ਸਿੰਘ 'ਤੇ ਕਾਂਕਨੀ ਪਿੰਡ ਵਿਚ ਇਕ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਲੱਗਾ ਸੀ, ਜਿਸ ਬਾਰੇ ਮੁਕੱਦਮਾ ਚੱਲ ਰਿਹਾ ਹੈ।